Corona Vaccination: ਭਾਰਤ ਵਿੱਚ ਹੁਣ ਤੱਕ 39 ਕਰੋੜ ਤੋਂ ਵੱਧ ਕੋਰੋਨਾ ਵੈਕਸੀਨ ਦੀ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਦੇਸ਼ 'ਚ ਅਜਿਹੇ 31 ਕਰੋੜ ਲੋਕ ਹਨ ਜਿਨ੍ਹਾਂ ਨੂੰ ਹੁਣ ਤਕ ਘੱਟੋ-ਘੱਟ ਇੱਕ ਵੈਕਸੀਨ ਦਿੱਤੀ ਜਾ ਚੁੱਕੀ ਹੈ। ਤਕਰੀਬਨ ਅੱਠ ਕਰੋੜ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲੀਆਂ ਹਨ।
ਟੀਕਾਕਰਨ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਸਭ ਤੋਂ ਅੱਗੇ ਹੈ। ਉੱਤਰ ਪ੍ਰਦੇਸ਼ ਵਿੱਚ ਹੁਣ ਤੱਕ ਸਭ ਤੋਂ ਵੱਧ 3 ਕਰੋੜ 88 ਲੱਖ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਦੂਜੇ ਨੰਬਰ ‘ਤੇ ਹੈ। ਇਨ੍ਹਾਂ ਦੋਵਾਂ ਰਾਜਾਂ ਵਿੱਚ ਤਿੰਨ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ ਹਨ। ਇਸ ਤੋਂ ਇਲਾਵਾ, ਪੰਜ ਰਾਜ ਅਜਿਹੇ ਹਨ ਜਿੱਥੇ ਦੋ ਕਰੋੜ ਤੋਂ ਵੱਧ ਵੈਕਸੀਨੇਸ਼ਨ ਹੋ ਚੁੱਕਾ ਹੈ ਤੇ ਅੱਠ ਰਾਜਾਂ ਵਿਚ ਇੱਕ ਕਰੋੜ ਤੋਂ ਵੱਧ ਖੁਰਾਕਾਂ ਲੱਗੀਆਂ ਹਨ। ਇਹ ਅੰਕੜੇ ਵੀਰਵਾਰ ਨੂੰ ਸਵੇਰੇ 7 ਵਜੇ ਸਿਹਤ ਮੰਤਰਾਲੇ ਦੀ ਰਿਪੋਰਟ ‘ਤੇ ਅਧਾਰਤ ਹਨ। ਵੈਕਸੀਨੇਸ਼ ਵਾਲੇ ਟਾਪ-10 ਰਾਜਉੱਤਰ ਪ੍ਰਦੇਸ਼ - 3 ਕਰੋੜ 88 ਲੱਖ 37 ਹਜ਼ਾਰ 852ਮਹਾਰਾਸ਼ਟਰ - 3 ਕਰੋੜ 79 ਲੱਖ 24 ਹਜ਼ਾਰ 359ਗੁਜਰਾਤ - 2 ਕਰੋੜ 85 ਲੱਖ 3 ਹਜ਼ਾਰ 868ਰਾਜਸਥਾਨ - 2 ਕਰੋੜ 74 ਲੱਖ 43 ਹਜ਼ਾਰ 848ਕਰਨਾਟਕ - 2 ਕਰੋੜ 64 ਲੱਖ 85 ਹਜ਼ਾਰ 333ਪੱਛਮੀ ਬੰਗਾਲ - 2 ਕਰੋੜ 50 ਲੱਖ 34 ਹਜ਼ਾਰ 906ਮੱਧ ਪ੍ਰਦੇਸ਼ - 2 ਕਰੋੜ 45 ਲੱਖ 68 ਹਜ਼ਾਰ 104ਬਿਹਾਰ - 1 ਕਰੋੜ 93 ਲੱਖ 4 ਹਜ਼ਾਰ 555ਤਾਮਿਲਨਾਡੂ- 1 ਕਰੋੜ 85 ਲੱਖ 49 ਹਜ਼ਾਰ 626 ਰੁਪਏਆਂਧਰਾ ਪ੍ਰਦੇਸ਼ - 1 ਕਰੋੜ 80 ਲੱਖ 40 ਹਜ਼ਾਰ 284 ਦੇਸ਼ ਵਿੱਚ ਵੈਕਸੀਨੇਸ਼ਨ ਦੀ ਗਤੀ ਹੁਣ ਹੌਲੀ ਹੋ ਗਈ ਹੈ। 21 ਜੂਨ ਨੂੰ ਰਿਕਾਰਡ 85 ਲੱਖ ਤੋਂ ਵੱਧ ਟੀਕੇ ਲਗਾਏ ਗਏ ਸਨ, ਪਰ ਹੁਣ ਇਹ ਰਫਤਾਰ ਅੱਧ ਤੋਂ ਵੀ ਘੱਟ ਆ ਗਈ ਹੈ। ਬੀਤੇ ਦਿਨ 34 ਲੱਖ 97 ਹਜ਼ਾਰ ਟੀਕੇ ਲਗਾਏ ਗਏ। ਹੁਣ ਹਰ ਰੋਜ਼ ਔਸਤਨ ਸਿਰਫ 35-40 ਲੱਖ ਟੀਕੇ ਲਗਾਏ ਜਾ ਰਹੇ ਹਨ। ਸਾਰੇ ਦੇਸ਼ ਵਾਸੀਆਂ ਦੇ ਵੈਕਸੀਨੇਸ਼ਨ ਲਈ 200 ਕਰੋੜ ਖੁਰਾਕਾਂ ਦੀ ਜ਼ਰੂਰਤ ਹੈ। ਹੁਣ ਤਕ ਸਿਰਫ ਪੰਜ ਪ੍ਰਤੀਸ਼ਤ ਆਬਾਦੀ ਨੂੰ ਦੋਵੇਂ ਖੁਰਾਕਾਂ ਮਿਲੀਆਂ ਹਨ। ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਅੰਕੜੇਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ: 41,755ਪਿਛਲੇ 24 ਘੰਟਿਆਂ ਵਿੱਚ ਕੁੱਲ ਠੀਕ ਹੋਏ: 39,289ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 578ਹੁਣ ਤੱਕ ਕੁੱਲ ਸੰਕਰਮਿਤ ਹੋਏ: 3.09 ਕਰੋੜਹੁਣ ਤੱਕ ਠੀਕ ਹੋਏ: 3.01 ਕਰੋੜਹੁਣ ਤੱਕ ਕੁੱਲ ਮੌਤਾਂ: 4.12 ਲੱਖਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ: 4.26 ਲੱਖVaccination Update: ਦੇਸ਼ ਭਰ ‘ਚ 39 ਕਰੋੜ ਲੋਕਾਂ ਨੂੰ ਲੱਗੀ ਵੈਕਸੀਨ, ਕਿਹੜਾ ਸੂਬਾ ਅੱਵਲ, ਜਾਣੋ ਟਾਪ-10 ਰਾਜਾਂ ਦੇ ਹਾਲਾਤ
ਏਬੀਪੀ ਸਾਂਝਾ | 15 Jul 2021 11:59 AM (IST)
ਭਾਰਤ ਵਿੱਚ ਹੁਣ ਤੱਕ 39 ਕਰੋੜ ਤੋਂ ਵੱਧ ਕੋਰੋਨਾ ਵੈਕਸੀਨ ਦੀ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਦੇਸ਼ 'ਚ ਅਜਿਹੇ 31 ਕਰੋੜ ਲੋਕ ਹਨ ਜਿਨ੍ਹਾਂ ਨੂੰ ਹੁਣ ਤਕ ਘੱਟੋ-ਘੱਟ ਇੱਕ ਵੈਕਸੀਨ ਦਿੱਤੀ ਜਾ ਚੁੱਕੀ ਹੈ।
corona-vaccine