ਨਵੀਂ ਦਿੱਲੀ: ਸ਼ੀਤ ਯੁੱਧ ਨੂੰ ਕਈ ਸਾਲ ਬੀਤ ਚੁੱਕੇ ਹਨ। ਇਸ ਨਾਲ ਜੁੜੀਆਂ ਗੱਲਾਂ ਵੱਖ-ਵੱਖ ਸਮੇਂ 'ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਉਸ ਦੌਰ 'ਚ ਅਮਰੀਕਾ ਤੇ ਸੋਵੀਅਤ ਸੰਘ ਦੇ ਰਿਸ਼ਤੇ ਬੇਹੱਦ ਖ਼ਰਾਬ ਸਨ। ਦੋਵੇਂ ਦੇਸ਼ ਆਪਣੇ ਆਪ ਨੂੰ ਇੱਕ-ਦੂਜੇ ਤੋਂ ਜ਼ਿਆਦਾ ਬਿਹਤਰ ਸਾਬਤ ਕਰਨ ਲਈ ਦੋਵੇਂ ਕੋਈ ਵੀ ਕਦਮ ਚੁੱਕ ਸਕਦੇ ਸਨ।


ਡੇਲੀਮੇਲ ਮੁਤਾਬਕ ਇਕ ਕਿਤਾਬ 'ਚ ਸ਼ੀਤਯੁੱਧ ਦੇ ਸਮੇਂ ਦਾ ਇਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਇਸ 'ਚ ਕਿਹਾ ਗਿਆ ਕਿ ਸੋਵੀਅਤ ਸੰਘ 'ਤੇ ਚੜ੍ਹਤ ਦਿਖਾਉਣ ਅਤੇ ਆਪਣੀ ਪ੍ਰਭੂਸੱਤਾ ਸਾਬਤ ਕਰਨ ਲਈ ਅਮਰੀਕਾ 1959 'ਚ ਚੰਦ 'ਤੇ ਪਰਮਾਣੂ ਵਿਸਫੋਟ ਕਰਨਾ ਚਾਹੁੰਦਾ ਸੀ। ਇਸ ਦੇ ਨਾਲ ਹੀ ਅਮਰੀਕੀ ਸਰਕਾਰ ਦੀ ਯੋਜਨਾ ਚੰਦ 'ਤੇ ਫੌਜੀ ਅੱਡਾ ਸ਼ੁਰੂ ਕਰਨ ਦੀ ਵੀ ਸੀ।

ਇਹ ਖੁਲਾਸਾ 'ਸੀਕ੍ਰੇਟਸ ਫਰੌਮ ਦ ਬਲੈਕ ਵਾਲਟ ਕਿਤਾਬ' 'ਚ ਕੀਤਾ ਗਿਆ ਹੈ। ਇਸ ਸਾਲ ਅਪ੍ਰੈਲ 'ਚ ਛਪੀ ਇਸ ਕਿਤਾਬ ਨੂੰ ਜੌਨ ਗਰੀਨਵਾਲਡ ਨੇ ਲਿਖਿਆ ਹੈ। ਉਨ੍ਹਾਂ ਦੀ ਰੁਚੀ ਛੋਟੀ ਉਮਰ ਤੋਂ ਹੀ ਅਮਰੀਕੀ ਸਰਕਾਰ ਦੀਆਂ ਖੁਫੀਆਂ ਰਿਪੋਰਟਾਂ 'ਚ ਰਹੀ ਹੈ।

ਡੇਲੀ ਮੇਲ ਮੁਤਾਬਕ ਜੌਨ ਹੁਣ ਤਕ ਕਰੀਬ ਤਿੰਨ ਹਜ਼ਾਰ ਖੁਫੀਆਂ ਜਾਣਕਾਰੀਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 'ਦ ਬਲੈਕ ਵਾਲਟ' ਵੱਖ-ਵੱਖ ਘਟਨਾਵਾਂ ਦਾ ਆਨਲਾਇਨ ਪ੍ਰਕਾਸ਼ਨ ਕਰਦਾ ਹੈ ਇਸ ਤੇ 2 ਕਰੋੜ ਤੋਂ ਜ਼ਿਆਦਾ ਪੇਜ ਹਨ।

ਇਹ ਵੀ ਪੜ੍ਹੋ: