ਰਿਆਦ: ਸਊਦੀ ਅਰਬ ‘ਚ ਅੱਜ ਪਹਿਲੀਵਾਰ ਕੋਈ ਮਹਿਲਾ ਕਾਰ ਰੇਸਿੰਗ ‘ਚ ਹਿੱਸਾ ਲੈ ਰਹੀ ਹੈ। ਰੀਮਾ ਜੁਫਾਲੀ ਦਿਿਰਆ ‘ਚ ਹੋਣ ਵਾਲੀ ਜੈਗੁਆਰ ਵਨ-ਪੇਸ ਈ ਟਰਾਫੀ ਰੇਸ ‘ਚ ਹਿੱਸਾ ਲਵੇਗੀ। ਸਊਦੀ ‘ਚ ਪਿਛਲੇ ਸਾਲ ਹੀ ਮਹਿਲਾਵਾਂ ਨੂੰ ਕਾਰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੇ ਕੁਝ ਮਹੀਨੇ ਬਾਅਦ ਹੀ ਰੀਮਾ ਨੇ ਇੱਥੇ ਕਾਰ ਰੇਸਿੰਗ ‘ਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਸੀ। ਦੱਸ ਦਈਏ ਕਿ ਰੀਮਾ ਦਾ ਜਨਮ ਜੇੱਦਾ ਸ਼ਹਿਰ ‘ਚ ਹੋਇਆ ਅਤੇ ਉਸ ਦੀ ਸਿੱਖਿਆ ਅਮਰੀਕਾ ‘ਚ ਹੋਈ ਹੈ।
ਰੀਮਾ ਨੇ ਕੁਝ ਸਾਲ ਪਹਿਲਾ ਅਮਰੀਕਾ ‘ਚ ਆਪਣੀ ਡ੍ਰਾਈਵਿੰਡ ਟੈਸਟ ਪੁਰੀ ਕੀਤੀ ਸੀ। ਉਹ ਸਾਊਦੀ ਦੀ ਕੁਝ ਅਜਿਹੀ ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਰੇਸਿੰਗ ਲਾਈਸੇਂਸ ਹਾਸਲ ਹੋਈ ਹੈ। ਉਨ੍ਹਾਂ ਨੇ ਰੇਸ ਪ੍ਰਬੰਧਕਾਂ ਨੇ ‘ਵੀਆਈਪੀ’ ਗੇਸਟ ਦੇ ਤੌਰ ‘ਤੇ ਰੇਸਿੰਗ ‘ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਨੇ ਪਹਿਲੀ ਵਾਰ ਪੇਸ਼ੇਵਰ ਰੇਸਰ ਦੇ ਤੌਰ ‘ਤੇ ਪਿਛਲੀ ਸਾਲ ਅਪਰੈਲ ‘ਚ ਐਫ-4 ਬ੍ਰਿਟੀਸ਼ ਚੈਂਪੀਅਨਸ਼ਿਪ ‘ਚ ਹਿੱਸਾ ਲਿਆ ਸੀ।
ਰੀਮਾ ਨੇ ਮੀਡੀਆ ਨੂੰ ਕਿਹਾ, “ਬੈਨ ਪਿਛਲੇ ਸਾਲ ਹਟਾਇਆ ਗਿਆ। ਮੈਨੂੰ ਉਮੀਦ ਨਹੀਂ ਸੀ ਕਿ ਇੰਨੀ ਜਲਦੀ ਪ੍ਰੋਫੇਸ਼ਨਲ ਰੇਸਿੰਗ ਕਰਾਂਗੀ। ਮੇਰਾ ਸਪਨਾ ਫਰਾਂਸ ਤੋਂ ਲੈ ਕੇ ਮੈਨਸ ‘ਚ ਹੋਣ ਵਾਲੀ ਵਨ ਡੇ ਰੇਸ ‘ਚ ਹਿੱਸਾ ਲੈਣਾ ਹੈ”।
ਕ੍ਰਾਉਨ ਪ੍ਰਿੰਸ ਮੁਹਮੰਦ-ਬਿਨ-ਸਲਮਾਨ ਦੀ ਉਦਾਰਵਾਦੀ ਨੀਤੀਆਂ ਤਹਿਤ ਦੇਸ਼ ‘ਚ ਮਹਿਲਾਵਾਂ ਨੂੰ ਕਾਰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਹੁਣ ਇਸ ਦਾ ਅਸਰ ਨਜ਼ਰ ਆਉਣ ਲੱਗਿਆ ਹੈ।
ਰੀਮਾ ਜਫਾਲੀ ਫਾਰਮੂਲਾ-ਈ ‘ਚ ਹਿੱਸਾ ਲੈਣ ਵਾਲੀ ਸਾਊਦੀ ਅਰਬ ਦੀ ਪਹਿਲੀ ਪਹਿਲਾ ਬਣੇਗੀ
ਏਬੀਪੀ ਸਾਂਝਾ
Updated at:
23 Nov 2019 04:48 PM (IST)
ਸਊਦੀ ਅਰਬ ‘ਚ ਅੱਜ ਪਹਿਲੀਵਾਰ ਕੋਈ ਮਹਿਲਾ ਕਾਰ ਰੇਸਿੰਗ ‘ਚ ਹਿੱਸਾ ਲੈ ਰਹੀ ਹੈ। ਰੀਮਾ ਜੁਫਾਲੀ ਦਿਿਰਆ ‘ਚ ਹੋਣ ਵਾਲੀ ਜੈਗੁਆਰ ਵਨ-ਪੇਸ ਈ ਟਰਾਫੀ ਰੇਸ ‘ਚ ਹਿੱਸਾ ਲਵੇਗੀ। ਸਊਦੀ ‘ਚ ਪਿਛਲੇ ਸਾਲ ਹੀ ਮਹਿਲਾਵਾਂ ਨੂੰ ਕਾਰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ।
- - - - - - - - - Advertisement - - - - - - - - -