Indian Flag Insulted in US VIDEO! : ਅਮਰੀਕਾ ਵਿੱਚ ਭਾਰਤ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਗਿਆ। ਜਦੋਂ ਇੱਕ ਵਿਅਕਤੀ ਨੇ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਭਾਰਤੀ ਝੰਡੇ ਨੂੰ ਆਪਣੀ ਲੱਤ ਨਾਲ ਬੰਨ੍ਹ ਕੇ ਝੰਡੇ ਦਾ ਅਪਮਾਨ ਕੀਤਾ। ਕਥਿਤ ਤੌਰ 'ਤੇ ਇਹ ਘਟਨਾ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਨੇੜੇ ਵਾਪਰੀ। ਵਿਅਕਤੀ ਨੇ ਆਪਣੀ ਲੱਤ ਨਾਲ ਭਾਰਤੀ ਝੰਡੇ ਨੂੰ ਬੰਨ੍ਹਿਆ ਹੋਇਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ 'ਚ ਕੁੱਝ ਵਿਅਕਤੀ ਉਸ ਦਾ ਵਿਅਕਤੀ ਦਾ ਵਿਰੋਧ ਕਰਦੇ ਨਜ਼ਰ ਆਏ ਤੇ ਉਸ ਨੂੰ ਪੈਰ ਨਾਲੋਂ ਕੌਮੀ ਝੰਡਾ ਖੋਲ੍ਹਣ ਲਈ ਕਹਿੰਦੇ ਰਹੇ ਪਰ ਇਸ ਦੇ ਬਾਵਜੂਦ ਵੀ ਉਹ ਵਿਅਕਤੀ ਲੰਬੇ ਸਮੇਂ ਤੱਕ ਪੈਰ ਨਾਲ ਝੰਡਾ ਬੰਨ੍ਹ ਕੇ ਘੁੰਮਦਾ ਰਿਹਾ। ਜਿਸ ਦੀ ਵੀਡੀਓ ਤੁਸੀਂ ਵੇਖ ਸਕਦੇ ਹੋ।