Canada News: ਪੁਲਿਸ ਨੇ ਟੋਰਾਂਟੋ ਵਿੱਚ ਪੰਜ ਦਿਨਾਂ ਪਹਿਲਾਂ ਸ਼ਰਾਬ ਦਾ ਠੇਕਾ ਲੁੱਟ ਕੇ ਭੱਜਣ ਮਗਰੋਂ ਸੜਕ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਕਰ ਲਈ ਹੈ। ਇਹ ਵਿਅਕਤੀ ਠੇਕਾ ਲੁੱਟਣ ਮਗਰੋਂ ਚੋਰੀ ਦੀ ਵੈਨ ਲੈ ਕੇ ਭੱਜ ਗਿਆ ਸੀ। ਇਸ ਦੌਰਾਨ ਹਾਈਵੇਅ 401 ’ਤੇ ਉਲਟ ਦਿਸ਼ਾ ਵਿੱਚ ਜਾਂਦਿਆਂ ਉਸ ਨੇ ਇੱਕ ਭਾਰਤੀ ਪਰਿਵਾਰ ਦੀ ਕਾਰ ਸਮੇਤ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਸੀ। ਇਸ ਕਾਰ ਵਿੱਚ ਸਵਾਰ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਸੀ। 


ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਦੀ ਪਛਾਣ ਗਗਨਦੀਪ ਸਿੰਘ (21) ਵਜੋਂ ਕੀਤੀ ਹੈ। ਉਹ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਇਆ ਸੀ। ਗਗਨਦੀਪ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਸਨ ਤੇ ਉਹ ਜ਼ਮਾਨਤ ’ਤੇ ਬਾਹਰ ਆਇਆ ਸੀ। ਉਸ ਖ਼ਿਲਾਫ਼ ਕਾਰਾਂ ਚੋਰੀ ਕਰਨ ਤੇ ਲੁੱਟ-ਖੋਹ ਦੇ ਮਾਮਲੇ ਦੀ ਸੁਣਵਾਈ ਮਿਲਟਨ ਦੀ ਅਦਾਲਤ ਵਿੱਚ ਅਗਲੇ ਹਫ਼ਤੇ ਸ਼ੁਰੂ ਹੋਣੀ ਸੀ, ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।


ਪੁਲਿਸ ਮੁਤਾਬਕ ਉਲਟ ਦਿਸ਼ਾ ਵਿੱਚ ਜਾਂਦੇ ਸਮੇਂ ਉਸ ਦੀ ਵੈਨ ਨਾਲ ਹੋਈ ਕਾਰ ਦੀ ਟੱਕਰ ਵਿੱਚ ਭਾਰਤੀ ਮੂਲ ਦੇ ਤਿੰਨ ਲੋਕ (ਬਜ਼ੁਰਗ ਜੋੜਾ ਤੇ ਉਨ੍ਹਾਂ ਦਾ ਪੋਤਾ) ਮਾਰੇ ਗਏ ਸਨ ਜਦੋਂਕਿ ਦੋ ਹੋਰ ਜ਼ਖ਼ਮੀ ਹੋ ਗਏ ਸਨ। ਬਜ਼ੁਰਗ ਜੋੜਾ ਕੈਨੇਡਾ ’ਚ ਘੁੰਮਣ ਆਇਆ ਸੀ। ਪੁਲਿਸ ਮੁਤਾਬਕ ਭਾਰਤੀ ਜੋੜੇ ਤੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਪੋਤੇ ਸਮੇਤ ਚਾਰ ਵਿਅਕਤੀ ਸੜਕ ਹਾਦਸੇ ’ਚ ਮਾਰੇ ਗਏ।


ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 60 ਸਾਲਾ ਵਿਅਕਤੀ ਤੇ 55 ਸਾਲਾ ਔਰਤ ਸ਼ਾਮਲ ਸਨ। ਹਾਦਸੇ ਵਿੱਚ ਜੋੜੇ ਦੇ ਤਿੰਨ ਮਹੀਨਿਆਂ ਦੇ ਪੋਤੇ ਦੀ ਵੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਹਾਈਵੇਅ 401 ਕਈ ਘੰਟਿਆਂ ਤੱਕ ਬੰਦ ਰਿਹਾ ਸੀ। ਨਵਜੰਮੇ ਬੱਚੇ ਦੇ 33 ਸਾਲਾ ਪਿਤਾ ਤੇ 27 ਸਾਲਾ ਮਾਂ ਜ਼ਖ਼ਮੀ ਹੋ ਗਏ ਸੀ। ਹਾਦਸੇ ਵਿੱਚ ਲੁੱਟ ਕਰਨ ਵਾਲੇ 21 ਸਾਲਾ ਨੌਜਵਾਨ ਦੀ ਵੀ ਮੌਤ ਹੋ ਗਈ ਸੀ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।