ਤਿਆਰ ਹੋ ਗਈ ਕੋਰੋਨਾ ਦੀ ਵੈਕਸੀਨ! ਸਤੰਬਰ ਤੱਕ ਕੋਰੋਨਾ 'ਤੇ ਲਗਾਮ, ਆਕਸਫੋਰਡ ਦਾ ਦਾਅਵਾ
ਏਬੀਪੀ ਸਾਂਝਾ | 21 Jul 2020 12:28 PM (IST)
ਲੰਡਨ ਦੀ ਆਕਸਫੋਰਡ ਯੂਨੀਵਰਸਿਟੀ ਤੇ ਚੀਨ ਦੀ ਚਾਈਨਾ ਕੈਨਸੀਨੋ ਬਾਇਓਲੋਜੀਕਸ ਨੇ ਕੋਰੋਨਾ ਟੀਕੇ ਦੇ ਦੂਜੇ ਪੜਾਅ ਦੇ ਕਾਮਯਾਬ ਹੋਣ ਦਾ ਦਾਅਵਾ ਕੀਤਾ ਹੈ।
ਸੰਕੇਤਕ ਤਸਵੀਰ
ਲੰਡਨ: ਵਿਸ਼ਵ ਵਿਆਪੀ ਕੋਰੋਨਾ ਮਹਾਮਾਰੀ ਦੇ ਵਿਚਕਾਰ ਕੋਰੋਨਾ ਦੀ ਵੈਕਸੀਨ ਬਾਰੇ ਰੋਜ਼ਾਨਾ ਦੀਆਂ ਖ਼ਬਰਾਂ ਨੇ ਲੋਕਾਂ ਵਿੱਚ ਉਮੀਦਾਂ ਵਧਾ ਦਿੱਤੀਆਂ ਹਨ। ਇਸ ਸਮੇਂ ਪੂਰੀ ਦੁਨੀਆ ਵਿੱਚ ਕੋਰੋਨਾ ਨੇ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ। ਇਸੇ ਦੌਰਾਨ ਕੋਰੋਨਾ ਦੇ ਟੀਕੇ ਸਬੰਧੀ ਦੁਨੀਆ ਦੇ ਦੋ ਦੇਸ਼ਾਂ ਤੋਂ ਚੰਗੀ ਖਬਰ ਸਾਹਮਣੇ ਆਈ ਹੈ। ਜੀ ਹਾਂ, ਲੰਡਨ ਦੀ ਆਕਸਫੋਰਡ ਯੂਨੀਵਰਸਿਟੀ ਤੇ ਚੀਨ ਦੀ ਚਾਈਨਾ ਕੈਨਸੀਨੋ ਬਾਇਓਲੋਜੀਕਸ ਨੇ ਕੋਰੋਨਾ ਟੀਕੇ ਦੇ ਦੂਜੇ ਪੜਾਅ ਦੇ ਕਾਮਯਾਬ ਹੋਣ ਦਾ ਦਾਅਵਾ ਕੀਤਾ ਹੈ। ਹੁਣ ਜਾਣੋ ਆਕਸਫੋਰਡ ਯੂਨੀਵਰਸਿਟੀ ਤੇ ਚੀਨੀ ਟੀਕੇ ਵਿੱਚ ਫਰਕ? ਆਕਸਫੋਰਡ ਯੂਨੀਵਰਸਿਟੀ ਟੀਕਾ AZD1222 ਫੋਰਸ ਸੁਰੱਖਿਆ ਪ੍ਰਦਾਨ ਕਰਦੀ ਹੈ। ਯਾਨੀ ਇਹ ਦੋਵੇਂ ਐਂਟੀਬਾਡੀਜ਼ ਤੇ ਟੀ ਸੈੱਲ ਬਣਾਉਂਦੇ ਹਨ। ਜਦੋਂਕਿ ਚੀਨ ਦੀ ਕੈਨਸੀਬੋ ਬਾਇਓਲੋਜੀਕਲ ਦਾ ਟੀਕਾ ਸਿਰਫ ਐਡ 5-ਐਨਸੀਓਵੀ ਐਂਟੀਬਾਇਓਟਿਕਸ ਬਣਾਉਂਦਾ ਹੈ। ਫੇਜ਼-2 ਦੇ ਟ੍ਰਾਇਲਾਂ ਵਿੱਚ ਦੋਵੇਂ ਟੀਕੇ ਸੁਰੱਖਿਅਤ ਮੰਨੇ ਗਏ ਸੀ। ਜਾਣੋ ਕੀ ਹੁੰਦਾ ਐਂਟੀਬਾਡੀ ਐਂਡ ਟੀ-ਸੈੱਲ: ਐਂਟੀਬਾਡੀਜ਼ ਸਾਡੇ ਸਰੀਰ ਦੇ ਇਮਿਊਨ ਸਿਸਟਮ ਵੱਲੋਂ ਤਿਆਰ ਕੀਤੇ ਛੋਟੇ ਪ੍ਰੋਟੀਨ ਹੁੰਦੇ ਹਨ। ਟੀ ਸੈੱਲ ਚਿੱਟੇ ਲਹੂ ਦੇ ਸੈੱਲ ਦੀ ਇੱਕ ਕਿਸਮ ਹੈ। ਐਂਟੀਬਾਡੀਜ਼ ਕੋਰੋਨਾਵਾਇਰਸ ਨੂੰ ਖ਼ਤਮ ਕਰ ਸਕਦੇ ਹਨ। ਜਦਕਿ ਟੀ ਸੈੱਲ ਸੰਕਰਮਿਤ ਸੈੱਲਾਂ ਨੂੰ ਨਸ਼ਟ ਕਰਕੇ ਇਮਿਊਨਟੀ ਪਾਵਰ ਨੂੰ ਵਧਾਉਂਦਾ ਹੈ। ਕਿੰਨੇ ਲੋਕਾਂ 'ਤੇ ਕੀਤਾ ਗਿਆ ਟ੍ਰਾਇਲ: ਆਕਸਫੋਰਡ ਯੂਨੀਵਰਸਿਟੀ ਨੇ 1077 ਲੋਕਾਂ 'ਤੇ ਵੈਕਸੀਨ ਦਾ ਟੈਸਟ ਕੀਤਾ ਹੈ, ਜਦੋਂਕਿ ਚੀਨ ਦੀ ਕੈਨਸੀਨੋ ਬਾਇਓਲੋਜੀਕਸ ਨੇ 500 ਤੋਂ ਵੱਧ ਲੋਕਾਂ 'ਤੇ ਦਵਾਈ ਦੀ ਜਾਂਚ ਕੀਤੀ ਹੈ। ਕਿੰਨੇ ਪੜਾਅ ਲੈਂਦੇ ਹਨ ਟ੍ਰਾਇਲ: ਖੋਜ ਪ੍ਰੀ ਕਲੀਨੀਕਲ ਟ੍ਰਾਇਲ ਕਲੀਨੀਕਲ ਟ੍ਰਾਇਲ ਕਲੀਅਰੈਂਸ ਉਤਪਾਦਨ ਗੁਣਵੱਤਾ ਕੰਟਰੋਲ ਹੁਣ ਤੱਕ ਬਹੁਤੀਆਂ ਕੰਪਨੀਆਂ ਤੀਜੇ ਪੜਾਅ ਦੇ ਕਲੀਨੀਕਲ ਟ੍ਰਾਇਲ 'ਤੇ ਪਹੁੰਚ ਗਈਆਂ ਹਨ। ਕਲੀਨੀਕਲ ਟ੍ਰਾਇਲਜ਼ ਦੇ ਵੀ ਤਿੰਨ ਪੜਾਅ ਹੁੰਦੇ ਹਨ। ਪਹਿਲੇ ਪੜਾਅ ਵਿੱਚ 100 ਤੋਂ ਘੱਟ ਵਿਅਕਤੀਆਂ 'ਤੇ ਟ੍ਰਾਇਲ ਹੁੰਦਾ ਹੈ। ਦੂਜੇ ਪੜਾਅ ਵਿੱਚ ਸੈਂਕੜੇ, ਤੀਜੇ ਪੜਾਅ 'ਚ ਹਜ਼ਾਰਾਂ ਲੋਕਾਂ 'ਤੇ ਵੈਕਸੀਨ ਦੀ ਜਾਂਚ ਕੀਤੀ ਜਾਂਦੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904