ਅਮਰੀਕਾ ਸਥਿਤ ਹਿੰਡਨਬਰਗ ਰਿਸਰਚ ਨੇ 24 ਜਨਵਰੀ ਨੂੰ ਇੱਕ ਰਿਪੋਰਟ ਸਾਹਮਣੇ ਰੱਖੀ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਡਾਨੀ ਗਰੁੱਪ ਦੇ ਕਾਰੋਬਾਰੀ ਬੁਨਿਆਦੀ ਢਾਂਚੇ ਕਮਜ਼ੋਰ ਹਨ ਅਤੇ ਉਹ ਸਟਾਕ ਵਿੱਚ ਹੇਰਾਫੇਰੀ ਅਤੇ ਧੋਖਾਧੜੀ ਵਿੱਚ ਸ਼ਾਮਲ ਸੀ। ਰਿਪੋਰਟ ਨੇ ਅਡਾਨੀ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਗਿਰਾਵਟ ਸ਼ੁਰੂ ਕਰ ਦਿੱਤੀ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ 'ਚ ਉਹ ਹਿੰਡਨਬਰਗ ਦੀ ਰਿਪੋਰਟ 'ਤੇ ਚੁਟਕੀ ਲੈਂਦੇ ਨਜ਼ਰ ਆ ਰਹੇ ਹਨ।


ਇਹ ਵੀ ਪੜ੍ਹੋ: Adani Group: ਮੌਜੂਦਾ ਸੰਕਟ ਕਾਰਨ ਅਡਾਨੀ ਗਰੁੱਪ ਦੀਆਂ ਯੋਜਨਾਵਾਂ ਨੂੰ ਝਟਕਾ, ਹੁਣ ਲਿਆ ਗਿਆ ਹੈ ਵੱਡਾ ਫੈਸਲਾ


ਸਹਿਵਾਗ ਨੇ ਟਵੀਟ ਕੀਤਾ, "ਗੋਰਿਆਂ ਤੋਂ ਭਾਰਤ ਦੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ, ਭਾਰਤ ਦੇ ਬਾਜ਼ਾਰ 'ਤੇ ਹਿੱਟ ਜੌਬ ਇੱਕ ਸੋਚੀ ਸਮਝੀ ਸਾਜ਼ਿਸ਼ ਦੀ ਤਰ੍ਹਾਂ ਜਾਪਦਾ ਹੈ। ਕੋਸ਼ਿਸ਼ ਕਿੰਨੀ ਵੀ ਕਰ ਲਓ ਪਰ ਪਰ ਹਮੇਸ਼ਾ ਵਾਂਗ, ਭਾਰਤ ਹੋਰ ਮਜਬੂਤ ਹੋ ਕੇ ਨਿਕਲੇਗਾ।