ਚੀਨ ਨੇ ਮੰਗਲਵਾਰ ਨੂੰ ਸੁਪਰ ਹਾਈ ਸਪੀਡ ਵਾਲੀ ਮੈਗਲੇਵ ਟ੍ਰੇਨ ਦਾ ਪ੍ਰਦਰਸ਼ਨ ਕੀਤਾ। ਚੀਨੀ ਮੀਡੀਆ ਰਿਪੋਰਟ ਦੇ ਮੁਤਾਬਕ 600 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਫਰਾਟੇ ਭਰਨ ਵਾਲੀ ਮੈਗਲੇਵ ਟ੍ਰੇਨ ਟ੍ਰੈਕ ਤੋਂ ਤੋੜਾ ਉੱਪਰ ਤੈਰਦੀ ਨਜ਼ਰ ਆਉਂਦੀ ਹੈ। ਇਸ ਟ੍ਰੇਨ ਨੂੰ ਚੀਨ ਨੇ ਦੇਸੀ ਤਕਨੀਕ ਨਾਲ ਵਿਕਸਤ ਕੀਤਾ ਹੈ।


ਇਸ ਨੂੰ ਤਟੀ ਸ਼ਹਿਰ ਕਿੰਗਦਾਓ (Qingdao) 'ਚ ਬਣਾਇਆ ਗਿਆ ਹੈ। ਇਹ ਟ੍ਰੇਨ electro-magnetic force ਦੀ ਮਦਦ ਨਾਲ ਟ੍ਰੈਕ 'ਤੇ ਤੈਰਦੀ ਹੋਈ ਨਜ਼ਰ ਆਉਂਦੀ ਹੈ। ਇਸ ਦੀ ਬੌਡੀ ਦਾ ਰੇਲ ਨਾਲ ਸੰਪਰਕ ਨਹੀਂ ਹੁੰਦਾ। ਇਸ ਟ੍ਰੇਨ ਨੂੰ ਫਲੋਟਿੰਗ ਟ੍ਰੇਨ ਵੀ ਕਿਹਾ ਜਾ ਰਿਹਾ ਹੈ।
ਸ਼ੰਘਾਈ ਤੋਂ ਬੀਜਿੰਗ ਜਾਣ ਲਈ ਡੇਢ ਘੰਟੇ ਦਾ ਸਮਾਂ


ਚੀਨ ਟਰਾਂਸਪੋਰਟ ਦੇ ਖੇਤਰ 'ਚ ਇਸ ਤਕਨੀਕ ਦਾ ਇਸਤੇਮਾਲ ਪਿਛਲੇ ਦੋ ਦਹਾਕਿਆਂ ਤੋਂ ਸੀਮਿਤ ਪੱਧਰ ਤੇ ਕਰ ਰਿਹਾ ਹੈ। ਸ਼ੰਘਾਈ 'ਚ ਮੈਗਲੇਵ ਟ੍ਰੇਨ ਦੇ ਲਈ ਇਕ ਛੋਟੀ ਲਾਈਨ ਹੈ ਜਿਸ ਨਾਲ ਇਹ ਟ੍ਰੇਨ ਸ਼ਹਿਰ ਤੋਂ ਮੇਨ ਏਅਰਪੋਰਟ ਤਕ ਦੀ ਯਾਤਰਾ ਕਰਦੀ ਹੈ। ਹਾਲਾਂਕਿ ਅਜੇ ਤਕ ਚੀਨ 'ਚ ਇੰਟਰ ਸਿਟੀ ਜਾਂ ਅੰਤਰਰਾਜੀ ਮੈਗਲੇਵ ਲਾਈਨਾਂ ਨਹੀਂ ਹਨ। ਸ਼ੰਘਾਈ ਤੇ ਚੇਂਗਦੂ ਜਿਹੇ ਚੀਨ ਦੇ ਕੁਝ ਸ਼ਹਿਰਾਂ 'ਚ ਇਸ ਲਾਈਨ ਲਈ ਰਿਸਰਚ ਕੀਤੀ ਜਾ ਰਹੀ ਹੈ।


ਇਸ ਟ੍ਰੇਨ ਦੀ ਗਤੀ 600 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਹਿਸਾਬ ਨਾਲ ਇਸ ਨੂੰ ਸ਼ੰਘਾਈ ਤੋਂ ਬੀਜਿੰਗ ਜਾਣ 'ਚ ਢਾਈ ਘੰਟੇ ਦਾ ਸਮਾਂ ਲੱਗੇਗਾ। ਸ਼ੰਘਾਈ ਤੋਂ ਬੀਜਿੰਗ ਦੀ ਦੂਰੀ 1000 ਕਿਲੋਮੀਟਰ ਤੋਂ ਜ਼ਿਆਦਾ ਹੈ। ਇਸ ਹਿਸਾਬ ਨਾਲ ਅੰਦਾਜ਼ਾ ਲਾ ਸਕਦੇ ਹੋ। ਜੇਕਰ ਕਿਸੇ ਹਵਾਈ ਜਹਾਜ਼ ਨੂੰ ਕਿਤੇ ਜਾਣ ਲਈ ਤਿੰਨ ਘੰਟੇ ਦਾ ਸਮਾਂ ਲੱਗਦਾ ਹੈ ਤਾਂ ਇਸ ਦੂਰੀ ਨੂੰ ਤੈਅ ਕਰਨ 'ਚ ਹਾਈ ਸਪੀਡ ਟ੍ਰੇਨ 5 ਘੰਟੇ ਲਵੇਗੀ।


2003 ਤੋਂ ਚੀਨ 'ਚ ਹਾਈ ਸਪੀਡ ਟ੍ਰੇਨ


ਚੀਨ 'ਚ ਦੇਸ਼ ਦੀ ਸਭ ਤੋਂ ਤੇਜ਼ ਸਪੀਡ ਦੀ ਟ੍ਰੇਨ ਮੈਗਲੇਵ 2003 'ਚ ਚੱਲਣੀ ਸ਼ੁਰੂ ਹੋ ਗਈ ਸੀ। ਇਸ ਦੀ ਵੱਧ ਤੋਂ ਵੱਧ ਸਪੀਡ 431 ਕਿਲੋਮੀਟਰ ਪ੍ਰਤੀ ਘੰਟਾ ਹੈ।