Hamas Releases Video Of 3 Israeli Women : ਫਲਸਤੀਨੀ ਅੱਤਵਾਦੀ ਸਮੂਹ ਹਮਾਸ (Palestinian terrorist group Hamas) ਨੇ ਸ਼ੁੱਕਰਵਾਰ ਨੂੰ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ 7 ਅਕਤੂਬਰ ਦੇ ਹਮਲੇ ਤੋਂ ਬਾਅਦ ਗਾਜ਼ਾ ਵਿੱਚ ਬੰਧਕ ਬਣਾਈਆਂ ਗਈਆਂ ਤਿੰਨ ਇਜ਼ਰਾਈਲੀ ਔਰਤਾਂ (Israeli Womens) ਨੂੰ ਦਿਖਾਇਆ ਗਿਆ ਹੈ। ਪੰਜ ਮਿੰਟ ਦੇ ਵੀਡੀਓ ਵਿੱਚ ਦਿਖਾਈ ਦੇਣ ਵਾਲੀਆਂ ਦੋ ਔਰਤਾਂ ਨੇ ਕਿਹਾ ਕਿ ਉਹ ਇਜ਼ਰਾਈਲੀ ਸੈਨਿਕ (Israeli soldiers) ਹਨ, ਅਤੇ ਤੀਜੀ ਨੇ ਕਿਹਾ ਕਿ ਉਹ ਇੱਕ ਨਾਗਰਿਕ ਸੀ।


ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ 107 ਦਿਨਾਂ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਵੀਡੀਓ ਐਤਵਾਰ ਨੂੰ ਫਿਲਮਾਇਆ ਗਿਆ ਸੀ। ਵੀਡੀਓ ਦੀ ਰਿਲੀਜ਼ ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ਦੇ ਫੈਸਲੇ ਤੋਂ ਤੁਰੰਤ ਬਾਅਦ ਆਈ ਹੈ ਕਿ ਇਜ਼ਰਾਈਲ ਨੂੰ ਗਾਜ਼ਾ ਵਿੱਚ ਨਸਲਕੁਸ਼ੀ ਦੀਆਂ ਕਿਸੇ ਵੀ ਕਾਰਵਾਈਆਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।


Interim Budget 2024: ਟੈਕਸ ਮੁਫਤ ਨਹੀਂ ਰਹੇਗੀ ਖੇਤੀ ਤੋਂ ਕਮਾਈ? ਇਨ੍ਹਾਂ ਕਿਸਾਨਾਂ ਨੂੰ ਦੇਣਾ ਪੈ ਸਕਦੈ ਇਨਕਮ ਟੈਕਸ


ਅਦਾਲਤ ਨੇ 7 ਅਕਤੂਬਰ ਦੇ ਹਮਲੇ ਦੌਰਾਨ ਅਗਵਾ ਕੀਤੇ ਗਏ ਬੰਧਕਾਂ ਦੀ “ਤੁਰੰਤ ਅਤੇ ਬਿਨਾਂ ਸ਼ਰਤ ਰਿਹਾਈ” ਦੀ ਮੰਗ ਕੀਤੀ। 7 ਅਕਤੂਬਰ ਨੂੰ ਹੋਏ ਹਮਾਸ ਹਮਲੇ ਦੇ ਨਤੀਜੇ ਵਜੋਂ ਇਜ਼ਰਾਈਲ ਵਿੱਚ ਮੀਡੀਆ ਰਿਪੋਰਟ ਮੁਤਾਬਕ ਲਗਭਗ 1,140 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਜ਼ਿਆਦਾਤਰ ਆਮ ਨਾਗਰਿਕ ਸਨ।


Bank Holiday in Feb: ਫਰਵਰੀ ਵਿੱਚ 11 ਦਿਨ ਬੰਦ ਰਹਿਣਗੇ ਬੈਂਕ...ਵੇਖ ਲਓ ਆਰਬੀਆਈ ਨੇ ਜਾਰੀ ਕੀਤੀ ਸੂਚੀ


ਅਤਿਵਾਦੀਆਂ ਨੇ ਲਗਭਗ 250 ਬੰਧਕਾਂ ਨੂੰ ਵੀ ਕਬਜ਼ੇ ਵਿੱਚ ਲਿਆ ਅਤੇ ਇਜ਼ਰਾਈਲ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਲਗਭਗ 132 ਗਾਜ਼ਾ ਵਿੱਚ ਰਹਿੰਦੇ ਹਨ, ਜਿਨ੍ਹਾਂ ਵਿੱਚ ਘੱਟੋ-ਘੱਟ 28 ਮ੍ਰਿਤਕ ਬੰਧਕਾਂ ਦੀਆਂ ਲਾਸ਼ਾਂ ਸ਼ਾਮਲ ਹਨ। ਫਲਸਤੀਨ ਸਰਕਾਰ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਘੱਟੋ ਘੱਟ 26,083 ਫਲਸਤੀਨੀ, ਜਿਨ੍ਹਾਂ ਵਿੱਚੋਂ ਲਗਭਗ 70 ਪ੍ਰਤੀਸ਼ਤ ਔਰਤਾਂ, ਛੋਟੇ ਬੱਚੇ ਅਤੇ ਕਿਸ਼ੋਰ ਹਨ, ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਬੰਬਾਰੀ ਅਤੇ ਜ਼ਮੀਨੀ ਹਮਲੇ ਵਿੱਚ ਮਾਰੇ ਗਏ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।