ਮੈਲਬਰਨ: ਆਸਟਰੇਲੀਆ ਦੇ ਸਰਕਾਰੀ ਤੇ ਨਿੱਜੀ ਖੇਤਰ 'ਤੇ ਵੱਡਾ ਸਾਇਬਰ ਅਟੈਕ ਹੋਣ ਦੀ ਖ਼ਬਰ ਹੈ। ਇਸ ਪਿੱਛੇ ਚੀਨ ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਸੇ ਵੀ ਦੇਸ਼ ਦਾ ਨਾਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਹੁਣ ਤਕ ਦੀ ਜਾਂਚ ਵਿੱਚ ਕੋਈ ਵੱਡਾ ਡਾਟਾ ਚੋਰੀ ਹੋਣ ਦੀ ਗੱਲ ਸਾਹਮਣੇ ਨਹੀਂ ਆਈ।

ਮੌਰੀਸਨ ਨੇ ਕਿਹਾ "ਅਸੀਂ ਜਾਣਦੇ ਹਾਂ ਇਹ ਕਿਸੇ ਦੇਸ਼ ਵੱਲੋਂ ਕੀਤਾ ਗਿਆ ਹਮਲਾ ਹੈ, ਇਸ ਦੇ ਤਰੀਕੇ ਤੋਂ ਇਹ ਸਾਬਤ ਹੁੰਦਾ ਹੈ।" ਉਨ੍ਹਾਂ ਕੈਨਬਰਾ 'ਚ ਮੀਡੀਆ ਨੂੰ ਦੱਸਿਆ ਕਿ "ਇਹ ਹਮਲਾ ਸਰਕਾਰ, ਉਦਯੋਗ, ਸਿਆਸੀ ਸੰਗਠਨ ਸਿੱਖਿਆ, ਸਿਹ ਤੇ ਜ਼ਰੂਰੀ ਸੇਵਾਵਾਂ ਸਮੇਤ ਹਰ ਖੇਤਰ 'ਤੇ ਕੀਤਾ ਗਿਆ ਹੈ।"

ਉਨ੍ਹਾਂ ਕਿਹਾ ਆਸਟਰੇਲੀਆਈ ਸਰਕਾਰ ਇਸ ਪ੍ਰਤੀ ਸੁਚੇਤ ਹੈ ਤੇ ਆਗਾਹ ਵੀ ਕਰ ਰਿਹਾ ਹੈ। ਆਸਟਰੇਲੀਆ ਆਪਣੇ ਕਰੀਬੀ ਸਹਿਯੋਗੀਆਂ ਤੇ ਸਾਂਝੇਦਾਰਾਂ ਨਾਲ ਮਿਲ ਕੇ ਇਸ ਖਤਰੇ 'ਤੇ ਕੰਮ ਕਰ ਰਿਹਾ ਹੈ। ਇਸ ਸਾਇਬਰ ਹਮਲੇ ਲਈ ਚੀਨ 'ਤੇ ਸ਼ੱਕ ਜਤਾਇਆ ਜਾ ਰਿਹਾ ਕਿਉਂਕਿ ਲੰਮੇ ਸਮੇਂ ਤੋਂ ਚੀਨ ਦੇ ਆਸਟਰੇਲੀਆ ਨਾਲ ਸਬੰਧ ਠੀਕ ਨਹੀਂ ਚੱਲ ਰਹੇ।
ਇਹ ਵੀ ਪੜ੍ਹੋ: ਭਾਰਤ-ਚੀਨ ਵਿਵਾਦ 'ਤੇ ਮੋਦੀ ਨੇ ਸੱਦੀ ਮੀਟਿੰਗ, ਸੋਨੀਆ ਗਾਂਧੀ ਤੇ ਮਮਤਾ ਬੈਨਰਜੀ ਵੀ ਹੋਣਗੇ ਸ਼ਾਮਲ

ਚੀਨੀ ਫ਼ੌਜ ਨਾਲ ਲੋਹਾ ਲੈਣ ਵਾਲੇ ਪੰਜਾਬੀ ਜਵਾਨਾਂ ਖ਼ਾਤਰ ਕੈਪਟਨ ਨੇ ਬਦਲੇ ਨਿਯਮ

ਸਰਹੱਦ 'ਤੇ ਜੰਗ ਦੀ ਦਹਿਸ਼ਤ, ਪਿੰਡ ਖਾਲੀ ਕਰਾਏ, ਫੌਜੀਆਂ ਨੇ ਸੰਭਾਲੇ ਮੋਰਚੇ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਹੁਣ ਹੋਵੇਗਾ ਬਾਲੀਵੁੱਡ ਦੀ ਅਸਲੀਅਤ ਦਾ ਖ਼ੁਲਾਸਾ

ਨਹੀਂ ਰੁਕਿਆ ਕੋਰੋਨਾ ਵਾਇਰਸ ਦਾ ਕਹਿਰ, ਦੁਨੀਆਂ ਭਰ 'ਚ ਸਥਿਤੀ ਗੰਭੀਰ, 85 ਲੱਖ ਤੋਂ ਟੱਪਿਆ ਅੰਕੜਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ