Israel-Hezbollah War: ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਦੀ ਅੱਗ ਅਜੇ ਠੰਢੀ ਨਹੀਂ ਹੋਈ ਸੀ ਕਿ ਇਜ਼ਰਾਈਲ ਦਾ ਨਿਸ਼ਾਨਾ ਹੁਣ ਹਿਜ਼ਬੁੱਲਾ ਅਤੇ ਈਰਾਨ ਬਣ ਗਏ ਹਨ। ਇਜ਼ਰਾਇਲੀ ਰਾਕੇਟ ਲੇਬਨਾਨ ਦੇ ਇਲਾਕਿਆਂ 'ਚ ਤੇਜ਼ੀ ਨਾਲ ਡਿੱਗ ਰਹੇ ਹਨ। ਇਸ ਸਮੇਂ ਦੱਖਣੀ ਬੇਰੂਤ ਦਾ ਇਲਾਕਾ ਪੂਰੀ ਤਰ੍ਹਾਂ ਹਿੰਸਾ ਨਾਲ ਘਿਰਿਆ ਹੋਇਆ ਹੈ। 


ਇਜ਼ਰਾਇਲੀ ਡਰੋਨ ਬੇਰੂਤ ਦੇ ਅਸਮਾਨ ਵਿੱਚ ਲਗਾਤਾਰ ਚੱਕਰ ਲਗਾ ਰਹੇ ਹਨ। ਅਜਿਹੇ 'ਚ ਕੋਈ ਨਹੀਂ ਦੱਸ ਸਕਦਾ ਕਿ ਇਹ ਡਰੋਨ ਕਿੱਥੇ ਹਮਲਾ ਕਰਨ ਜਾ ਰਹੇ ਹਨ। ਮੰਨਿਆ ਜਾਂਦਾ ਹੈ ਕਿ ਇਹ ਡਰੋਨ ਲੇਬਨਾਨ ਦੀ ਨਿਗਰਾਨੀ ਕਰਦੇ ਹਨ ਅਤੇ ਨਿਸ਼ਾਨਾ ਚੁਣਨ ਤੋਂ ਬਾਅਦ ਮਿਜ਼ਾਈਲ ਹਮਲੇ ਕਰਦੇ ਹਨ।
ਇਜ਼ਰਾਇਲ ਤੇ ਹਿਜ਼ਬੁੱਲਾ ਵਿਚਾਲੇ ਸੰਘਰਸ਼ ਦੌਰਾਨ ਏਬੀਪੀ ਨਿਊਜ਼ ਦੇ ਰਿਪੋਰਟਰ ਜਗਵਿੰਦਰ ਪਟਿਆਲ ਜ਼ੀਰੋ ਗਰਾਊਂਡ ਵਿੱਚ ਮੌਜੂਦ ਹਨ ਤੇ ਲਗਾਤਾਰ ਤਸਵੀਰਾਂ ਸ਼ੇਅਰ ਕਰ ਰਹੇ ਹਨ। ਜਗਵਿੰਦਰ ਨੇ ਦੱਸਿਆ ਕਿ ਮਿਜ਼ਾਈਲ ਹਮਲੇ ਦੱਖਣੀ ਬੇਰੂਤ ਵਿੱਚ ਇਮਾਰਤ ਦੇ ਹੇਠਾਂ ਉਸੇ ਥਾਂ 'ਤੇ ਹੋਏ ਜਿੱਥੇ ਹਿਜ਼ਬੁੱਲਾ ਦਾ ਨਵਾਂ ਮੁਖੀ ਹਾਸ਼ਮ ਸੈਫੂਦੀਨ ਮੀਟਿੰਗ ਕਰ ਰਿਹਾ ਸੀ। ਹਿਜ਼ਬੁੱਲਾ ਦਾ ਆਗੂ ਬਹੁਮੰਜ਼ਿਲਾ ਇਮਾਰਤ ਦੇ ਹੇਠਾਂ ਬੰਕਰ ਵਿੱਚ ਆਪਣੇ ਕਮਾਂਡਰਾਂ ਨਾਲ ਮੀਟਿੰਗ ਕਰ ਰਿਹਾ ਸੀ। ਜੋ ਹੁਣ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ।



ਲੇਬਨਾਨ ਵਿੱਚ ਮੌਜੂਦ ਏਬੀਪੀ ਦੇ ਪੱਤਰਕਾਰ


ਲਾਈਵ ਰਿਪੋਰਟਿੰਗ ਦੌਰਾਨ ਇਮਾਰਤ ਦੇ ਹੇਠਾਂ ਜ਼ਬਰਦਸਤ ਧਮਾਕਾ ਹੋਇਆ, ਜਿਸ ਤੋਂ ਬਾਅਦ ਇਲਾਕੇ ਦੀ ਜ਼ਮੀਨ ਹਿੱਲ ਗਈ। ਜਗਵਿੰਦਰ ਨੇ ਦੱਸਿਆ ਕਿ ਸ਼ਾਇਦ ਬੰਕਰ ਦੇ ਅੰਦਰ ਕੋਈ ਕੋਠੜੀ ਸੀ ਅਤੇ ਉਹ ਹੁਣ ਫਟ ਗਈ ਹੈ। ਜਗਵਿੰਦਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਬੇਰੂਤ ਦੇ ਅਸਮਾਨ 'ਚ ਇਜ਼ਰਾਈਲੀ ਡਰੋਨ ਲਗਾਤਾਰ ਉੱਡ ਰਹੇ ਹਨ, ਪਰ ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਗੱਡੀ 'ਤੇ ਪ੍ਰੈਸ ਲਿਖਿਆ ਹੋਇਆ ਹੈ, ਜਿਸ ਕਾਰਨ ਡਰੋਨ ਨੇ ਪਛਾਣ ਲਿਆ ਕਿ ਇਹ ਗੱਡੀ ਪ੍ਰੈੱਸ ਦੀ ਹੈ। ਇਸੇ ਤਰ੍ਹਾਂ ਯੂ.ਐਨ.ਓ ਦੇ ਵਾਹਨਾਂ 'ਤੇ ਵੀ ਲਿਖਿਆ ਹੁੰਦਾ ਹੈ। ਨਹੀਂ ਤਾਂ ਵਾਹਨਾਂ ਨੂੰ ਵੀ ਦੁਸ਼ਮਣ ਸਮਝ ਕੇ ਹਮਲਾ ਕੀਤਾ ਜਾ ਸਕਦਾ ਹੈ।



ਏਬੀਪੀ ਰਿਪੋਰਟਰ ਨੇ ਗਰਾਊਂਡ ਜ਼ੀਰੋ ਤੋਂ ਦੱਸਿਆ ਕਿ ਜਿਸ ਤਰ੍ਹਾਂ ਇਜ਼ਰਾਈਲੀ ਡਰੋਨ ਅਸਮਾਨ ਵਿੱਚ ਉੱਡ ਰਹੇ ਹਨ, ਉਸ ਤੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਕਦੋਂ ਅਤੇ ਕਿੱਥੇ ਵੱਡਾ ਹਮਲਾ ਹੋ ਸਕਦਾ ਹੈ। ਜਗਵਿੰਦਰ ਨੇ ਆਪਣੇ ਆਲੇ-ਦੁਆਲੇ ਦੀਆਂ ਇਮਾਰਤਾਂ ਵੀ ਦਿਖਾਈਆਂ, ਜੋ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ, ਪਰ ਸਭ ਤੋਂ ਵੱਡਾ ਹਮਲਾ ਉਸ ਬੰਕਰ 'ਚ ਹੋਇਆ, ਜਿੱਥੇ ਹਿਜ਼ਬੁੱਲਾ ਦੇ ਆਗੂ ਮੀਟਿੰਗ ਕਰ ਰਹੇ ਸਨ। ਚਾਰੇ ਪਾਸੇ ਧੂੰਆਂ ਅਤੇ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। ਇਮਾਰਤਾਂ ਦਾ ਮਲਬਾ ਸੜਕਾਂ ’ਤੇ ਪਿਆ ਹੈ।