Indian nurses: ਭਾਰਤੀ ਨਰਸਾਂ ਦੀ ਪੂਰੀ ਦੁਨੀਆਂ 'ਚ ਮੰਗ ਹੈ ਤੇ ਇਸ ਦਾ ਮੁੱਖ ਕਾਰਨ ਉਨ੍ਹਾਂ ਦੀ ਮਿਹਨਤ ਹੈ। ਸਾਫ਼ਟਵੇਅਰ ਇੰਜਨੀਅਰਾਂ ਤੋਂ ਬਾਅਦ ਭਾਰਤੀ ਨਰਸਾਂ ਹੀ ਹਨ, ਜਿਨ੍ਹਾਂ ਦੀ ਅਮਰੀਕਾ 'ਚ ਸਭ ਤੋਂ ਵੱਧ ਮੰਗ ਹੈ। ਇੱਕ ਅੰਦਾਜ਼ੇ ਮੁਤਾਬਕ ਅਗਲੇ 20 ਸਾਲਾਂ ਦੌਰਾਨ ਹਰ ਸਾਲ 20,000 ਨਰਸਾਂ ਦੀ ਲੋੜ ਪਵੇਗੀ। ਦੁਨੀਆਂ ਭਰ 'ਚ ਇੱਕ ਉੱਤਮ ਪੇਸ਼ੇ ਵਜੋਂ ਜਾਣਿਆ ਜਾਣ ਵਾਲਾ ਇਹ ਪ੍ਰੋਫੈਸ਼ਨ ਧੀਰਜ ਨਾਲ ਸੇਵਾ-ਸਮਰਪਣ ਦੀ ਮੰਗ ਕਰਦਾ ਹੈ। ਸਾਫ਼ਟਵੇਅਰ ਇੰਜਨੀਅਰ ਤੋਂ ਬਾਅਦ ਭਾਰਤੀ ਨਰਸਾਂ ਹੀ ਹਨ, ਜਿਨ੍ਹਾਂ ਦੀ ਅਮਰੀਕਾ 'ਚ ਭਾਰੀ ਮੰਗ ਹੈ।



ਅਮਰੀਕਾ 'ਚ ਭਾਰਤੀ ਨਰਸਾਂ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ 4 ਤੋਂ 5 ਹਜ਼ਾਰ ਡਾਲਰ ਦੀ ਤਨਖਾਹ ਤੋਂ ਇਲਾਵਾ ਭਾਰਤੀ ਨਰਸਾਂ ਨੂੰ ਤੁਰੰਤ ਅਮਰੀਕਾ ਦਾ ਵੀਜ਼ਾ ਆਦਿ ਮਿਲ ਜਾਂਦਾ ਹੈ ਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਜਾਣ ਦੀ ਇਜਾਜ਼ਤ ਵੀ ਮਿਲ ਜਾਂਦੀ ਹੈ। ਭਾਰਤੀ ਨਰਸਾਂ ਦੀ ਵਿਸ਼ਵ ਭਰ 'ਚ ਮੰਗ ਦਾ ਇੱਕ ਕਾਰਨ ਉਨ੍ਹਾਂ ਦੀ ਸਖ਼ਤ ਮਿਹਨਤ ਹੈ। ਉਨ੍ਹਾਂ ਕੋਲ ਅਮਰੀਕੀ ਨਰਸਾਂ ਨਾਲੋਂ ਵੀ ਜ਼ਿਆਦਾ ਸਥਿਰਤਾ ਹੈ। ਇਨ੍ਹਾਂ ਗੁਣਾਂ ਲਈ ਹੀ ਨੈਸ਼ਨਲ ਕੌਂਸਲ ਲਾਇਸੈਂਸ ਐਗਜ਼ਾਮੀਨੇਸ਼ਨ ਫ਼ਾਰ ਰਜਿਸਟਰਡ ਮੈਸੇਜ ਲੈਣ 'ਚ ਟ੍ਰੇਨਿੰਗ ਤੇ ਟੈਸਟ ਆਫ਼ ਸਪੋਕਨ ਇੰਗਲਿਸ਼ ਤੇ ਟੋਫੇਲ ਆਦਿ ਪਾਸ ਕਰਨ ਲਈ ਮੁਫ਼ਤ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਨਰਸਿੰਗ ਦਾ ਕੰਮ ਵਿਭਿੰਨਤਾ ਨਾਲ ਭਰਪੂਰ ਹੈ ਤੇ ਇਸ ਦੇ ਨਾਲ ਕਈ ਤਰ੍ਹਾਂ ਦੇ ਕੰਮ ਤੇ ਜ਼ਿੰਮੇਵਾਰੀਆਂ ਜੁੜੀਆਂ ਹੋਈਆਂ ਹਨ। ਨਰਸ ਦੇ ਕੰਮ ਤੇ ਜ਼ਿੰਮੇਵਾਰੀਆਂ, ਕੰਮ ਦਾ ਮਾਹੌਲ ਤੇ ਯੋਗਤਾ ਦੇ ਪੱਧਰ ਦੇ ਨਾਲ-ਨਾਲ ਬਦਲਦੀਆਂ ਹਨ। ਨਰਸਾਂ ਨੂੰ ਸ਼ੁਰੂਆਤੀ ਪੱਧਰ 'ਤੇ ਮਰੀਜ਼ਾਂ ਦੀ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ, ਜਦਕਿ ਸੀਨੀਅਰ ਪੱਧਰ 'ਤੇ ਨਰਸਾਂ ਨੂੰ ਮਨੋਰੋਗੀਆਂ, ਬੱਚਿਆਂ, ਆਈਸੀਯੂ ਦੇ ਮਰੀਜ਼ਾਂ ਦੀ ਦੇਖਭਾਲ ਕਰਨੀ ਪੈਂਦੀ ਹੈ। ਇਸ ਲਈ ਵਿਸ਼ੇਸ਼ ਹੁਨਰ ਦੀ ਲੋੜ ਹੁੰਦੀ ਹੈ।

ਇਸ ਤੋਂ ਇਲਾਵਾ ਨਰਸਿੰਗ ਸਟਾਫ਼ ਦਵਾਈਆਂ ਵੰਡਣ, ਮਰੀਜ਼ਾਂ ਦੀਆਂ ਰਿਪੋਰਟਾਂ ਨੂੰ ਅਪਡੇਟ ਕਰਨ, ਮੈਡੀਕਲ ਉਪਕਰਣ ਲਗਾਉਣ, ਪ੍ਰਸ਼ਾਸਨਿਕ ਤੇ ਹੋਰ ਬਹੁਤ ਸਾਰੇ ਰੂਟੀਨ ਕੰਮ ਵੀ ਕਰਦੇ ਹਨ। ਦੇਸ਼ 'ਚ ਵੱਖ-ਵੱਖ ਸੰਸਥਾਵਾਂ ਨਰਸਿੰਗ ਅਤੇ ਮਿਡਵਾਈਫਰੀ 'ਚ ਡਿਪਲੋਮਾ, ਡਿਗਰੀ ਤੇ ਪੋਸਟ ਗ੍ਰੈਜੂਏਟ ਕੋਰਸ ਕਰਵਾਉਂਦੀਆਂ ਹਨ। ਜਿਸ ਲਈ ਘੱਟੋ-ਘੱਟ 12ਵੀਂ, ਬਾਇਓਲੋਜੀ, ਫਿਜ਼ਿਕਸ ਅਤੇ ਕੈਮਿਸਟਰੀ ਵਿਸ਼ਿਆਂ ਨਾਲ ਪਾਸ ਕਰਨਾ ਜ਼ਰੂਰੀ ਹੈ।

ਨਰਸਿੰਗ ਦੇ ਖੇਤਰ 'ਚ ਜਾਣ ਵਾਲਿਆਂ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਚਾਹੀਦਾ ਹੈ। ਬੀਐਸਸੀ (ਨਰਸਿੰਗ) ਦੀ ਮਿਆਦ 3 ਤੋਂ 4 ਸਾਲ, ਐਮਐਸਸੀ (ਨਰਸਿੰਗ) 2 ਸਾਲ, ਜਨਰਲ ਨਰਸਿੰਗ ਅਤੇ ਮਿਡਵਾਈਫਰੀ (ਜੇਐਨਐਮ) ਸਾਢੇ 3 ਸਾਲ ਹੈ। ਆਕਜ਼ੀਲਰੀ ਨਰਸ ਮਿਡਵਾਈਫ (ਏਐਨਐਮ) ਕੋਰਸ ਦੀ ਮਿਆਦ 10 ਮਹੀਨੇ ਹੈ।

ਨਰਸਾਂ ਨੂੰ ਮਿਲਣ ਵਾਲੀ ਆਮਦਨ ਉਨ੍ਹਾਂ ਦੇ ਸਿਨਿਊਰਿਟੀ ਦੇ ਆਧਾਰ 'ਤੇ ਘੱਟ ਜਾਂ ਵੱਧ ਹੁੰਦੀ ਹੈ। ਸਰਕਾਰੀ ਹਸਪਤਾਲਾਂ 'ਚ ਕੰਮ ਕਰਦੀਆਂ ਨਰਸਾਂ ਨੂੰ 10 ਤੋਂ 15 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਮਿਲਟਰੀ ਸੇਵਾ 'ਚ ਕੰਮ ਕਰਨ ਵਾਲੀਆਂ ਨਰਸਾਂ ਨੂੰ ਇਨ੍ਹਾਂ ਨਾਲੋਂ ਵੱਧ ਤਨਖਾਹ ਮਿਲਦੀ ਹੈ। ਪ੍ਰਾਈਵੇਟ ਹਸਪਤਾਲਾਂ 'ਚ ਕੰਮ ਕਰਦੀਆਂ ਨਰਸਾਂ ਨੂੰ ਦਿਹਾੜੀ ਮੁਤਾਬਕ ਤਨਖਾਹ ਦਿੱਤੀ ਜਾਂਦੀ ਹੈ, ਜਦਕਿ ਨਾਮਵਰ ਨਰਸਿੰਗ ਹੋਮਜ਼ ਵੱਲੋਂ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਜੇਕਰ ਵਿਦੇਸ਼ 'ਚ ਨਰਸ ਦੀ ਨੌਕਰੀ ਦਾ ਮੌਕਾ ਹੈ ਤਾਂ ਸ਼ੁਰੂਆਤੀ ਤਨਖਾਹ 40 ਤੋਂ 50 ਹਜ਼ਾਰ ਡਾਲਰ ਹੈ।