Khalistan Referendum in New Zealand: ਵਿਦੇਸ਼ਾਂ ਅੰਦਰ ਖਾਲਿਸਤਾਨੀ ਲਹਿਰ ਉਭਰਣ ਲੱਗੀ ਹੈ। ਕੈਨੇਡਾ ਤੇ ਅਮਰੀਕਾ ਮਗਰੋਂ ਨਿਊਜ਼ੀਲੈਂਡ ਵਿੱਚ ਖਾਲਿਸਤਾਨ ਪੱਖੀ ਐਕਸ਼ਨ ਮੋਡ ਵਿੱਚ ਹਨ। ਇਸੇ ਤਹਿਤ ਸਿੱਖਸ ਫਾਰ ਜਸਟਿਸ ਗਰੁੱਪ 17 ਨਵੰਬਰ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਖਾਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇਲਿਸਤਾਨ ਲਈ ਰੈਫਰੈਂਡਮ ਕਰਵਾਉਣ ਜਾ ਰਿਹਾ ਹੈ। ਸਭ ਤੋਂ ਅਹਿਮ ਗੱਲ ਹੈ ਕਿ ਇਹ ਉਸ ਵੇਲੇ ਹੋ ਰਿਹਾ ਹੈ ਜਦੋਂ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਕੈਨੇਡਾ ਤੇ ਭਾਰਤ ਆਹਮੋ-ਸਾਹਮਣੇ ਖੜ੍ਹੇ ਹਨ।


ਉਧਰ, ਰਿਪੋਰਟਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਰੈਫਰੈਂਡਮ ਲਈ ਫੰਡਿੰਗ ਭਾਰਤ ਤੋਂ ਕੀਤੀ ਜਾ ਰਹੀ ਹੈ ਤੇ ਇਸ ਫੰਡਿੰਗ ਪਿੱਛੇ ਸਭ ਤੋਂ ਵੱਡਾ ਹੱਥ ਦੇਸ਼ ਦੇ ਗੈਂਗਸਟਰ ਮਾਡਿਊਲ ਦਾ ਹੈ। ਇਸ ਗੱਲ ਦਾ ਖੁਲਾਸਾ ਦੇਸ਼ ਦੀ ਸਭ ਤੋਂ ਵੱਡੀ ਖੁਫੀਆ ਏਜੰਸੀ ਨੇ ਕੀਤਾ ਹੈ। ਇਹ ਰਿਪੋਰਟ  ਨਾਲ ਵੀ ਸਾਂਝੀ ਕੀਤੀ ਗਈ ਹੈ। ਇਸ ਰਿਪੋਰਟ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। 



ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਖਾਲਿਸਤਾਨੀ ਜਥੇਬੰਦੀਆਂ ਨੂੰ ਦੇਸ਼ ਵਿੱਚ ਫੈਲੇ ਗੈਰ-ਕਾਨੂੰਨੀ ਹਥਿਆਰਾਂ, ਨਸ਼ਿਆਂ ਤੇ ਹਵਾਲਾ ਨੈੱਟਵਰਕ ਰਾਹੀਂ ਲਗਾਤਾਰ ਫੰਡਿੰਗ ਕੀਤੀ ਜਾ ਰਹੀ ਹੈ। ਏਜੰਸੀ ਨੇ ਰਿਪੋਰਟ 'ਚ ਕਿਹਾ ਹੈ ਕਿ ਖਾਲਿਸਤਾਨੀ ਫੰਡਿੰਗ ਲਈ ਅੱਤਵਾਦੀ ਤੇ ਗੈਂਗਸਟਰ ਮਾਡਿਊਲ ਦਾ ਸਮਰਥਨ ਲਿਆ ਜਾ ਰਿਹਾ ਹੈ। ਸਿੱਖਸ ਫਾਰ ਜਸਟਿਸ ਗਰੁੱਪ ਦੇ ਪ੍ਰਧਾਨ ਅਵਤਾਰ ਸਿੰਘ ਪੰਨੂ ਨੇ 2 ਨਵੰਬਰ ਨੂੰ ਆਕਲੈਂਡ ਵਿੱਚ ਰੈਲੀ ਕੀਤੀ ਸੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਖਾਲਿਸਤਾਨ ਸਮਰਥਕਾਂ ਨੇ ਸ਼ਮੂਲੀਅਤ ਕੀਤੀ ਸੀ।


 


ਮੀਡੀਆ ਰਿਪੋਰਟਾਂ ਮੁਤਾਬਕ ਰੈਫਰੈਂਡਮ ਦਾ ਅਸਰ ਆਕਲੈਂਡ ਤੇ ਟੌਰੰਗਾ ਸ਼ਹਿਰਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਹੈਸ਼ਟੈਗ ਔਕਲੈਂਡ ਤੇ ਟੌਰੰਗਾ ਵੀ ਟ੍ਰੈਂਡ ਕਰ ਰਹੇ ਹਨ। ਏਜੰਸੀਆਂ ਨੇ ਐਕਸ 'ਤੇ 17 ਖਾਤਿਆਂ ਦੀ ਪਛਾਣ ਕੀਤੀ ਹੈ, ਜੋ ਲੋਕਾਂ ਨੂੰ ਵੱਡੇ ਪੱਧਰ 'ਤੇ ਜੋੜ ਰਹੇ ਹਨ ਤੇ ਅਪਡੇਟ ਕਰ ਰਹੇ ਹਨ। ਇਨ੍ਹਾਂ ਖਾਤਿਆਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਖਾਤਿਆਂ ਨੂੰ ਖਾਲਿਸਤਾਨੀ ਜਥੇਬੰਦੀਆਂ, ਸਿੱਖਸ ਫਾਰ ਜਸਟਿਸ ਤੇ ਗੁਰਪਤਵੰਤ ਸਿੰਘ ਪੰਨੂ ਦੇ ਸੰਦੇਸ਼ ਤੇ ਵੀਡੀਓ ਪੋਸਟ ਕਰਕੇ ਅਪਡੇਟ ਕੀਤਾ ਜਾ ਰਿਹਾ ਹੈ।


 


ਏਜੰਸੀ ਨੇ ਦੱਸਿਆ ਹੈ ਕਿ ਭਾਰਤ ਵਿੱਚ ਪੰਜਾਬ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ ਤੋਂ ਇਲਾਵਾ ਕੈਨੇਡਾ, ਅਮਰੀਕਾ, ਯੂਕੇ, ਹੰਗਰੀ ਦੇ 55 ਸੋਸ਼ਲ ਮੀਡੀਆ ਅਕਾਊਂਟਸ, ਇੱਕ ਇੰਸਟਾਗ੍ਰਾਮ ਤੇ 15 ਫੇਸਬੁੱਕ ਅਕਾਊਂਟਸ ਨੇ ਨਿਊਜ਼ੀਲੈਂਡ ਰੈਫਰੈਂਡਮ ਲਈ ਪ੍ਰਚਾਰ ਗਤੀਵਿਧੀਆਂ ਕੀਤੀਆਂ ਹਨ। ਏਜੰਸੀ ਨੇ ਇਨ੍ਹਾਂ ਖਾਤਿਆਂ ਦੇ ਵੇਰਵੇ ਐਮਐਚਏ ਤੇ ਵਿਦੇਸ਼ ਮੰਤਰਾਲੇ ਨਾਲ ਸਾਂਝੇ ਕੀਤੇ ਹਨ, ਤਾਂ ਜੋ ਰਾਏਸ਼ੁਮਾਰੀ ਦੌਰਾਨ ਨਿਊਜ਼ੀਲੈਂਡ ਵਿੱਚ ਵੀ ਇਨ੍ਹਾਂ ਖਾਤਿਆਂ ਦੀ ਨਿਗਰਾਨੀ ਕੀਤੀ ਜਾ ਸਕੇ।