Srilanka Court on Indian Fishermen: ਤਾਮਿਲਨਾਡੂ ਦੇ ਰਾਮਨਾਥਪੁਰਮ ਦੇ ਮਛੇਰੇ ਸ਼੍ਰੀਲੰਕਾ ਦੀ ਅਦਾਲਤ ਦੁਆਰਾ ਤੈਅ ਕੀਤੀ ਜ਼ਮਾਨਤ ਦੀ ਰਕਮ ਤੋਂ ਹੈਰਾਨ ਹਨ। ਦਰਅਸਲ ਅਦਾਲਤ ਨੇ ਹਰੇਕ ਭਾਰਤੀ ਮਛੇਰੇ ਦੀ ਰਿਹਾਈ ਲਈ 2 ਕਰੋੜ ਰੁਪਏ ਦੀ ਜ਼ਮਾਨਤ ਰਾਸ਼ੀ ਤੈਅ ਕੀਤੀ ਹੈ। ਆਲ ਮਕੈਨਾਈਜ਼ਡ ਬੋਟ ਐਸੋਸੀਏਸ਼ਨ ਦੇ ਇਕ ਚੋਟੀ ਦੇ ਮੈਂਬਰ ਨੇ ਇਹ ਜਾਣਕਾਰੀ ਦਿੱਤੀ। ਸ਼੍ਰੀਲੰਕਾ ਦੀ ਜਲ ਸੈਨਾ ਨੇ 23 ਮਾਰਚ ਨੂੰ 13 ਭਾਰਤੀ ਮਛੇਰਿਆਂ ਨੂੰ ਆਪਣੇ ਦੇਸ਼ ਦੇ ਪਾਣੀਆਂ 'ਚ ਮੱਛੀਆਂ ਫੜਨ ਲਈ ਗ੍ਰਿਫਤਾਰ ਕੀਤਾ ਸੀ।
ਆਲ ਮਕੈਨਾਈਜ਼ਡ ਬੋਟ ਐਸੋਸੀਏਸ਼ਨ ਦੇ ਪ੍ਰਧਾਨ ਪੀ. ਜੇਸੂਰਾਜ ਨੇ ਕਿਹਾ ਕਿ ਸਾਨੂੰ ਇਹ ਸੁਣ ਕੇ ਹੈਰਾਨੀ ਹੋਈ ਹੈ ਕਿ ਅਦਾਲਤ ਨੇ ਹਰੇਕ ਮਛੇਰੇ ਲਈ 2 ਕਰੋੜ ਰੁਪਏ ਦੀ ਰਕਮ ਤੈਅ ਕੀਤੀ ਹੈ। ਮਛੇਰੇ ਕਿੱਥੋਂ ਕਰਨਗੇ 2 ਕਰੋੜ ਦਾ ਇੰਤਜ਼ਾਮ? ਜੇਕਰ ਉਸ ਕੋਲ ਇੰਨੀ ਵੱਡੀ ਰਕਮ ਹੁੰਦੀ ਤਾਂ ਉਹ ਇਸ ਕਿੱਤੇ ਵਿੱਚ ਕਿਉਂ ਆਉਂਦਾ? ਯਸੂਰਾਜ ਮੁਤਾਬਕ 85 ਭਾਰਤੀ ਕਿਸ਼ਤੀਆਂ ਅਜੇ ਵੀ ਸ੍ਰੀਲੰਕਾ ਦੇ ਕਬਜ਼ੇ ਵਿੱਚ ਹਨ।
ਅਭਿਨੇਤਾ ਕਮਲ ਹਾਸਨ ਦੀ ਪਾਰਟੀ ਮੱਕਲ ਨਿਧੀ ਮਾਇਅਮ ਨੇ ਵੀ ਇਕ ਸੰਦੇਸ਼ ਵਿੱਚ ਹੈਰਾਨੀ ਜਤਾਈ ਹੈ ਕਿ ਸ਼੍ਰੀਲੰਕਾ ਦੀ ਅਦਾਲਤ ਨੇ ਗਰੀਬ ਮਛੇਰਿਆਂ ਦੀ ਰਿਹਾਈ ਲਈ ਜ਼ਮਾਨਤ ਵਜੋਂ 2 ਕਰੋੜ ਰੁਪਏ ਦੀ ਰਕਮ ਕਿਵੇਂ ਤੈਅ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ 'ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਮੱਛੀ ਪਾਲਣ ਮੰਤਰਾਲੇ ਵਿਚਾਲੇ ਸ਼੍ਰੀਲੰਕਾ ਸਰਕਾਰ ਦੇ ਨਾਲ 'ਟੂ ਪਲੱਸ ਟੂ' ਪੱਧਰ 'ਤੇ ਗੱਲਬਾਤ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਾਲੇ ਇੱਕ ਸਾਂਝਾ ਕਾਰਜ ਸਮੂਹ ਵੀ ਹੈ। ਭਾਰਤ ਸਰਕਾਰ ਮਛੇਰਿਆਂ ਨੂੰ ਕੂਟਨੀਤਕ, ਕਾਨੂੰਨੀ ਅਤੇ ਹੋਰ ਸਹਾਇਤਾ ਪ੍ਰਦਾਨ ਕਰਦੀ ਹੈ।
ਸ੍ਰੀਲੰਕਾ 'ਚ ਇਕ ਭਾਰਤੀ ਮਛੇਰੇ ਦੇ ਆਜ਼ਾਦੀ ਦੀ ਕੀਮਤ ਦੋ ਕਰੋੜ ਰੁਪਏ
abp sanjha
Updated at:
09 Apr 2022 08:22 AM (IST)
Edited By: ravneetk
ਆਲ ਮਕੈਨਾਈਜ਼ਡ ਬੋਟ ਐਸੋਸੀਏਸ਼ਨ ਦੇ ਪ੍ਰਧਾਨ ਪੀ. ਜੇਸੂਰਾਜ ਨੇ ਕਿਹਾ ਕਿ ਸਾਨੂੰ ਇਹ ਸੁਣ ਕੇ ਹੈਰਾਨੀ ਹੋਈ ਹੈ ਕਿ ਅਦਾਲਤ ਨੇ ਹਰੇਕ ਮਛੇਰੇ ਲਈ 2 ਕਰੋੜ ਰੁਪਏ ਦੀ ਰਕਮ ਤੈਅ ਕੀਤੀ ਹੈ।
Srilanka Fishermen Release
NEXT
PREV
Published at:
08 Apr 2022 06:32 PM (IST)
- - - - - - - - - Advertisement - - - - - - - - -