ਨਵੀਂ ਦਿੱਲੀ: ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਚਾਰ ਜੂਨ ਨੂੰ ਹੋਣ ਵਾਲੀ ਸ਼ਿਖਰ ਵਾਰਤਾ ਤੋਂ ਪਹਿਲਾਂ ਦਿਲਚਸਪ ਤਸਵੀਰ ਸਾਂਝੀ ਕੀਤੀ ਹੈ। ਮੌਕੀਸਨ ਨੇ ਸਮੋਸਿਆਂ ਤੇ ਅੰਬ ਦੀ ਚਟਨੀ ਨਾਲ ਫੋਟੋ ਟਵੀਟ ਕਰਦਿਆਂ ਖੇਦ ਜਤਾਇਆ ਕਿ ਇਸ ਵਾਰ ਸਾਡੀ ਗੱਲਬਾਤ ਵੀਡੀਓ ਕਾਨਫਰੰਸਿੰਗ ਜ਼ਰੀਏ ਹੀ ਹੋ ਰਹੀ ਹੈ।


ਜਪਾਨ ਦੇ ਓਸਾਕਾ 'ਚ ਹੋਈ ਬੀਤੇ ਸਾਲ ਜੀ20 ਬੈਠਕ 'ਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਮੋਦੀ ਨਾਲ ਆਪਣੀ ਸੈਲਫੀ ਟਵੀਟ ਕਰਦਿਆਂ ਕਿਹਾ ਸੀ ਕਿੰਨੇ ਚੰਗੇ ਹਨ ਮੋਦੀ। ਉੱਥੇ ਹੀ ਅਗਸਤ 2019 'ਚ ਫਰਾਂਸ ਦੇ ਬਿਆਰਿਟਜ਼ 'ਚ ਹੋਈ ਸ਼ਿਖਰ ਬੈਠਕ 'ਚ ਵੀ ਦੋਵਾਂ ਵਿਚਾਲੇ ਚੰਗੀ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਮੌਰੀਸਨ ਨੇ ਮੋਦੀ ਨਾਲ ਦੋ ਪੱਖੀ ਵਾਰਤਾ ਲਈ ਜਨਵਰੀ 2020 'ਚ ਭਾਰਤ ਆਉਣਾ ਸੀ ਪਰ ਆਸਟਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਉਨ੍ਹਾਂ ਦੀ ਯਾਤਰਾ ਟਲ ਗਈ।





ਮੌਰੀਸਨ ਨੇ ਚਾਰ ਜੂਨ ਨੂੰ ਹੋਣ ਵਾਲੀ ਵਾਰਤਾ ਤੋਂ ਪਹਿਲਾਂ ਰਸੋਈ 'ਚ ਸਮੋਸਿਆਂ ਤੇ ਚਟਨੀ ਦੀ ਪਲੇਟ ਹੱਥ 'ਚ ਲੈਕੇ ਆਪਣੀ ਤਸਵੀਰ ਟਵਿੱਟਰ 'ਤੇ ਪੋਸਟ ਕੀਤੀ। ਇਸ ਦੇ ਨਾਲ ਹੀ ਖ਼ਾਸ ਅੰਦਾਜ਼ 'ਚ ਆਪਣੇ ਤੇ ਮੋਦੀ ਦੇ ਨਾਂਅ ਦੇ ਤਿੰਨ ਅੱਖਰਾਂ ਨੂੰ ਲੈਂਦਿਆਂ ਲਿਖਿਆ ਸਕੋਮੋ-ਸਾਜ। ਉਨ੍ਹਾਂ ਲਿਖਿਆ ਕਿ ਸਮੋਸੇ ਤੇ ਚਟਨੀ ਘਰ ਚ ਤਿਆਰ ਕੀਤੀ ਹੈ।


ਇਹ ਵੀ ਪੜ੍ਹੋ: ਕੇਜਰੀਵਾਲ ਸਰਕਾਰ ਦਾ ਵੀ ਖ਼ਜ਼ਾਨਾ ਖਾਲੀ! ਮੁਲਾਜ਼ਮਾਂ ਨੂੰ  ਤਨਖ਼ਾਹ ਦੇਣ ਲਈ ਵੀ ਨਹੀਂ ਬਚੇ ਪੈਸੇ


ਭਾਰਤ ਤੇ ਆਸਟਰੇਲੀਆ ਦੇ ਉੱਭਰਦੇ ਨਵੇਂ ਰਣਨੀਤਕ ਸਮੀਕਰਨਾ ਦੇ ਲਿਹਾਜ਼ ਨਾਲ ਇਹ ਦੋ ਪੱਖੀ ਵਾਰਤਾ ਕਾਫੀ ਅਹਿਮ ਰਹਿਣ ਵਾਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਮੋਦੀ ਤੇ ਮੌਰੀਸਨ ਦੀ ਵਾਰਤਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਆਪਣੀ ਆਰਥਿਕ ਤੇ ਰਣਨੀਤਕ ਸਾਂਝੇਦਾਰੀ ਮਜਬੂਤ ਕਰਨ ਲਈ ਨਵੇਂ ਰੋਡਮੈਪ 'ਤੇ ਕੰਮ ਸ਼ੁਰੂ ਹੋ ਸਕਦਾ ਹੈ।


ਇਹ ਵੀ ਪੜ੍ਹੋ: