India-China War: ਭਾਰਤ ਤੇ ਚੀਨ ਵਿਚਾਲੇ ਅਗਲੇ ਪੰਜ ਸਾਲਾਂ ਵਿਚਾਲੇ ਯੁੱਧ ਛਿੜ ਸਕਦਾ ਹੈ। ਦੁਨੀਆ ਦੀ ਰਾਜਨੀਤੀ ਉੱਤੇ ਨਜ਼ਰ ਰੱਖਣ ਵਾਲੇ ਮਾਹਿਰ ਨੇ ਇਸ ਉੱਤੇ ਚਿੰਤਾ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਿਮਾਲਿਆ ਵਿੱਚ 2025 ਤੋਂ 2030 ਦੇ ਵਿਚਾਲੇ ਭਾਰਤ ਤੇ ਚੀਨ ਵਿਚਾਲੇ ਇੱਕ ਹੋਰ ਯੁੱਧ ਦੇਖਣ ਨੂੰ ਮਿਲ ਸਕਦਾ ਹੈ।


ਮਾਹਰ ਨੇ ਯੁੱਧ ਦੀ ਵਜ੍ਹਾ ਚੀਨ ਪਾਕਿਸਤਾਨ ਅਰਥਿਕ ਲਾਂਘਾ ਪ੍ਰਾਜੈਕਟ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਆਪਣੇ ਕਾਸ਼ਗਰ ਐਨਜਰੀ ਪਲਾਂਟ ਨੂੰ ਲੈ ਕੇ ਡਰ ਵਿੱਚ ਹੈ ਜਿਸ ਦਾ ਰਾਹ ਪੂਰਬੀ ਲਦਾਖ ਤੋਂ ਹੋ ਕੇ ਲੰਘਦਾ ਹੈ। ਅਜਿਹੇ ਵਿੱਚ ਉਨ੍ਹਾਂ ਨੂੰ ਲਗਦਾ ਹੈ ਕਿ ਜੇ ਕਿਸੇ ਗੁਆਂਢੀ ਦੇਸ਼ ਨੇ ਇਸ ਉੱਤੇ ਹਮਲਾ ਕੀਤਾ ਤਾਂ ਉਨ੍ਹਾਂ ਦੀ ਐਨਰਜੀ ਵਿਵਸਥਾ ਠੱਪ ਹੋ ਜਾਵੇਗੀ।


ਰਿਪੋਰਟ ਵਿੱਚ ਇੰਟਰਨੈਸ਼ਨਲ ਪਾਲੀਟੀਕਲ ਰਿਸਕ ਐਨਾਲਿਟਿਕਸ ਦੇ ਸੰਸਥਾਪਕ ਤੇ ਲੇਖਕ ਸਮੀਰ ਟਾਟਾ ਨੇ ਤਰਕ ਦਿੱਤਾ ਹੈ ਕਿ ਚੀਨ ਭਾਰਤ ਦੇ ਹਿੱਸੇ ਪੂਰਬੀ ਲਦਾਖ ਨੂੰ ਐਨਰਜੀ ਸਕਿਓਰਟੀ ਨੂੰ ਖਤਰੇ ਦੇ ਨਜ਼ਰੀਏ ਨਾਲ ਦੇਖਦਾ ਹੈ।  ਉਸ ਦੀ ਇਹ ਹਰਕਤ ਭਾਰਤ ਤੇ ਚੀਨ ਨੂੰ ਇੱਕ ਹੋਰ ਯੁੱਧ ਵੱਲ ਧੱਕ ਸਕਦੀ ਹੈ।


ਰਿਪੋਰਟ ਵਿੱਚ ਸਮੀਰ ਟਾਟਾ ਨੇ ਲਿਖਿਆ, ਚੀਨ ਨੂੰ ਡਰ ਹੈ ਕਿ ਉਸਦੇ ਪੱਛਮੀ ਸੂਬੇ ਸ਼ਿਨਜਿਆਂਗ ਵਿੱਚ ਸਥਿਤ ਕਾਸ਼ਗਰ ਐਨਰਜੀ ਪਲਾਂਟ ਉੱਤੇ ਹਮਲਾ ਕਰਨ ਦਾ ਇੱਕੋ-ਇੱਕ ਰਾਹ ਪੂਰਬੀ ਲਦਾਖ ਹੈ ਜੇ ਕੋਈ ਦੁਸ਼ਮਣ ਐਨਰਜੀ ਪਲਾਂਟ ਉੱਤੇ ਹਮਲਾ ਕਰਕੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈਂਦਾ ਹੈ ਤਾਂ ਚੀਨ ਦੀ ਊਰਜਾ ਵਿਵਸਥਾ ਠੱਪ ਹੋ ਜਾਵੇਗੀ। 


ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਾਸ਼ਗਰ ਪਲਾਂਟ ਈਰਾਨ ਦੇ ਮਹੱਤਵਪੂਰਨ ਤੇਲ ਤੇ ਗੈਸ ਪਾਇਪਲਾਇਨ ਨਾਲ ਜੁੜਿਆ ਹੋਇਆ ਹੈ। ਇਹ ਪਾਇਪਲਾਇਨ ਚੀਮ ਪਾਕਿਸਤਾਨ ਆਰਥਿਕ ਲਾਂਘੇ ਪ੍ਰਾਜੈਕਟ ਦੇ ਤਹਿਤ ਪਾਕਿਸਤਾਨ ਤੋਂ ਹੋ ਕੇ ਲੰਘਦਾ ਹੈ।
ਸਾਬਕਾ ਭਾਰਤੀ ਫੌਜ ਮੁਖੀ ਦੀ ਰਾਇ ਯੁੱਧ ਨੂੰ ਲੈ ਕੇ ਵੱਖਰੀ ਹੈ। ਉਨ੍ਹਾਂ ਕਿਹਾ ਕਿ 2020 ਵਿੱਚ ਗਲਵਾਨ ਹਿੰਸਾ ਤੋਂ ਬਾਅਦ ਚੀਨ ਨੂੰ ਪਤਾ ਹੈ ਕਿ ਨਵਾਂ ਭਾਰਤ ਪਿੱਛੇ ਹਟਣ ਵਾਲਾ ਨਹੀਂ ਹੈ। ਹਾਲਾਂਕਿ ਉਹ ਇਸ ਤਰਕ ਨਾਲ ਸਹਿਮਤ ਹਨ ਕਿ ਲਦਾਖ ਤੇ ਕਾਰਾਕੋਰਮ ਨੇੜੇ ਚੀਨ ਦੀ ਰਣਨੀਤੀ ਦਾ ਹਿੱਸਾ ਹੈ ਕਿਉਂਕਿ ਇਹ ਹਿੱਸੇ ਸੀਪੀਆਈਸੀ ਯੋਜਨਾ ਦੇ ਲਿਹਾਜ ਨਾਲ ਮਹੱਤਵਪੂਰਨ ਹੈ।


ਉਨ੍ਹਾਂ ਕਿਹਾ ਕਿ ਜੇ ਚੀਨ ਨੂੰ ਲਗਦਾ ਹੈ ਕਿ ਭਾਰਤ ਉਸ ਸਥਿਤੀ ਉੱਤੇ ਪਹੁੰਚ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਜਾਂ ਤਿੱਬਤ ਵਿੱਚ ਸੀਪੀਆਈ ਰਾਹ ਨੂੰ ਕੱਟ ਸਕਦਾ ਹੈ ਤਾਂ ਇਹ 1962 ਵਰਗਾ ਵੱਡਾ ਬਦਲਾਵ ਹੋ ਸਕਦਾ ਹੈ। ਸਾਲ 1962 ਦੇ ਯੁੱਧ ਵਿੱਚ ਭਾਰਤ ਤੇ ਚੀਨ ਵਿਚਾਲੇ ਹੋਈ ਜੰਗ ਵਿੱਚ ਭਾਰਤ ਨੇ ਆਪਣੇ ਕਈ ਸੈਨਿਕ ਤੇ ਜ਼ਮੀਨ ਗੁਆ ਦਿੱਤੀ ਸੀ।