American Airlines: ਅਮਰੀਕਨ ਏਅਰਲਾਈਨਜ਼ ਦੇ ਫਲਾਈਟ ਅਟੈਂਡੈਂਟ ਨੂੰ ਵੀਰਵਾਰ ਨੂੰ ਹਵਾਈ ਜਹਾਜ਼ ਦੇ ਬਾਥਰੂਮ ਵਿੱਚ 14 ਸਾਲ ਦੀ ਕੁੜੀ ਦੀ ਗੁਪਤ ਰੂਪ ਵਿੱਚ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਪੁਲਿਸ ਨੇ ਦੋਸ਼ ਲਾਇਆ ਕਿ ਉੱਤਰੀ ਕੈਰੋਲਾਈਨਾ ਵਿੱਚ ਚਾਰਲੋਟ ਦੇ ਰਹਿਣ ਵਾਲੇ 36 ਸਾਲਾ ਐਸਟੇਸ ਕਾਰਟਰ ਥੌਮਪਸਨ ਕੋਲ ਚਾਰ ਹੋਰ ਕੁੜੀਆਂ ਦੀਆਂ ਵੀਡੀਓਜ਼ ਵੀ ਮਿਲੀਆਂ ਹਨ, ਜਿਨ੍ਹਾਂ ਨੇ ਜਹਾਜ਼ ਦੇ ਬਾਥਰੂਮ ਦੀ ਵਰਤੋਂ ਕੀਤੀ ਸੀ।
ਥੌਮਪਸਨ ਨੂੰ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਅਤੇ ਇੱਕ ਨਾਬਾਲਗ ਦੀਆਂ ਅਸ਼ਲੀਲ ਤਸਵੀਰਾਂ ਰੱਖਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਥੌਮਪਸਨ ਨੂੰ ਜਨਵਰੀ 2024 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਸੰਘੀ ਹਿਰਾਸਤ ਵਿੱਚ ਹੈ। 2 ਸਤੰਬਰ, 2023 ਨੂੰ ਚਾਰਲੋਟ ਤੋਂ ਬੋਸਟਨ ਜਾ ਰਹੇ ਜਹਾਜ਼ 14 ਸਾਲਾ ਨਾਬਾਲਗ ਕੁੜੀ ਨੇ ਬਾਥਰੂਮ ਜਾਣਾ ਸੀ ਅਤੇ ਉਸ ਦੇ ਸੀਟ ਦੇ ਕੋਲ ਵਾਲੇ ਬਾਥਰੂਮ ਵਿੱਚ ਕੋਈ ਸੀ, ਜਿਸ ਕਰਕੇ ਥੌਮਪਸਨ ਨੇ ਉਸ ਨੂੰ ਪਹਿਲੀ ਕੈਟੇਗਰੀ ਦੇ ਬਾਥਰੂਮ ਵਿੱਚ ਜਾਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬਾਥੂਰਮ ਵਿੱਚ ਜਾਣ ਤੋਂ ਪਹਿਲਾਂ ਥੌਮਪਸਨ ਨੇ ਕਥਿਤ ਤੌਰ 'ਤੇ ਕੁੜੀ ਨੂੰ ਕਿਹਾ ਕਿ ਉਸ ਨੇ ਹੱਥ ਧੋਣੇ ਹਨ ਅਤੇ ਟਾਇਲਟ ਸੀਟ ਟੁੱਟੀ ਹੋਈ ਹੈ।
ਇਹ ਵੀ ਪੜ੍ਹੋ: Cambodia Explosion: ਕੰਬੋਡੀਆ ਦੇ ਫੌਜੀ ਅੱਡੇ 'ਤੇ ਹੋਇਆ ਧਮਾਕਾ, 20 ਫੌਜੀਆਂ ਦੀ ਹੋਈ ਮੌਤ; ਪੀਐਮ ਨੇ ਜਤਾਇਆ ਦੁੱਖ
ਸੀਟ ਦੇ ਥੱਲ੍ਹੇ ਲਾਇਆ ਹੋਇਆ ਸੀ ਗੁਪਤ ਕੈਮਰਾ
ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਥੌਮਪਸਨ ਬਾਥਰੂਮ ਵਿੱਚ ਗਿਆ ਅਤੇ ਉਸ ਦੇ ਬਾਹਰ ਨਿਕਲਣ ਤੋਂ ਬਾਅਦ ਜਦੋਂ ਉਹ ਕੁੜੀ ਬਾਥਰੂਮ ਵਿੱਚ ਗਈ ਤਾਂ ਉਸ ਨੇ ਸੀਟ ਦੇ ਢੱਕਣ ਦੇ ਥੱਲ੍ਹੇ ਲਾਲ ਸਟਿਕ ਦੇਖੇ। ਜਾਂਚਕਰਤਾਵਾਂ ਨੇ ਦੱਸਿਆ ਕਿ ਥੌਮਪਸਨ ਨੇ ਵੀਡੀਓ ਰਿਕਾਰਡ ਕਰਨ ਦੇ ਲਈ ਸਟਿਕਰਸ ਦੇ ਥੱਲ੍ਹੇ ਆਪਣਾ ਆਈਫੋਨ ਲੁਕਾਇਆ ਹੋਇਆ ਸੀ। ਕੁੜੀ ਨੇ ਆਪਣੇ ਫੋਨ ਤੋਂ ਸਟਿਕਰ ਅਤੇ ਲੁਕਾਏ ਹੋਏ ਆਈਫੋਨ ਦੀਆਂ ਤਸਵੀਰਾਂ ਲਈਆਂ ਅਤੇ ਬਾਹਰ ਆ ਗਏ। ਬੱਚੇ ਦੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਦੇ ਦੋਸ਼ੀ ਪਾਏ ਜਾਣ 'ਤੇ 15 ਤੋਂ 30 ਸਾਲ ਦੀ ਕੈਦ ਅਤੇ ਨਾਬਾਲਗ ਦੀਆਂ ਇਤਰਾਜ਼ਯੋਗ ਤਸਵੀਰਾਂ ਰੱਖਣ 'ਤੇ 20 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: ਪੇਪਰ 'ਚ ਲਿਖਿਆ 'ਜੈ ਸ਼੍ਰੀ ਰਾਮ'...ਚਾਰ ਵਿਦਿਆਰਥੀ 56 ਫੀਸਦੀ ਅੰਕਾਂ ਨਾਲ ਹੋਏ ਪਾਸ, ਹੁਣ ਦੋ ਪ੍ਰੋਫੈਸਰਾਂ 'ਤੇ ਡਿੱਗੇਗੀ ਗਾਜ