ਇਸਲਾਮਾਬਾਦ: ਇੱਕ ਪਾਕਿਸਤਾਨੀ ਮੰਤਰੀ ਦੀ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਨੂੰ ਪਾਕਿਸਤਾਨ ਦੀ ਮਹਿਲਾ ਪੱਤਰਕਾਰ ਨੇ ਜਾਰੀ ਕੀਤਾ ਹੈ। ਕੈਪਸ਼ਨ ਦਿੰਦੇ ਹੋਏ ਉਸ ਨੇ ਲਿਖਿਆ, "ਫਿਰਦੌਸ ਦਾ ਕਹਿਣਾ ਹੈ ਕਿ ਵਾਇਰਸ ਹੇਠਾਂ ਤੋਂ ਦਾਖਲ ਹੋ ਸਕਦਾ ਹੈ।"

ਟਵਿੱਟਰ 'ਤੇ ਜਾਰੀ ਕੀਤੀ ਗਈ ਇਹ ਵੀਡੀਓ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੂਚਨਾ ਤੇ ਪ੍ਰਸਾਰਣ ਮਾਮਲਿਆਂ ਦੇ ਵਿਸ਼ੇਸ਼ ਸਲਾਹਕਾਰ ਡਾ. ਆਸ਼ਿਕ ਅਵਾਨ ਦੀ ਹੈ।

ਵੀਡੀਓ ‘ਚ ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, "ਤੁਹਾਡੇ ਸਰੀਰ, ਲੱਤਾਂ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ। ਅਜਿਹਾ ਨਹੀਂ ਹੈ ਕਿ ਮੈਂ ਸਿਰਫ ਆਪਣੇ ਮੂੰਹ ਦੀ ਰੱਖਿਆ ਕਰ ਸਕਦਾ ਹਾਂ ਤੇ ਵਾਇਰਸ ਹੇਠਾਂ ਤੋਂ ਆ ਰਿਹਾ ਹੈ। ਇਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ-ਨਾਲ ਚੱਲਣੀਆਂ ਚਾਹੀਦੀਆਂ ਹਨ। ਇਹ ਮੈਡੀਕਲ ਸਾਇੰਸ ਵੀ ਹੈ ਤੇ ਸਾਨੂੰ ਇਸ ਲਈ ਮਿਲ ਕੇ ਕੰਮ ਕਰਨਾ ਪਵੇਗਾ।”



ਵੀਡੀਓ ਦੇ ਜਾਰੀ ਹੋਣ ਦੇ ਨਾਲ ਹੀ ਸੋਸ਼ਲ ਮੀਡੀਆ ਕਿਰਿਆਸ਼ੀਲ ਹੋ ਗਿਆ। ਕਿਸੇ ਨੇ ਉਸ ਦੀ ਵੀਡੀਓ 'ਤੇ ਵਿਅੰਗ ਕੱਸਿਆ ਤੇ ਕਿਸੇ ਨੇ ਵਿਲੱਖਣ ਢੰਗ ਨਾਲ ਟਿੱਪਣੀ ਕੀਤੀ।



ਕਿਸੇ ਨੇ ਉਸ ਨੂੰ ਪਾਕਿਸਤਾਨ ਦੇ ਫਵਾਦ ਚੌਧਰੀ ਨੂੰ ਮਿਲਣ ਦੀ ਸਲਾਹ ਦਿੱਤੀ।