ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਦੁਨੀਆ ਭਰ ‘ਚ ਵੈਕਸੀਨੇਸ਼ਨ ਅਭਿਆਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਭਾਰਤ ‘ਚ ਕਰੀਬ 44 ਕਰੋੜ ਲੋਕਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇਕ ਡੋਜ਼ ਮਿਲ ਚੁੱਕੀ ਹੈ। ਪਰ ਸਭ ਤੋਂ ਵੱਡੀ ਚਿੰਤਾਂ ਇਹ ਹੈ ਕਿ ਵੈਕਸੀਨ ਅਭਿਆਨ ਤੇਜ਼ ਕਰਨ ਦੇ ਬਾਵਜੂਦ ਕੋਰੋਨਾ ਦੀ ਲਾਗ ਰੁਕ ਨਹੀਂ ਰਹੀ। ਅਜਿਹੇ ‘ਚ ਦੁਨੀਆਂ ਭਰ ਦੇ ਮਾਹਿਰ ਲੋਕਾਂ ਨੂੰ ਯਾਦ ਕਰਵਾ ਰਹੇ ਹਨ ਕਿ ਮਾਸਕ ਲਾਕੇ ਬਾਹਰ ਨਿੱਕਲੋ।
ਪਰ ਕਈ ਮਾਹਿਰ ਇਸ ਗੱਲ ਨੂੰ ਲੈਕੇ ਵੰਡੇ ਹੋਏ ਹਨ ਕਿ ਕੋਰੋਨਾ ਵੈਕਸੀਨ ਦੀ ਪੂਰੀ ਖੁਰਾਕ ਲੈਣ ਤੋਂ ਬਾਅਦ ਮਾਲਕ ਲਾਉਣਾ ਚਾਹੀਦਾ ਸੀ ਜਾਂ ਨਹੀਂ। ਵਿਸ਼ਵ ਸਿਹਤ ਸੰਗਠਨ ਨੇ ਜੂਨ 2021 ਦੇ ਅੰਤ ‘ਚ ਲੋਕਾਂ ਨੂੰ ਫਿਰ ਤੋਂ ਘਰ ਦੇ ਅੰਦਰ ਵੀ ਮਾਸਕ ਨਹਿਣਨ ਦੀ ਅਪੀਲ ਕੀਤੀ ਹੈ। WHO ਨੇ ਇਹ ਵੀ ਕਿਹਾ ਹੈ ਕਿ ਜੋ ਲੋਕ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ। ਉਹ ਵੀ ਬਾਹਰ ਨਿਕਲਦਿਆਂ ਸਮੇਂ ਮਾਸਕ ਜ਼ਰੂਰ ਲਾਓ। ਹਾਲਾਂਕਿ ਇਸ ਸਲਾਹ ‘ਤੇ ਕਈ ਦੇਸ਼ਾਂ ਨੇ ਕੋਈ ਫੈਸਲਾ ਨਹੀਂ ਲਿਆ।
ਦੋਵੇਂ ਖੁਰਾਕ ਲੈਣ ਵਾਲਿਆਂ ਲਈ ਮਾਸਕ ‘ਤੇ ਸਪਸ਼ਟ ਨਿਯਮ
ਅਮਰੀਕਾ ਦੇ ਕਈ ਹਿੱਸਿਆਂ ‘ਚ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਤੋਂ ਬਾਅਦ ਮਾਸਕ ਨਾ ਲਾਉਣ ਦੀ ਛੋਟ ਦੇ ਦਿੱਤੀ ਗਈ ਹੈ। ਲੋਕਾਂ ਵੱਲੋਂ ਵੱਡੇ ਪੈਮਾਨੇ ‘ਤੇ ਅਜਿਹਾ ਕਰਨ ਦੇ ਕਾਰਨ ਕੈਲੇਫੋਰਨੀਆ ਨੇ ਫਿਰ ਤੋਂ ਮਾਸਕ ਲਾਉਣ ਦਾ ਹੁਕਮ ਜਾਰੀ ਕਰ ਦਿੱਤਾ। ਹਾਲਾਂਕਿ ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਅਜੇ ਤਕ ਕਿਸੇ ਤਰ੍ਹਾਂ ਦਾ ਰੁਖ਼ ਨਹੀਂ ਅਪਣਾਇਆ। ਨੈਸ਼ਨਲ ਨਰਸਿਸ ਯੂਨਾਈਟਡ ਨੇ ਸੀਡੀਸੀ ਨਾਲ ਇਸ ਸਬੰਧੀ ਪੁਨਰਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਕੈਲੇਫੋਰਨੀਆ ਯੂਨੀਵਰਸਿਟੀ ‘ਚ ਲਾਗ ਰੋਗ ਮਾਹਿਰ ਹੰਟਰ ਚਿੰਨ-ਹੋਂਗ ਨੇ ਕਿਹਾ ਕਿ ਇਸ ਗੱਲ ਦਾ ਸਪਸ਼ਟੀਕਰਨ ਪ੍ਰਮਾਣ ਹੈ ਕਿ ਪੂਰਨ ਟੀਕਾਕਰਨ ਤੋਂ ਬਾਅਦ ਵੀ ਕੋਵਿਡ-19 ਇਨਫੈਕਸ਼ਨ ਹੋ ਸਕਦੀ ਹੈ। ਸੀਡੀਸੀ ਇਨ੍ਹਾਂ ਅੰਕੜਿਆਂ ਦਾ ਬਾਰੀਕੀ ਨਾਲ ਅਧਿਐਨ ਕਰ ਰਿਹਾ ਹੈ। ਇਸ ਲਈ ਇਨਫੈਕਟਡ ਲੋਕਾਂ ਨੂੰ ਮਾਸਕ ਲਾਉਣਾ ਚਾਹੀਦਾ ਹੈ। ਹਾਲਾਂਕਿ ਦੋਵੇਂ ਖੁਰਾਕਾਂ ਲੈਣ ਵਾਲਿਆਂ ਲਈ ਮਾਸਕ ਲਾਉਣ ਨਾਲ ਸਬੰਧਤ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਹੋਏ ਹਨ।
ਪਹਿਲੀ ਖੁਰਾਕ ਵਾਲਿਆਂ ਨੂੰ ਡੈਲਟਾ ਵੇਰੀਏਂਟ ਤੋਂ ਖਤਰਾ
ਅਮਰੀਕਾ ‘ਚ 18 ਸਾਲ ਤੋਂ ਉੱਪਰ 60 ਸੰਸਦ ਆਬਾਦੀ ਨੂੰ ਪੂਰੀ ਤਰ੍ਹਾਂ ਟੀਕਾ ਲਾਇਆ ਜਾ ਚੁੱਕਾ ਹੈ। ਪਰ ਡੈਲਟਾ ਵੇਰੀਏਂਟ ਨੂੰ ਲੈਕੇ ਸਭ ਨੂੰ ਸ਼ੱਕ ਹੈ। ਸ਼ੁਰੂਆਤੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਡੈਲਟਾ ਜਿਹੇ ਵੇਰੀਏਂਟ ਦੇ ਵਧਣ ਨਾਲ ਉਨ੍ਹਾਂ ਲੋਕਾਂ ‘ਚ ਇਨਫੈਕਸ਼ਨ ਦਾ ਖਤਰਾ ਵਧ ਸਕਦਾ ਹੈ ਜਿੰਨ੍ਹਾਂ ਨੇ ਵੈਕਸੀਨ ਦੀ ਪਹਿਲੀ ਖੁਰਾਕ ਲਈ ਹੈ।
ਉਦਾਹਰਨ ਲਈ ਇਕ ਅਧਿਐਨ ‘ਚ ਪਾਇਆ ਗਿਆ ਕਿ ਫਾਇਜ਼ਰ ਵੈਕਸੀਨ ਦੀ ਇਕ ਖੁਰਾਕ ‘ਚ ਡੈਲਟਾ ਸੰਸਕਰਨ ਦੇ ਮੁਕਾਬਲੇ ਲੱਛਣ ਵਾਲੇ ਰੋਗ ਦੇ ਖ਼ਿਲਾਫ਼ ਸਿਰਫ 34 ਫੀਸਦ ਦੀ ਪ੍ਰਭਾਵਸ਼ੀਲਤਾ ਸੀ ਜਦਕਿ ਪੁਰਾਣੇ ਅਲਫ਼ਾਂ ਸੰਸਕਰਨ ‘ਚ ਇਹ 51 ਫੀਸਦ ਸੀ। ਦੂਜੇ ਪਾਸੇ ਸਕੌਟਲੈਂਡ ਤੇ ਕਈ ਹੋਰ ਦੇਸ਼ਾਂ ਦੇ ਅੰਕੜਿਆਂ ਦੇ ਮੁਤਾਬਕ ਦੋ ਖੁਰਾਕਾਂ ਤੋਂ ਬਾਅਦ ਫਾਇਜਰ ਵੈਕਸੀਨ ਡੈਲਟਾ ਸੰਸਕਰਣ ਮਜ਼ਬੂਤ ਸੁਰੱਖਿਆ ਪ੍ਰਦਾਨ ਕਰਦੀ ਹੈ। ਕੈਨੇਡਾ ਤੇ ਇੰਗਲੈਂਡ ਦੇ ਸ਼ੁਰੂਆਤੀ ਅਧਿਐਨ ‘ਚ ਖੋਜਕਰਤਾ ਨੇ ਅਲਫ਼ਾ ਸੰਸਕਰਣ ਖ਼ਿਲਾਫ਼ 93 ਸੰਸਦ ਤੇ ਡੈਲਟਾ ਸੰਸਕਰਣ ਖ਼ਿਲਾਫ਼ 88 ਫੀਸਦ ਪ੍ਰਭਾਵਸ਼ੀਲਤਾ ਦੇਖੀ ਗਈ।