ਇਕਵਾਡੋਰ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਜੇਲ੍ਹ 'ਚ ਬੰਦੂਕਾਂ ਅਤੇ ਚਾਕੂਆਂ ਨਾਲ ਲੈਸ ਗਰੋਹਾਂ ਵਿਚਾਲੇ ਹੋਈ ਝੜਪ 'ਚ 20 ਲੋਕ ਮਾਰੇ ਗਏ। ਉਨ੍ਹਾਂ ਐਲਾਨ ਕੀਤਾ ਕਿ ਅਧਿਕਾਰੀਆਂ ਨੇ ਜੇਲ੍ਹ ਦਾ ਪੂਰਾ ਕੰਟਰੋਲ ਕਰ ਲਿਆ ਹੈ। ਦੇਸ਼ ਦੇ ਗ੍ਰਹਿ ਮੰਤਰੀ ਪੈਟ੍ਰੀਸਿਓ ਕੈਰੀਲੋ ਨੇ ਕਿਹਾ ਕਿ ਰਾਜਧਾਨੀ ਤੋਂ ਕਰੀਬ 310 ਕਿਲੋਮੀਟਰ ਦੱਖਣ ਵਿਚ ਤੂਰੀ ਵਿਚ ਐਤਵਾਰ ਨੂੰ ਹੋਈਆਂ ਝੜਪਾਂ ਦੌਰਾਨ ਪੰਜ ਲੋਕਾਂ ਦੀ ਹੱਤਿਆ ਦਿੱਤੀ ਗਈ, ਛੇ ਨੂੰ ਫਾਹੇ ਲਗਾ ਦਿੱਤਾ ਗਿਆ ਅਤੇ ਇਕ ਨੂੰ ਜ਼ਹਿਰ ਦਿੱਤਾ ਗਿਆ। ਘੱਟੋ-ਘੱਟ ਪੰਜ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

 

ਰੇਡੀਓ ਡੈਮੋਕਰੇਸੀ ਨਾਲ ਗੱਲ ਕਰਦੇ ਹੋਏ ਕੈਰੀਲੋ ਨੇ ਦੰਗਿਆਂ ਨੂੰ ਸਿਆਸੀ ਤੌਰ 'ਤੇ "ਅਪਰਾਧਿਕ ਆਰਥਿਕਤਾ" ਨਾਲ ਸਬੰਧਤ ਦੱਸਿਆ। ਪੁਲਿਸ ਕਮਾਂਡਰ ਜਨਰਲ ਕਾਰਲੋਸ ਕੈਬਰੇਰਾ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਅਧਿਕਾਰੀ ਜੇਲ੍ਹ ਦੇ ਹਰ ਬਲਾਕ ਦੀ ਤਲਾਸ਼ੀ ਲੈ ਰਹੇ ਹਨ। ਐਮਨੈਸਟੀ ਇੰਟਰਨੈਸ਼ਨਲ ਨੇ ਪਿਛਲੇ ਮਹੀਨੇ ਕਿਹਾ ਸੀ ਕਿ 2020 ਵਿਚ ਇਕਵਾਡੋਰ ਦੀਆਂ ਜੇਲ੍ਹਾਂ ਵਿਚ ਹੋਈਆਂ ਝੜਪਾਂ ਵਿਚ ਘੱਟੋ-ਘੱਟ 316 ਕੈਦੀ ਮਾਰੇ ਗਏ ਸਨ, ਜਿਨ੍ਹਾਂ ਵਿਚੋਂ 119 ਸਤੰਬਰ ਦੇ ਦੰਗਿਆਂ ਵਿਚ ਮਾਰੇ ਗਏ ਸਨ।

 

ਇਕਵਾਡੋਰ ਦੀ ਜੇਲ੍ਹ ਪ੍ਰਣਾਲੀ ਸਤੰਬਰ 2021 ਵਿਚ ਮਾਰੂ ਝੜਪਾਂ ਤੋਂ ਬਾਅਦ ਐਮਰਜੈਂਸੀ ਦੀ ਸਥਿਤੀ ਵਿਚ ਹੈ। ਫਿਰ ਆਟੋਮੈਟਿਕ ਹਥਿਆਰਾਂ ਅਤੇ ਇੱਥੋਂ ਤੱਕ ਕਿ ਗ੍ਰਨੇਡਾਂ ਨਾਲ ਝੜਪਾਂ ਦੌਰਾਨ 118 ਲੋਕ ਮਾਰੇ ਗਏ ਸਨ। ਇਕਵਾਡੋਰ ਦੀ ਜੇਲ੍ਹ ਸੇਵਾ SNAI ਦੇ ਅੰਕੜਿਆਂ ਅਨੁਸਾਰ 2021 ਵਿੱਚ ਜੇਲ੍ਹ ਹਿੰਸਾ ਵਿੱਚ 300 ਤੋਂ ਵੱਧ ਕੈਦੀ ਮਾਰੇ ਗਏ ਸਨ।

 

ਇਕਵਾਡੋਰ ਇਕ ਪ੍ਰਮੁੱਖ ਟਰਾਂਜ਼ਿਟ ਪੁਆਇੰਟ ਹੈ, ਜੋ ਦੱਖਣੀ ਅਮਰੀਕਾ ਤੋਂ ਅਮਰੀਕਾ ਅਤੇ ਏਸ਼ੀਆ ਵਿਚ ਕੋਕੀਨ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਇਸ ਕਾਰਨ ਇੱਥੇ ਗੈਂਗ ਟਕਰਾਅ ਸਾਹਮਣੇ ਆਉਂਦੇ ਰਹਿੰਦੇ ਹਨ। ਖੇਤਰੀ ਨਿਯੰਤਰਣ ਲਈ ਇਸ ਵਧਦੇ ਸੰਘਰਸ਼ ਵਿੱਚ ਜੇਲ੍ਹ ਇੱਕ ਲੜਾਈ ਦਾ ਮੈਦਾਨ ਬਣ ਗਈ ਹੈ।

 

 ਜੇਲ੍ਹਾਂ ਵਿੱਚ ਵੀ ਭੀੜ ਭਰੀ ਹੋਈ ਹੈ। ਜੁਲਾਈ 2021 ਵਿੱਚ ਤਤਕਾਲੀ ਜੇਲ ਦੇ ਮੁਖੀ ਐਡੁਆਰਡੋ ਮੋਨਕਾਯੋ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਗੁਆਯਾਕਿਲ ਵਿੱਚ ਲਿਟੋਰਲ ਪੈਨਟੈਂਟਰੀ ਦੇਸ਼ ਵਿੱਚ ਸਭ ਤੋਂ ਵੱਧ ਭੀੜ -ਭਾੜ ਵਾਲੀ ਸੀ, ਜਿਸ ਵਿੱਚ 5,000 ਲਈ ਯੋਜਨਾ ਸਬਿਧਾ ਵਿੱਚ 9,000 ਤੋਂ ਵੱਧ ਕੈਦੀ ਸਨ।