ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਚਕਾਰ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਬਹਿਸ ਹੋਈ।


 



 


ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਇੱਕ ਤਖ਼ਤੀ ਲੈ ਕੇ ਸੰਸਦ ਅੱਗੇ ਖੜ੍ਹੇ ਸਨ। ਉਸੇ ਸਮੇਂ ਰਵਨੀਤ ਬਿੱਟੂ ਉੱਥੋਂ ਲੰਘ ਰਹੇ ਸੀ, ਉਹ ਉਨ੍ਹਾਂ ਕੋਲ ਪਹੁੰਚ ਗਏ। ਦੋਹਾਂ ਨੇਤਾਵਾਂ ਨੇ ਇਕ -ਦੂਜੇ 'ਤੇ ਦੋਸ਼ ਲਗਾਏ। ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਨੇ ਦੋਹਾਂ ਨੇਤਾਵਾਂ ਦੇ ਵਿੱਚ ਇਸ ਝਗੜੇ ਦਾ ਵੀਡੀਓ ਸਾਂਝਾ ਕੀਤਾ। 


 


ਵੀਡੀਓ ਵਿੱਚ, ਬਿੱਟੂ ਅਕਾਲੀ ਦਲ ਦੇ ਨੇਤਾ ਉੱਤੇ ਕੇਂਦਰੀ ਮੰਤਰੀ ਹੁੰਦਿਆਂ ਤਿੰਨੋਂ ਖੇਤੀਬਾੜੀ ਕਾਨੂੰਨ ਪਾਸ ਕਰਵਾਉਣ ਦਾ ਦੋਸ਼ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ, ਜਦਕਿ ਹਰਸਿਮਰਤ ਵਿਰੋਧ ਕਰਦੀ ਨਜ਼ਰ ਆ ਰਹੀ ਹੈ। ਲੋਕ ਸਭਾ ਵਿੱਚ ਬਸਪਾ ਨੇਤਾ ਰਿਤੇਸ਼ ਪਾਂਡੇ ਅਤੇ ਕੁਝ ਹੋਰ ਸੰਸਦ ਮੈਂਬਰ ਵੀ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਹਰਸਿਮਰਤ ਦੇ ਨਾਲ ਖੜ੍ਹੇ ਸਨ।