ਨਵੀਂ ਦਿੱਲੀ: ਦੁਨੀਆ ਭਰ ‘ਚ ਇਸ ਸਾਲ ਦਾ ਜੂਨ ਹੁਣ ਤਕ ਦਾ ਸਭ ਤੋਂ ਗਰਮ ਮਹੀਨਾ ਰਿਹਾ। ਸੈਟੇਲਾਈਟ ਡੇਟਾ ਤੋਂ ਮੰਗਲਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ, ਪਿਛਲੇ ਮਹੀਨੇ ‘ਚ ਪੱਛਮੀ ਯੂਰਪ ‘ਚ ਭਿਆਨਕ ਗਰਮੀ ਪਈ। ਯੂਰਪੀ ਸੰਘ ਦੀ ਕਾਪਰਨਿਕਸ ਕਲਾਈਮੇਟ ਚੇਂਜ ਸਰਵਿਸ ਵੱਲੋਂ ਕੀਤੀ ਗਈ ਗਲੋਬਲ ਰੀਡਿੰਗ ਮੁਤਾਬਕ, ਯੂਰਪ ਦਾ ਤਾਪਮਾਨ ਆਮ ਤੋਂ 2 ਡਿਗਰੀ ਜ਼ਿਆਦਾ ਰਿਹਾ।

ਕਾਪਰਨਿਕਸ ਦੀ ਟੀਮ ਨੇ ਕਿਹਾ ਕਿ ਇਸ ਰਿਕਾਰਡ ਤੋੜ ਗਰਮੀ ਲਈ ਸਿੱਧੇ ਤੌਰ ‘ਤੇ ਜਲਵਾਯੂ ਪਰਿਵਰਤਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਇੱਕ ਹੋਰ ਸਟਡੀ ‘ਚ ਅੰਤਰਾਸ਼ਟਰੀ ਵਿਗਿਆਨੀਆ ਦੀ ਟੀਮ ਨੇ ਕਿਹਾ ਕਿ ਗਲੋਬਲ ਵਾਰਮਿੰਗ ਨਾਲ ਲੂ ‘ਚ ਘੱਟੋ-ਘੱਟ 5 ਗੁਣਾ ਦਾ ਇਜ਼ਾਫਾ ਹੋਇਆ ਹੈ। ਪਿਛਲੇ ਜੂਨ ਦੀ ਤੁਲਨਾ ਕੀਤੀ ਜਾਵੇ ਤਾਂ ਧਰਤੀ ਦਾ ਤਾਪਮਾਨ ਜੂਨ 2019 ‘0.1 ਡਿਗਰੀ ਸੈਲਸੀਅਸ ਜ਼ਿਆਦਾ ਹੋਇਆ ਹੈ।

ਡੇਟਾ ਮੁਤਾਬਕ, ਬੀਤੇ ਜੂਨ ‘ਚ ਅਫਰੀਕਾ ਦਾ ਸਹਾਰਾ ਰੇਗਿਸਤਾਨ ਗਰਮ ਹਵਾਵਾਂ ਕਾਰਨ ਪੂਰੇ ਯੂਰਪ ਦਾ ਮੌਸਮ ਝੁਲਸਾਉਣ ਵਾਲਾ ਰਿਹਾ। ਇਹ ਇੰਨੀ ਭਿਆਨਕ ਸੀ ਕਿ ਫਰਾਂਸ, ਜਰਮਨੀ, ਉੱਤਰੀ ਸਪੇਨ ਤੇ ਇਟਲੀ ‘ਚ ਤਾਪਮਾਨ ਆਮ ਤੋਂ 10 ਸੈਲਸੀਅਸ ਜ਼ਿਆਦਾ ਦਰਜ ਕੀਤਾ ਗਿਆ।

ਪਿਛਲੇ ਮਹੀਨੇ ਹੀਟਵੇਵ ਕਰਕੇ ਸਪੇਨ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਇਟਲੀ ਸਮੇਤ ਮੱਧ ਯੂਰਪ ‘ਚ ਇਸ ਸਾਲ ਸਮੇਂ ਤੋਂ ਪਹਿਲਾਂ ਹੀ ਤੇਜ਼ ਗਰਮੀ ਪੈ ਰਹੀ ਹੈ।