Israel Under Attack: ਇਜ਼ਰਾਈਲ-ਫਲਸਤੀਨ ਸੰਘਰਸ਼ ਦੀ ਅੱਗ ਇਕ ਵਾਰ ਫਿਰ ਭੜਕ ਗਈ ਹੈ। ਸ਼ਨੀਵਾਰ (07 ਅਕਤੂਬਰ) ਦੀ ਸਵੇਰ ਨੂੰ ਗਾਜ਼ਾ ਪੱਟੀ 'ਤੇ ਕਬਜ਼ਾ ਕਰਨ ਵਾਲੇ ਹਮਾਸ ਦੇ ਲੜਾਕਿਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 20 ਮਿੰਟਾਂ 'ਚ ਇਜ਼ਰਾਇਲੀ ਸ਼ਹਿਰਾਂ 'ਤੇ ਲਗਾਤਾਰ 5 ਹਜ਼ਾਰ ਰਾਕੇਟ ਦਾਗੇ ਹਨ।


ਹਮਾਸ ਦੇ ਮੁਖੀ ਦਾਇਫ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ 'ਆਪਰੇਸ਼ਨ' ਨੂੰ ਅਲ ਅਕਸਾ ਸਟੋਰਮ ਦਾ ਨਾਂ ਦਿੱਤਾ ਹੈ। ਮੁਹੰਮਦ ਦਾਇਫ ਨੇ ਕਿਹਾ, "ਅਸੀਂ ਦੁਸ਼ਮਣ ਨੂੰ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਹਾਂ। ਇਜ਼ਰਾਈਲੀਆਂ ਨੇ ਸਾਡੇ ਲੋਕਾਂ ਦੇ ਨਾਲ ਸੈਂਕੜੇ ਕਤਲੇਆਮ ਕੀਤੇ ਹਨ।"


ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਆਪਰੇਸ਼ਨ ਅਲ ਅਕਸਾ ਫਲੱਡ ਦੀ ਸ਼ੁਰੂਆਤ ਦਾ ਐਲਾਨ ਕਰਦੇ ਹਾਂ। ਅਸੀਂ ਐਲਾਨ ਕਰਦੇ ਹਾਂ ਕਿ ਦੁਸ਼ਮਣ ਦੇ ਟਿਕਾਣਿਆਂ, ਹਵਾਈ ਅੱਡਿਆਂ, ਫੌਜੀ ਟਿਕਾਣਿਆਂ 'ਤੇ ਸਾਡੇ ਪਹਿਲੇ ਹਮਲੇ ਵਿੱਚ ਪੰਜ ਹਜ਼ਾਰ ਤੋਂ ਵੱਧ ਰਾਕੇਟ ਦਾਗੇ ਗਏ ਹਨ।" ਭਾਰਤ 'ਚ ਇਜ਼ਰਾਈਲ ਦੇ ਰਾਜਦੂਤ ਨਾਓਰ ਗਿਲੋਨ ਨੇ ਵੀ ਇਸ ਹਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇੱਕ ਟਵੀਟ ਰਾਹੀਂ ਕਿਹਾ,  ਯਹੂਦੀ ਤਿਉਹਾਰਾਂ ਦੇ ਦਿਨ ਇਸਰਾਈਲ ਦੋਹਰੇ ਹਮਲੇ ਦੀ ਲਪੇਟ ਵਿੱਚ ਹੈ। ਹਮਾਸ ਦੇ ਕੱਟੜਪੰਥੀ ਅਤੇ ਰਾਕੇਟ ਦੋਵੇਂ ਹੀ ਹਮਲੇ ਕਰ ਰਹੇ ਹਨ।"






ਸੰਘਰਸ਼ ਦੀ ਵਜ੍ਹਾ?


ਸਾਲ 1947 ਵਿੱਚ ਸੰਯੁਕਤ ਰਾਸ਼ਟਰ ਨੇ ਫਲਸਤੀਨ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਇਸ ਦਾ ਇੱਕ ਹਿੱਸਾ ਯਹੂਦੀਆਂ ਨੂੰ ਦਿੱਤਾ ਗਿਆ ਸੀ ਜਦੋਂ ਕਿ ਦੂਜਾ ਹਿੱਸਾ ਅਰਬ ਭਾਈਚਾਰੇ ਦੇ ਲੋਕਾਂ ਨੂੰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਸਲਾਮ ਦਾ ਪਾਲਣ ਕਰਦੇ ਹਨ। 14 ਮਈ, 1948 ਨੂੰ ਯਹੂਦੀਆਂ ਨੇ ਆਪਣੇ ਹਿੱਸੇ ਨੂੰ ਇੱਕ ਵੱਖਰਾ ਦੇਸ਼ ਘੋਸ਼ਿਤ ਕੀਤਾ, ਜਿਸਦਾ ਨਾਮ ਇਜ਼ਰਾਈਲ ਰੱਖਿਆ ਗਿਆ। ਅਰਬ ਭਾਈਚਾਰਾ ਇਸ ਫੈਸਲੇ ਤੋਂ ਖੁਸ਼ ਨਹੀਂ ਸੀ, ਇਸ ਲਈ ਯੁੱਧ ਦਾ ਐਲਾਨ ਕਰ ਦਿੱਤਾ ਗਿਆ ਅਤੇ ਲੱਖਾਂ ਫਲਸਤੀਨੀ ਬੇਘਰ ਹੋ ਗਏ। ਯੁੱਧ ਤੋਂ ਬਾਅਦ ਸਾਰਾ ਇਲਾਕਾ (ਇਜ਼ਰਾਈਲ ਅਤੇ ਫਲਸਤੀਨ) ਤਿੰਨ ਹਿੱਸਿਆਂ ਵਿਚ ਵੰਡਿਆ ਗਿਆ।


ਇਹ ਵੀ ਪੜ੍ਹੋ: Canada Plane Crash: ਕੈਨੇਡਾ ਦੇ ਵੈਨਕੂਵਰ ਵਿੱਚ ਜਹਾਜ਼ ਹੋਇਆ ਕਰੈਸ਼, ਦੋ ਭਾਰਤੀ ਟਰੇਨੀ ਪਾਇਲਟਾਂ ਸਮੇਤ 3 ਦੀ ਮੌਤ


ਫਲਸਤੀਨ ਨੂੰ ਵੈਸਟ ਬੈਂਕ ਅਤੇ ਗਾਜ਼ਾ ਪੱਟੀ ਦਾ ਖੇਤਰ ਮਿਲ ਗਿਆ। ਗਾਜ਼ਾ ਪੱਟੀ ਇਜ਼ਰਾਈਲ ਅਤੇ ਮਿਸਰ ਦੇ ਵਿਚਕਾਰ ਹੈ। ਇਹ ਪੱਟੀ ਇੱਕ ਛੋਟਾ ਜਿਹਾ ਫਲਸਤੀਨੀ ਖੇਤਰ ਹੈ। ਇਹ ਮਿਸਰ ਅਤੇ ਇਜ਼ਰਾਈਲ ਦੇ ਵਿਚਕਾਰ ਮੈਡੀਟੇਰੀਅਨ ਤੱਟ 'ਤੇ ਸਥਿਤ ਹੈ। ਫਲਸਤੀਨ ਇੱਕ ਅਰਬ ਅਤੇ ਬਹੁ-ਗਿਣਤੀ ਮੁਸਲਿਮ ਪ੍ਰਭਾਵ ਵਾਲਾ ਇਲਾਕਾ ਹੈ। ਇਹ ਸਾਰੇ ਲੋਕ ਪਹਿਲੀ ਅਰਬ-ਇਜ਼ਰਾਈਲੀ ਜੰਗ ਦੇ ਸ਼ਰਨਾਰਥੀ ਅਤੇ ਉਨ੍ਹਾਂ ਦੇ ਵੰਸ਼ਜ ਹਨ।


ਸਤੰਬਰ 2005 ਵਿੱਚ, ਇਜ਼ਰਾਈਲ ਨੇ ਗਾਜ਼ਾ ਪੱਟੀ ਤੋਂ ਆਪਣੀਆਂ ਫ਼ੌਜਾਂ ਵਾਪਸ ਲੈ ਲਈਆਂ ਸਨ। 2007 ਵਿੱਚ, ਇਜ਼ਰਾਈਲ ਨੇ ਇਸ ਖੇਤਰ 'ਤੇ ਕਈ ਪਾਬੰਦੀਆਂ ਲਗਾਈਆਂ ਸਨ। ਫਲਸਤੀਨ ਦਾ ਕਹਿਣਾ ਹੈ ਕਿ ਵੈਸਟ ਬੈਂਕ ਅਤੇ ਗਾਜ਼ਾ ਪੱਟੀ ਵਿੱਚ ਇੱਕ ਸੁਤੰਤਰ ਫਲਸਤੀਨੀ ਰਾਜ ਦੀ ਸਥਾਪਨਾ ਹੋਣੀ ਚਾਹੀਦੀ ਹੈ। ਗਾਜ਼ਾ ਖੇਤਰ 'ਤੇ ਫਲਸਤੀਨੀ ਅੱਤਵਾਦੀ ਸਮੂਹ ਹਮਾਸ ਦਾ ਕਬਜ਼ਾ ਹੈ, ਜਦੋਂ ਕਿ ਪੱਛਮੀ ਕੰਢੇ 'ਤੇ ਇਜ਼ਰਾਈਲ ਦਾ ਕਬਜ਼ਾ ਹੈ। ਇਜ਼ਰਾਈਲ ਨੇ ਯੁੱਧ ਵਿੱਚ ਯਰੂਸ਼ਲਮ ਸ਼ਹਿਰ ਉੱਤੇ ਵੀ ਕਬਜ਼ਾ ਕਰ ਲਿਆ ਅਤੇ ਸ਼ਹਿਰ ਦੇ ਪੱਛਮੀ ਹਿੱਸੇ ਤੱਕ ਫੈਲਾਇਆ।


ਫਲਸਤੀਨ ਯੇਰੂਸ਼ਲਮ ਨੂੰ ਰਾਜਧਾਨੀ ਬਣਾਉਣਾ ਚਾਹੁੰਦਾ ਹੈ, ਇਸ ਤੋਂ ਇਲਾਵਾ ਅਰਬ ਭਾਈਚਾਰੇ ਦੇ ਲੋਕ ਯੇਰੂਸ਼ਲਮ ਨੂੰ ਪਵਿੱਤਰ ਸਥਾਨ ਮੰਨਦੇ ਹਨ ਕਿਉਂਕਿ ਇੱਥੇ ਅਲ-ਅਕਸਾ ਮਸਜਿਦ ਸਥਿਤ ਹੈ। ਇਸ ਸ਼ਹਿਰ ਨੂੰ ਯਹੂਦੀਆਂ ਵਿਚ ਵੀ ਪਵਿੱਤਰ ਮੰਨਿਆ ਜਾਂਦਾ ਹੈ। ਪਿਛਲੇ 25 ਸਾਲਾਂ ਤੋਂ ਇਸ ਮੁੱਦੇ 'ਤੇ ਸ਼ਾਂਤੀ ਵਾਰਤਾ ਚੱਲ ਰਹੀ ਹੈ ਪਰ ਅੱਜ ਤੱਕ ਕੋਈ ਹੱਲ ਨਹੀਂ ਨਿਕਲਿਆ।


ਇਹ ਵੀ ਪੜ੍ਹੋ: Israel-Gaza Conflict: ਹਮਾਸ ਨੇ ਤੇਲ ਅਵੀਵ 'ਤੇ ਦਾਗੇ 5000 ਰਾਕੇਟ, ਰਿਹਾਇਸ਼ੀ ਇਮਾਰਤਾਂ ਨੂੰ ਬਣਾਇਆ ਨਿਸ਼ਾਨਾ, ਇਜ਼ਰਾਈਲ ਨੇ ਵੀ ਕੀਤਾ ਐਲਾਨ-ਏ-ਜੰਗ