ਅਨਮੋਲ ਨਾਰੰਗ, ਅਮਰੀਕਾ ਦੀ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਸਿੱਖ ਔਰਤ

ਏਬੀਪੀ ਸਾਂਝਾ Updated at: 13 Jun 2020 04:11 PM (IST)

ਸੈਕਿੰਡ ਲੈਫਟੀਨੈਂਟ ਅਨਮੋਲ ਨਾਰੰਗ ਵੈਸਟ ਪੁਆਇੰਟ ਵਿਖੇ ਅਮਰੀਕੀ ਮਿਲਟਰੀ ਅਕੈਡਮੀ ਤੋਂ ਬੈਚਲਰ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਪਹਿਲੀ ਸਿੱਖ ਔਰਤ ਬਣ ਕੇ ਸ਼ਨੀਵਾਰ ਨੂੰ ਇਤਿਹਾਸ ਰਚੇਗੀ।

ਅਨਮੋਲ ਨਾਰੰਗ, ਅਮਰੀਕਾ ਦੀ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਸਿੱਖ ਔਰਤ
NEXT PREV

ਰੋਜ਼ਵੈੱਲ: ਸੈਕਿੰਡ ਲੈਫਟੀਨੈਂਟ ਅਨਮੋਲ ਨਾਰੰਗ ਵੈਸਟ ਪੁਆਇੰਟ ਵਿਖੇ ਅਮਰੀਕੀ ਮਿਲਟਰੀ ਅਕੈਡਮੀ ਤੋਂ ਬੈਚਲਰ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਪਹਿਲੀ ਸਿੱਖ ਔਰਤ ਬਣ ਕੇ ਸ਼ਨੀਵਾਰ ਨੂੰ ਇਤਿਹਾਸ ਸਿਰਜੇਗੀ। ਨਾਰੰਗ ਦਾ ਜਨਮ ਅਮਰੀਕਾ ਵਿੱਚ ਹੋਇਆ ਸੀ ਅਤੇ ਉਸਦਾ ਪਾਲਣ ਪੋਸ਼ਣ ਜੋਰਜੀਆ ਦੇ ਰੋਜ਼ਵੈੱਲ ਵਿੱਚ ਹੋਇਆ।


ਅਨਮੋਲ ਨੇ ਜੋਰਜੀਆ ਇੰਸਟੀਚਿਊਟ ਆਫ਼ ਟੈਕਨੋਲੋਜੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਵੈਸਟ ਪੁਆਇੰਟ ਚਲੀ ਗਈ ਜਿੱਥੇ ਉਹ ਸ਼ਨੀਵਾਰ ਨੂੰ ਪਰਮਾਣੂ ਇੰਜੀਨੀਅਰਿੰਗ ਵਿਚ ਬੈਚਲਰ ਦੀ ਡਿਗਰੀ ਹਾਸਲ ਕਰੇਗੀ। ਉਹ ਹਵਾਈ ਰੱਖਿਆ ਪ੍ਰਣਾਲੀ ਵਿਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ।


ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ


ਨਿਊਯਾਰਕ ਸਥਿਤ ਇੱਕ ਗੈਰ-ਮੁਨਾਫਾ ਸੰਗਠਨ ਸਿੱਖ ਕੋਲੀਸ਼ਨ ਵਲੋਂ ਜਾਰੀ ਕੀਤੇ ਇੱਕ ਬਿਆਨ ‘ਚ ਨਾਰੰਗ ਨੇ ਕਿਹਾ, 


ਮੈਂ ਬਹੁਤ ਉਤਸ਼ਾਹਿਤ ਹਾਂ ਕਿ ਵੈਸਟ ਪੁਆਇੰਟ ਤੋਂ ਗ੍ਰੈਜੂਏਟ ਹੋਣ ਦਾ ਮੇਰਾ ਸੁਪਨਾ ਪੂਰਾ ਹੋ ਜਾਵੇਗਾ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ।-


ਅਨਮੋਲ ਨਾਰੰਗ, ਅਮਰੀਕਾ ਦੀ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਸਿੱਖ ਔਰਤ


ਉਨ੍ਹਾਂ ਨੇ ਕਿਹਾ,


ਮੇਰਾ ਭਰੋਸਾ ਜੋਰਜੀਆ ਵਿੱਚ ਮੇਰੇ ਭਾਈਚਾਰੇ ਨੇ ਮੇਰੇ ਵਿੱਚ ਵਿਖਾਇਆ ਹੈ ਅਤੇ ਜੋ ਸਮਰਥਨ ਮੈਨੂੰ ਦਿੱਤਾ ਗਿਆ ਹੈ, ਉਹ ਮੇਰੇ ਲਈ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ। ਮੈਂ ਹੈਰਾਨ ਹਾਂ ਕਿ ਇਸ ਟੀਚੇ 'ਤੇ ਪਹੁੰਚ ਕੇ, ਮੈਂ ਹੋਰ ਸਿੱਖ ਅਮਰੀਕੀਆਂ ਨੂੰ ਦਿਖਾ ਰਹੀ ਹਾਂ ਕਿ ਕਿਸੇ ਵੀ ਵਿਅਕਤੀ ਲਈ ਆਪਣੇ ਕੈਰੀਅਰ ਵਿਚ ਕੋਈ ਰਾਹ ਚੁਣਨਾ ਸੰਭਵ ਹੈ।-


ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ


ਅਧਿਕਾਰੀਆਂ ਨੇ ਕਿਹਾ ਕਿ ਨਾਰੰਗ ਓਕਲਾਹੋਮਾ ਵਿੱਚ ਮੁਢਲੇ ਅਧਿਕਾਰੀ ਲੀਡਰਸ਼ਿਪ ਦਾ ਕੋਰਸ ਪੂਰਾ ਕਰੇਗੀ ਅਤੇ ਫਿਰ ਜਨਵਰੀ ਵਿੱਚ ਉਸ ਨੂੰ ਜਾਪਾਨ ਦੇ ਓਕੀਨਾਵਾ ਵਿੱਚ ਪਹਿਲੀ ਤਾਇਨਾਤੀ ਲਈ ਭੇਜਿਆ ਜਾਵੇਗਾ।


 

ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

- - - - - - - - - Advertisement - - - - - - - - -

© Copyright@2025.ABP Network Private Limited. All rights reserved.