ਮਾਸਕੋ: ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਅਕਸਰ ਹੀ ਆਪਣੇ ਅਫੇਅਰਸ ਤੇ ਹੋਰ ਕਾਰਨਾਮਿਆਂ ਕਰਕੇ ਸੁਰਖੀਆਂ ‘ਚ ਰਹਿੰਦੇ ਹਨ। ਹੁਣ ਪੁਤਿਨ ਇੱਕ ਵਾਰ ਫੇਰ ਸੁਰਖੀਆਂ ‘ਚ ਆ ਗਏ ਹਨ ਜਿਸ ਦਾ ਕਾਰਨ ਹੈ ਉਨ੍ਹਾਂ ਦਾ ਇੱਕ ਵਾਰ ਫੇਰ ਵਿਆਹ ਕਰਨ ਦਾ ਫੈਸਲਾ। ਅਜਿਹਾ ਕਿਹਾ ਜਾ ਰਿਹਾ ਹੈ ਕਿ ਪੁਤਿਨ ਦੀ ਹੋਣ ਵਾਲੀ ਜੀਵਨਸਾਥੀ ਖੂਬਸੂਰਤ ਓਲੰਪਿਕ ਚੈਂਪੀਅਨ ਜਿਮਨਾਸਟ ਐਲੀਨਾ ਕਾਬਾਯੇਵਾ ਹੋ ਸਕਦੀ ਹੈ।
ਖ਼ਬਰਾਂ ਨੇ ਕਿ ਦੋਵੇਂ ਇੱਕ-ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ। ਐਲੀਨਾ ਦੋ ਵਾਰ ਓਲੰਪਿਕ ਤਗਮਾ ਜਿੱਤ ਚੁੱਕੀ ਹੈ। ਉਹ 12 ਵਾਰ ਵਿਸ਼ਵ ਚੈਂਪੀਅਨ ਰਹੀ ਹੈ। ਜਿਮਨਾਸਟਿਕ ‘ਚ ਉਸ ਨੂੰ 25 ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਹੈ।
ਕੁਝ ਸਾਲਾਂ ਤੋਂ ਵਿਦੇਸ਼ੀ ਮੀਡੀਆ ਦੋਨਾਂ ਦੇ ਸਬੰਧ ‘ਤੇ ਬਹੁਤ ਕੁਝ ਲਿਖ ਰਿਹਾ ਹੈ। ਦੋਵਾਂ ਦੀ ਮੁਲਾਕਾਤ 2004 ‘ਚ ਏਥਨਸ ਓਲੰਪਿਕ ‘ਚ ਜਿਮਨਾਸਟਿਕ ਮੌਕੇ ਸੋਨੇ ਦਾ ਤਗਮਾ ਜਿੱਤ ਕੇ ਪਰਤੀ ਐਲੀਨਾ ਨਾਲ ਹੋਈ ਸੀ। ਪੂਰੀ ਦੁਨੀਆ ਹੀ ਐਲੀਨਾ ਨੂੰ ਪੁਤਿਨ ਦੀ ਪ੍ਰੇਮਿਕਾ ਕਹਿੰਦੀ ਹੈ। ਖ਼ਬਰਾਂ ਤਾਂ ਇਹ ਵੀ ਹਨ ਕੀ ਦੋਨਾਂ ਦੇ ਦੋ ਬੱਚੇ ਹਨ। ਦੋਨਾਂ ਦੇ ਵਿਆਹ ਦੀ ਗੱਲ ਪਿਛਲੇ ਦੋ ਸਾਲਾਂ ਤੋਂ ਹੋ ਰਹੀ ਹੈ।
ਐਲੀਨਾ, ਪੁਨਿਤ ਤੋਂ ਉਮਰ ‘ਚ ਕਾਫੀ ਛੋਟੀ ਹੈ। ਜਿੱਥੇ ਪੁਨਿਤ 66 ਸਾਲ ਦੇ ਹਨ ਐਲੀਨਾ 35 ਸਾਲ ਦੀ ਹੈ। 2008 ‘ਚ ਪੁਨਿਤ ਆਪਣੀ ਪਤਨੀ ਤੋਂ ਵੱਖ ਹੋ ਗਏ ਹਨ। ਦੋਵਾਂ ਨੇ ਆਪਣੇ ਵੱਖ ਹੋਣ ਦੀ ਗੱਲ ਨੂੰ ਕਈ ਸਾਲਾਂ ਤਕ ਪਬਲਿਕ ਨਹੀਂ ਕੀਤਾ ਸੀ। 2013 ‘ਚ ਇੱਕ ਟੀਵੀ ਚੈਨਲ ‘ਤੇ ਉਨ੍ਹਾਂ ਨੇ ਇਸ ਗੱਲ ਨੂੰ ਕਬੂਲ ਕੀਤਾ ਸੀ ਕਿ ਲਿਊਡਮਿਲਾ ਨਾਲ ਉਨ੍ਹਾਂ ਦਾ ਤਲਾਕ ਹੋ ਗਿਆ ਹੈ ਤੇ ਹੁਣ ਉਹ ਸਿੰਗਲ ਹਨ।