ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਰੋਕਥਾਮ ਦੇ ਚੱਲਦਿਆਂ ਜਾਰੀ ਲੌਕਡਾਊਨ ਨਾਲ ਸੂਬਾ ਸਰਕਾਰਾਂ ਦੀ ਵਿੱਤੀ ਹਾਲਤ ਵਿਗੜਨ ਗੜਬੜਾ ਗਈ ਹੈ। ਇਸ ਸੰਕਟ ਦਰਮਿਆਨ ਦਿੱਲੀ ਸਰਕਾਰ ਕੋਲ ਆਪਣੇ ਕਰਮਚਾਰੀਆਂ ਨੂੰ ਦੇਣ ਲਈ ਵੀ ਪੈਸੇ ਨਹੀਂ। ਦਿੱਲੀ ਸਰਕਾਰ 'ਤੇ ਇਸ ਵੇਲੇ ਸਭ ਤੋਂ ਵੱਡਾ ਸੰਕਟ ਹੈ ਕਿ ਆਪਣੇ ਕਰਮਚਾਰੀਆਂ ਨੂੰ ਤਨਖਾਹ ਕਿਵੇਂ ਦੇਵੇਂ।
ਉਪ ਮੁੱਖ ਮੰਤਰੀ ਮਿਨੀਸ਼ ਸਿਸੋਦੀਆ ਨੇ ਕਿਹਾ ਦਿੱਲੀ ਸਰਕਾਰ ਨੂੰ ਸਿਰਫ਼ ਦਨਖ਼ਾਹ ਦੇਣ ਤੇ ਦਫ਼ਤਰੀ ਖ਼ਰਚ ਚੁੱਕਣ ਲਈ 3500 ਕਰੋੜ ਰੁਪਏ ਹਰ ਮਹੀਨੇ ਚਾਹੀਦੇ ਹਨ ਜਦਕਿ ਪਿਛਲੇ ਦੋ ਮਹੀਨਿਆਂ 'ਚ ਟੈਕਸ ਤੋਂ 500-500 ਕਰੋੜ ਰੁਪਏ ਇਕੱਠੇ ਹੋਏ ਹਨ। ਬਾਕੀ ਆਮਦਨੀ ਮਿਲਾ ਕੇ ਕੁੱਲ 1735 ਕਰੋੜ ਰੁਪਏ ਆਏ ਹਨ।
ਸਿਸੋਦੀਆਂ ਨੇ ਕਿਹਾ ਕਿ ਉਨ੍ਹਾਂ ਕੇਂਦਰ ਸਰਕਾਰ ਤੋਂ ਤੁਰੰਤ 5000 ਕਰੋੜ ਰੁਪਏ ਦੀ ਮੰਗ ਕੀਤੀ ਹੈ। ਸਿਸੋਦੀਆ ਨੇ ਵਿੱਤ ਮੰਤਰੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਲਿਖਿਆ ਕਿ ਵਿੱਤ ਮੰਤਰੀ ਨੇ ਆਫ਼ਤ ਰਾਹਤ ਕੋਸ਼ ਤੋਂ ਜੋ ਪੈਸਾ ਸੂਬਿਆਂ ਨੂੰ ਦਿੱਤਾ ਹੈ ਉਹ ਦਿੱਲੀ ਸਰਕਾਰ ਨੂੰ ਨਹੀਂ ਮਿਲਿਆ। ਇਸ ਕਾਰਨ ਦਿੱਲੀ ਇਸ ਵੇਲੇ ਵਿੱਤੀ ਮੁਸ਼ਕਿਲਾਂ ਨਾਲ ਘਿਰੀ ਹੋਈ ਹੈ।