ਨਵੀਂ ਦਿੱਲੀ: ਕੈਨੇਡਾ-ਚੀਨ ਵਿਵਾਦ ਦੇ ਚੱਲਦਿਆਂ ਇੱਕ ਸਰਵੇਖਣ ਮੁਤਾਬਕ ਕੈਨੇਡਾ ਦੇ 80 ਫੀਸਦ ਤੋਂ ਵੱਧ ਲੋਕਾਂ ਨੇ ਚੀਨੀ ਵਸਤਾਂ ਦਾ ਬਾਈਕਾਟ ਕੀਤਾ ਹੈ। ਕੈਨੇਡਾ-ਚੀਨ ਵਿਚਾਲੇ ਮੌਜੂਦਾ ਵਿਵਾਦ ਨੂੰ 91 ਫੀਸਦ ਕੈਨੇਡੀਅਨ ਨਾਗਰਿਕਾਂ ਨੇ ਗੰਭੀਰ ਮੰਨਿਆ ਹੈ। ਜਦਕਿ 93 ਫੀਸਦ ਲੋਕਾਂ ਦਾ ਕਹਿਣਾ ਹੈ ਕਿ ਚੀਨ 'ਤੇ ਮਨੁੱਖੀ ਅਧਿਕਾਰਾਂ ਦੇ ਸਿਲਸਿਲੇ 'ਚ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।
ਸਰਵੇਖਣ ਕਰਨ ਵਾਲੀ ਏਜੰਸੀ ਆਂਗਸ ਰੀਡ ਇੰਸਟੀਟਿਊਟ ਨੇ ਦੱਸਿਆ ਸਰਵੇਖਣ 'ਚ ਸ਼ਾਮਲ 81 ਫੀਸਦ ਲੋਕਾਂ ਨੇ ਮੰਨਿਆ ਚੀਨੀ ਵਸਤਾਂ ਦਾ ਬਾਈਕਾਟ ਕਰਕੇ ਚੀਨ ਨੂੰ ਸਖ਼ਤ ਸੰਦੇਸ਼ ਦੇਣਾ ਚਾਹੀਦਾ ਹੈ। ਚੀਨ ਪ੍ਰਤੀ ਲੋਕਾਂ ਦੀ ਨਰਾਜ਼ਗੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਦੋ ਕੈਨੇਡੀਅਨ ਨਾਗਰਿਕਾਂ ਨੂੰ ਚੀਨ ਦੇ ਜਾਸੂਸੀ ਦੇ ਇਲਜ਼ਾਮਾਂ 'ਚ ਬੰਦ ਕਰ ਦਿੱਤਾ ਹੈ। ਜੇਲ੍ਹ 'ਚ ਬੰਦ ਦੋ ਜਣਿਆਂ 'ਚ ਇੱਕ ਸਾਬਕਾ ਰਾਜਨਾਇਕ ਵੀ ਸ਼ਾਮਲ ਹੈ।
ਕੈਨੇਡਾ ਸਰਕਾਰ ਨੇ ਚੀਨ ਦੇ ਇਸ ਕਦਮ ਦਾ ਵਿਰੋਧ ਕਰਦਿਆਂ ਚੀਨੀ ਕਾਰਵਾਈ ਨੂੰ ਮਨਮਾਨੀ ਦੱਸਿਆ ਹੈ। ਕੈਨੇਡਾ ਨੇ ਚੀਨ 'ਤੇ ਬੰਧਕ ਬਣਾਓ ਕੂਟਨੀਤੀ ਦੇ ਇਲਜ਼ਾਮ ਲਾਏ ਹਨ। ਉਸ ਨੇ ਚੀਨ ਦੀ ਦੂਰਸੰਚਾਰ ਕੰਪਨੀ ਹੁਆਈ ਦੇ ਇੱਕ ਅਧਿਕਾਰੀ ਦੀ ਗ੍ਰਿਫਤਾਰੀ ਤੇ ਆਪਣੇ ਦੋ ਨਾਗਰਿਕਾਂ ਦੀ ਗ੍ਰਿਫਤਾਰੀ ਨੂੰ ਬਦਲੇ ਦੀ ਕਾਰਵਾਈ ਆਖਿਆ ਹੈ।
ਚੀਨੀ ਕੰਪਨੀ ਦੇ ਅਧਿਕਾਰੀ ਨੂੰ 2018 'ਚ ਬੈਂਕ ਧੋਖਾਧੜੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਤਰ੍ਹਾਂ ਦੀ ਅਦਲਾ ਬਦਲੀ ਦੀ ਕਾਰਵਾਈ ਦਾ ਵਿਰੋਧ ਕੀਤਾ ਸੀ।
ਇਹ ਵੀ ਪੜ੍ਹੋ:
- ਲਾੜੇ ਦੀ ਕੋਰੋਨਾ ਨਾਲ ਮੌਤ, 100 ਦੇ ਕਰੀਬ ਬਰਾਤੀ ਕੋਰੋਨਾ ਪੌਜ਼ੇਟਿਵ
- ਅਮਰੀਕਾ 'ਚ ਕੋਰੋਨਾ ਦਾ ਭਿਆਨਕ ਦੌਰ ਬਾਕੀ ! ਟਰੰਪ ਚੀਨ 'ਤੇ ਅੱਗ ਬਬੂਲਾ
- ਪੰਜਾਬ 'ਚ ਕੋਰੋਨਾ ਦਾ ਭਿਆਨਕ ਰੂਪ, ਜੂਨ ਮਹੀਨੇ 99 ਮੌਤਾਂ
- ਸਰਹੱਦੀ ਤਣਾਅ ਦੌਰਾਨ ਚੀਨ ਦੀ ਨਵੀਂ ਹਰਕਤ, ਭਾਰਤੀ ਫੌਜ ਨੇ ਵੀ ਖਿੱਚੀ ਤਿਆਰੀ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ