ਮਹਿਤਾਬ-ਉਦ-ਦੀਨ
ਇਸਲਾਮਬਾਦ: ਪਾਕਿਸਤਾਨ ’ਚ ਘੱਟ-ਗਿਣਤੀਆਂ ਹਿੰਦੂ ਤੇ ਇਸਾਈ ਧਰਮ ਨਾਲ ਸਬੰਧਤ ਮੁਟਿਆਰਾਂ ਨੂੰ ਅਗ਼ਵਾ ਕਰਨ, ਵਰਗਲਾ ਕੇ ਲਿਜਾਣ ਤੇ ਫਿਰ ਉਨ੍ਹਾਂ ਦਾ ਜਬਰੀ ਧਰਮ ਪਰਿਵਰਤਨ ਕਰਵਾ ਕੇ ਇਸਲਾਮ ਕਬੂਲ ਕਰਵਾਉਣ ਦੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ। ਹਾਲੇ ਪਿੱਛੇ ਜਿਹੇ 12 ਸਾਲਾਂ ਦੀ ਮਸੀਹੀ ਕੁੜੀ ਫ਼ਰਾਹ ਦਾ ਮਾਮਲਾ ਭਖਿਆ ਰਿਹਾ ਸੀ ਤੇ ਹੁਣ ਪਾਕਿਸਤਾਨ ਦੇ ਸਿੰਧ ਸੂਬੇ ’ਚ 4 ਹਿੰਦੂ ਕੁੜੀਆਂ ਨੂੰ ਜ਼ਬਰਦਸਤੀ ਅਗ਼ਵਾ ਕਰ ਕੇ ਉਨ੍ਹਾਂ ਦੇ ਧਰਮ ਪਰਿਵਰਤਨ ਦੇ ਮਾਮਲੇ ਨੂੰ ਲੈ ਕੇ ਕਾਫ਼ੀ ਹੰਗਾਮਾ ਮਚਿਆ ਹੋਇਆ ਹੈ।
13 ਸਾਲਾਂ ਦੀ ਜਿਹੜੀ ਹਿੰਦੂ ਕੁੜੀ ਕਵਿਤਾ ਔਧ ਪਿਛਲੇ ਹਫ਼ਤੇ ਅਚਾਨਕ ਗੁੰਮ ਹੋ ਗਈ ਸੀ, ਉਸ ਨੂੰ ਹੁਣ ਇੱਕ ਦਰਗਾਹ ’ਤੇ ਵੇਖਿਆ ਗਿਆ ਹੈ। ਉਸ ਤੋਂ ਪਹਿਲਾਂ ਭੇਤ ਭਰੀ ਹਾਲਤ ਵਿੱਚ ਗੁੰਮ ਹੋਈ ਇੱਕ ਕੱਪੜਾ ਮਿੱਲ ਦੀ ਵਰਕਰ ਪੂਜਾ ਮੇਘੋਰਾ ਹਾਲੇ ਤੱਕ ਲਾਪਤਾ ਹੈ।

ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਕਵਿਤਾ ਨੂੰ ਕੰਧਕੋਟ ਜ਼ਿਲ੍ਹੇ ਤੋਂ ਅਗ਼ਵਾ ਕੀਤਾ ਗਿਆ ਸੀ ਤੇ ਉਸ ਦੇ ਮਾਪਿਆਂ ਨੇ ਤੰਗਵਾਨੀ ਪੁਲਿਸ ਥਾਣੇ ’ਚ ਇਸ ਸਬੰਧੀ ਰਿਪੋਰਟ ਵੀ ਦਰਜ ਕਰਵਾਈ ਹੈ। ਹੁਣ ਕਵਿਤਾ ਨੂੰ ਭਰਚੰਦੀ ਸ਼ਰੀਫ਼ ਦਰਗਾਹ ’ਤੇ ਵੇਖਿਆ ਗਿਆ। ਉਸ ਤੋਂ ਮਾਮਲਾ ਜਦੋਂ ਭਖਿਆ, ਤਾਂ ਇੱਕ ਦੀਵਾਨੀ ਅਦਾਲਤ ਨੇ ਕਵਿਤਾ ਨੂੰ ਇੱਕ ‘ਸ਼ੈਲਟਰ ਹੋਮ’ ’ਚ ਭੇਜ ਦਿੱਤਾ। ਉਂਝ ਕਵਿਤਾ ਨੇ ਪੁਲਿਸ ਤੇ ਹੋਰ ਸਰਕਾਰੀ ਅਧਿਕਾਰੀਆਂ ਸਾਹਵੇਂ ਇਹੋ ਬਿਆਨ ਦਿੱਤਾ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ।
ਦੱਸ ਦੇਈਏ ਕਿ ਇੱਕ ਹਫ਼ਤਾ ਪਹਿਲਾਂ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਇੱਕ ਗ਼ੈਰ ਸਰਕਾਰੀ ਜੱਥੇਬੰਦੀ ‘ਵੁਆਇਸ ਆਫ਼ ਪਾਕਿਸਤਾਨ ਮਾਇਨੌਰਿਟੀ’ ਨੇ ਇੱਕ ਵਿਡੀਓ ਵੀ ਸ਼ੇਅਰ ਕੀਤੀ ਸੀ, ਜਿਸ ਵਿੱਚ ਕੁਝ ਅਣਪਛਾਤੇ ਗੁੰਡਿਆਂ ਨੇ ਸਿੰਧ ’ਚ ਕਵਿਤਾ ਦੇ ਘਰ ਨੂੰ ਅੱਗ ਲਾ ਦਿੱਤੀ ਸੀ।

ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਹਾਲੇ ਤਿੰਨ ਕੁ ਦਿਨ ਪਹਿਲਾਂ ਕਵਿਤਾ ਵੱਲੋਂ ਧਰਮ ਪਰਿਵਰਤਨ ਕਰਨ ਦੀ ਵਿਡੀਓ ਵੀ ਵਾਇਰਲ ਹੋਈ ਸੀ। ਉਸ ਦਾ ਇੱਕ ਮੁਸਲਿਮ ਵਿਅਕਤੀ ਨਾਲ ਵਿਆਹ ਵੀ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਪਹਿਲਾਂ ਵੀ ਪਾਕਿਸਤਾਨ ’ਚ ਹਿੰਦੂ ਕੁੜੀਆਂ ਦੇ ਅਜਿਹੇ ‘ਜਬਰੀ’ ਧਰਮ ਪਰਿਵਰਤਨ ਦਾ ਜ਼ੋਰਦਾਰ ਵਿਰੋਧ ਕਰ ਚੁੱਕੀ ਹੈ। ਇਹ ਮਾਮਲਾ ਸੰਯੁਕਤ ਰਾਸ਼ਟਰ ’ਚ ਵੀ ਉੱਠ ਚੁੱਕਾ ਹੈ।

ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ