World Coronavirus Update: ਦੁਨੀਆਂ ਭਰ ‘ਚ ਕੋਰੋਨਾ ਮਾਮਲਿਆਂ ਦੀ ਸੰਖਿਆਂ ਤੇਜੀ ਨਾਲ ਵਧਦੀ ਜਾ ਰਹੀ ਹੈ। ਕੌਮਾਂਤਰੀ ਪੱਧਰ ‘ਤੇ ਕੋਰੋਨਾ ਮਰੀਜਾਂ ਦਾ ਅੰਕੜਾ 5.43 ਕਰੋੜ ਤੋਂ ਪਾਰ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ‘ਚ ਵਿਸ਼ਵ ਦੇ ਵੱਖ-ਵੱਖ ਮੁਲਕਾਂ ‘ਚ ਕੁੱਲ 5 ਲੱਖ, 43 ਹਜਾਰ ਤੋਂ ਜਿਆਦਾ ਮਾਮਲੇ ਦਰਜ ਕੀਤੇ ਗਏ ਤੇ 8,807 ਲੋਕਾਂ ਦੀ ਮੌਤ ਹੋ ਗਈ। ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ‘ਚ ਹਾਲਾਤ ਬੇਹੱਦ ਖਰਾਬ ਹਨ। ਉੱਥੇ ਹਰ ਰੋਜ਼ ਡੇਢ ਦੋ ਲੱਖ ਮਾਮਲੇ ਸਾਹਮਣੇ ਆ ਰਹੇ ਹਨ।


ਵਰਲਡੋਮੀਟਰ ਵੈਬਸਾਈਟ ਦੇ ਮੁਤਾਬਕ ਦੁਨੀਆਂ ‘ਚ ਹੁਣ ਤਕ ਪੰਜ ਕਰੋੜ, 43 ਲੱਖ, 12 ਹਜਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 13 ਲੱਖ, 17 ਹਜਾਰ, 398 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਤਿੰਨ ਕਰੋੜ, 78 ਲੱਖ ਲੋਕ ਠੀਕ ਹੋ ਗਏ ਹਨ ਤੇ ਇਕ ਕਰੋੜ, 5 ਲੱਖ ਦੇ ਕਰੀਬ ਐਕਟਿਵ ਕੇਸ ਹਨ।


ਮੀਂਹ ਦੀ ਭਵਿੱਖਬਾਣੀ, ਪਵੇਗੀ ਕੜਾਕੇ ਦੀ ਠੰਡ


 ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਦੇਸ਼ਾਂ ‘ਚ ਅਮਰੀਕਾ ਅਜੇ ਵੀ ਪਹਿਲੇ ਨੰਬਰ ‘ਤੇ ਹੈ। ਜਿੱਥੇ ਪਿਛਲੇ 24 ਘੰਟਿਆਂ ‘ਚ ਇਕ ਲੱਖ, 57 ਹਜਾਰ ਨਵੇਂ ਕੇਸ ਆਏ ਹਨ। ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ। ਭਾਰਤ ‘ਚ ਕਰੀਬ 88 ਲੱਖ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਜਿੱਥੇ ਪਿਛਲੇ 24 ਘੰਟਿਆਂ ‘ਚ 41 ਹਜਾਰ ਮਾਮਲੇ ਸਾਹਮਣੇ ਆਏ ਹਨ। ਤੀਜੇ ਨੰਬਰ ‘ਤੇ ਪ੍ਰਭਾਵਿਤ ਦੇਸ਼ ਬ੍ਰਾਜੀਲ ‘ਚ 24 ਘੰਟੇ ‘ਚ 29 ਹਜਾਰ ਮਾਮਲੇ ਦਰਜ ਕੀਤੇ ਗਏ।


ਪਾਬੰਦੀ ਦੇ ਬਾਵਜੂਦ ਖੂਬ ਚੱਲੇ ਪਟਾਕੇ, ਖਤਰਨਾਕ ਪੱਧਰ ‘ਤੇ ਪ੍ਰਦੂਸ਼ਣ  

ਦੀਵਾਲੀ ਦੇ ਚਾਅ ‘ਚ ਲੋਕਾਂ ਨੂੰ ਭੁੱਲੀ ਕੋਰੋਨਾ ਦੀ ਦਹਿਸ਼ਤ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ