ਜਕਾਰਤਾ: ਇੰਡੋਨੇਸ਼ੀਆ ਵਿੱਚ 10 ਦਿਨ ਪਹਿਲਾਂ ਵਿਸ਼ਵ ਦੀ ਸਭ ਤੋਂ ਵੱਡੀ ਇੱਕ ਦਿਨ ਵਿੱਚ ਹੋਣ ਵਾਲੀ ਚੋਣ ਮੁਕੰਮਲ ਹੋਈ। ਹੁਣ ਉੱਥੋਂ ਬੇਹੱਦ ਦੁਖ਼ਦ ਖ਼ਬਰ ਆ ਰਹੀ ਹੈ। ਦਰਅਸਲ ਵੋਟਾਂ ਦੀ ਗਿਣਤੀ ਦਾ ਕੰਮ ਕਰਦਿਆਂ 272 ਮੁਲਾਜ਼ਮਾਂ ਦੀ ਮੌਤ ਹੋ ਗਈ। ਇਹ ਮੁਲਾਜ਼ਮ ਹੱਥਾਂ ਨਾਲ ਬੈਲੇਟ ਪੇਪਰ ਗਿਣ ਰਹੇ ਹਨ। ਇਨ੍ਹਾਂ ਦੀ ਮੌਤ ਪਿੱਛੇ ਹੱਦੋਂ ਵੱਧ ਕੰਮ ਤੇ ਥਕਾਨ ਮੰਨਿਆ ਜਾ ਰਿਹਾ ਹੈ।
ਦੱਸ ਦੇਈਏ ਬੀਤੇ 17 ਅਪਰੈਲ ਨੂੰ ਇੰਡੋਨੇਸ਼ੀਆ ਵਿੱਚ ਪਹਿਲੀ ਵਾਰ ਚੋਣ ਖ਼ਰਚਾ ਘੱਟ ਕਰਨ ਲਈ 19.3 ਕਰੋੜ ਲੋਕਾਂ ਨੇ ਪ੍ਰੈਜ਼ੀਡੈਂਸ਼ੀਅਲ ਤੇ ਸੰਸਦੀ ਚੋਣਾਂ ਲਈ ਵੋਟਾਂ ਪਾਈਆਂ। ਵੋਟਾਂ ਦੀ ਗਿਣਤੀ ਸ਼ਾਂਤੀਪੂਰਵਕ ਹੋਈ। ਹਰ ਇੱਕ ਵੋਟਰ ਨੂੰ ਵੋਟ ਪਾਉਣ ਲਈ ਪੰਜ ਬੈਲੇਟ ਪੇਪਰਾਂ 'ਤੇ ਮੋਹਰ ਲਾਉਣੀ ਪਈ ਸੀ। ਵੋਟਾਂ ਦੀ ਗਿਣਤੀ ਹਾਲੇ 22 ਮਈ ਤਕ ਚੱਲੇਗੀ।
ਇੰਡੋਨੇਸ਼ੀਆ ਦੇ ਜਨਰਲ ਚੋਣ ਕਮਿਸ਼ਨਰ ਨੇ ਕਿਹਾ ਕਿ ਸ਼ਨੀਵਾਰ ਤਕ 272 ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ ਤੇ 1,878 ਮੁਲਾਜ਼ਮ ਬਿਮਾਰ ਹਨ। ਸਿਹਤ ਮੰਤਰੀ ਨੇ ਚੋਣ ਮੁਲਾਜ਼ਮਾਂ ਦੀ ਸਿਹਤ ਦਾ ਵਿਸ਼ੇਸ਼ ਖ਼ਿਆਲ ਰੱਖਣ ਲਈ ਕਿਹਾ ਹੈ। ਵਿੱਤ ਮੰਤਰੀ ਮ੍ਰਿਤ ਮੁਲਾਜ਼ਮਾਂ ਦੇ ਵਾਰਸਾਂ ਨੂੰ ਮੁਆਵਜ਼ੇ ਦੀ ਯੋਜਨਾ ਬਣਾ ਰਹੇ ਹਨ।
ਚੋਣਾਂ ਦੇ ਬੋਝ ਹੇਠ ਦੱਬੇ ਮੁਲਾਜ਼ਮ, 272 ਦੀ ਮੌਤ, 1,878 ਬਿਮਾਰ
ਏਬੀਪੀ ਸਾਂਝਾ
Updated at:
29 Apr 2019 11:28 AM (IST)
ਇੰਡੋਨੇਸ਼ੀਆ ਵਿੱਚ 10 ਦਿਨ ਪਹਿਲਾਂ ਵਿਸ਼ਵ ਦੀ ਸਭ ਤੋਂ ਵੱਡੀ ਇੱਕ ਦਿਨ ਵਿੱਚ ਹੋਣ ਵਾਲੀ ਚੋਣ ਮੁਕੰਮਲ ਹੋਈ। ਹੁਣ ਉੱਥੋਂ ਬੇਹੱਦ ਦੁਖ਼ਦ ਖ਼ਬਰ ਆ ਰਹੀ ਹੈ। ਦਰਅਸਲ ਵੋਟਾਂ ਦੀ ਗਿਣਤੀ ਦਾ ਕੰਮ ਕਰਦਿਆਂ 272 ਮੁਲਾਜ਼ਮਾਂ ਦੀ ਮੌਤ ਹੋ ਗਈ। ਇਹ ਮੁਲਾਜ਼ਮ ਹੱਥਾਂ ਨਾਲ ਬੈਲੇਟ ਪੇਪਰ ਗਿਣ ਰਹੇ ਹਨ। ਇਨ੍ਹਾਂ ਦੀ ਮੌਤ ਪਿੱਛੇ ਹੱਦੋਂ ਵੱਧ ਕੰਮ ਤੇ ਥਕਾਨ ਮੰਨਿਆ ਜਾ ਰਿਹਾ ਹੈ।
- - - - - - - - - Advertisement - - - - - - - - -