Cow Viral Video: ਪੰਜਾਬ ਤੋਂ (Punjab) ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੀ ਵੀਡੀਓ ਸਾਹਮਣੇ ਆਈ ਹੈ। ਜ਼ਿਲ੍ਹਾ ਮਾਨਸਾ (Mansa) ਵਿੱਚ ਪਾਣੀ ਵਿੱਚ ਕਰੰਟ (Electric Current) ਲੱਗਣ ਤੋਂ ਬਾਅਦ ਗਾਂ (Cow) ਤੜਫਣ ਲੱਗੀ ਤਾਂ ਦੁਕਾਨਦਾਰ ਨੇ ਸਮਝਦਾਰੀ ਨਾਲ ਉਸਦੀ ਜਾਨ ਬਚਾਈ। ਇਸ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।



ਕੀ ਹੈ ਪੂਰਾ ਮਾਮਲਾ?
ਦਰਅਸਲ, ਪੰਜਾਬ ਤੋਂ ਇੱਕ ਗਾਂ ਨੂੰ ਬਚਾਉਣ ਦਾ ਵੀਡੀਓ  (Viral Video) ਸਾਹਮਣੇ ਆਇਆ ਹੈ। ਇੱਥੇ ਸੜਕ ਗੋਡੇ ਗੋਡੇ ਪਾਣੀ ਵਿੱਚ ਡੁੱਬੀ ਹੋਈ ਸੀ। ਇਸ ਦੌਰਾਨ ਉਥੇ ਇੱਕ ਗਾਂ ਤੁਰਦੀ ਦਿਖਾਈ ਦਿੱਤੀ। ਅਚਾਨਕ ਪਾਣੀ ਵਿੱਚ ਚੱਲ ਰਹੀ ਗਾਂ ਨੂੰ ਕਰੰਟ ਲੱਗ ਗਿਆ ਅਤੇ ਤੜਫਨ ਲੱਗੀ ਜਾਂਦੀ ਹੈ। ਵਾਇਰਲ ਵੀਡੀਓ 'ਚ ਤੁਸੀਂ ਗਾਂ ਨੂੰ ਕਰੰਟ ਲੱਗਣ ਤੋਂ ਬਾਅਦ ਤੜਫਦੇ ਦੇਖ ਸਕਦੇ ਹੋ। ਕੁਝ ਸਮੇਂ ਤੱਕ ਗਾਂ ਨੂੰ ਬਚਾਉਣ ਲਈ ਕੋਈ ਨਹੀਂ ਆਉਂਦਾ ਪਰ ਫਿਰ ਇੱਕ ਦੁਕਾਨਦਾਰ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ। ਦੁਕਾਨਦਾਰ ਆਪਣੀ ਸਿਆਣਪ ਨਾਲ ਗਾਂ ਨੂੰ ਬਚਾਉਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ (Social Media)  'ਤੇ ਕਾਫੀ ਵਾਇਰਲ ਹੋ ਰਿਹਾ ਹੈ।


ਦੁਕਾਨਦਾਰ ਦੀ ਸਮਝ ਕਾਰਨ ਗਾਂ ਦੀ ਜਾਨ ਬਚ ਗਈ
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਗਾਂ ਪਾਣੀ ਵਿੱਚ ਅੱਗੇ ਵੱਧ ਰਹੀ ਹੈ। ਕੁਝ ਦੇਰ ਬਾਅਦ, ਜਦੋਂ ਉਹ ਪਾਣੀ ਵਿਚ ਪੈਰ ਰੱਖਦੀ ਹੈ ਤਾਂ ਉਸ ਨੂੰ ਝਟਕਾ ਮਹਿਸੂਸ ਹੁੰਦਾ ਹੈ। ਇਸ ਤੋਂ ਬਾਅਦ ਉਹ ਉੱਥੇ ਹੀ ਲੇਟ ਜਾਂਦੀ ਹੈ। ਦਰਅਸਲ, ਜਿਸ ਜਗ੍ਹਾ 'ਤੇ ਗਾਂ ਖੜ੍ਹੀ ਸੀ, ਉੱਥੇ ਬਿਜਲੀ ਦਾ ਖੰਭਾ ਲੱਗਾ ਹੋਇਆ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਖੰਭੇ ਨਾਲ ਜੁੜੀ ਬਿਜਲੀ ਦੀ ਤਾਰ ਪਾਣੀ 'ਚ ਡਿੱਗ ਗਈ। ਇਸ ਕਾਰਨ ਪਾਣੀ ਵਿੱਚ ਕਰੰਟ ਆ ਗਿਆ ਸੀ। 


ਹਾਲਾਂਕਿ ਨੇੜੇ ਮੌਜੂਦ ਦੁਕਾਨਦਾਰ ਨੇ ਹਿੰਮਤ ਦੀ ਮਿਸਾਲ ਕਾਇਮ ਕੀਤੀ। ਦੁਕਾਨਦਾਰ ਨੇ ਤੁਰੰਤ ਕੱਪੜੇ ਦੀ ਮਦਦ ਨਾਲ ਗਾਂ ਨੂੰ ਬਚਾਇਆ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਇਹ ਪਹਿਲੀ ਵਾਰ ਨਹੀਂ ਹੈ, ਪਹਿਲਾਂ ਵੀ ਕਈ ਵਾਰ ਅਜਿਹੇ ਵੀਡੀਓ ਸਾਹਮਣੇ ਆ ਚੁੱਕੇ ਹਨ, ਜਦੋਂ ਲੋਕਾਂ ਨੇ ਬਹਾਦਰੀ ਨਾਲ ਬੇਜੁਬਾਨਾਂ ਦੀ ਜਾਨ ਬਚਾਈ ਹੈ।  
ਇਸ ਵੀਡੀਓ ਨੂੰ Anamika Jain Amber ਨੇ ਆਪਣੀ ਆਈਡੀ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਪੋਸਟ ਕੀਤਾ ਹੈ। ਸਿਰਫ਼ 19 ਘੰਟੇ ਪਹਿਲਾਂ ਅੱਪਲੋਡ ਕੀਤੀ ਗਈ ਇਸ ਵੀਡੀਓ ਨੂੰ ਖ਼ਬਰ ਲਿਖੇ ਜਾਣ ਤੱਕ 10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਵੀਡੀਓ ਨੂੰ ਹਜ਼ਾਰਾਂ ਲੋਕਾਂ ਨੇ ਪਸੰਦ ਕੀਤਾ ਹੈ। ਟਵਿਟਰ ਯੂਜ਼ਰਸ ਵੀ ਵੀਡੀਓ 'ਤੇ ਕਮੈਂਟ ਕਰ ਰਹੇ ਹਨ।