Pakisatan: ਹਿੰਦੂਆਂ ਦੇ ਮੁੱਖ ਤਿਓਹਾਰਾਂ ਵਿੱਚੋਂ ਇੱਕ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਦੀ ਧੂਮ ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਿੱਚ ਵੀ ਦੇਖਣ ਨੂੰ ਮਿਲੀ। ਪਾਕਿਸਤਾਨ ਦੇ ਅਮਰਕੋਟ ਸਥਿਤ ਮੰਦਰ ਵਿੱਚ ਸ਼ਰਧਾਲੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਜਿੱਥੇ ਭਗਤਾ ਨੇ ਸ਼ਰਧਾ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਓਹਾਰ ਮਨਾਇਆ।
ਜ਼ਿਕਰ ਕਰ ਦਈਏ ਕਿ ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਨੂੰ ਅਕਸਰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ, ਉਨ੍ਹਾਂ ਉੱਤੇ ਜਮ ਕੇ ਅੱਤਿਆਚਾਰ ਕੀਤ ਜਾਂਦਾ ਹੈ ਅਜਿਹੇ ਵਿੱਚ ਹਿੰਦੂਆਂ ਲਈ ਉੱਥੇ ਆਪਣਾ ਤਿਓਹਾਰ ਮਨਾਉਣਾ ਸੌਖਾ ਕੰਮ ਨਹੀਂ ਹੈ, ਹਾਲਾਂਕਿ ਜਨਮ ਅਸ਼ਟਮੀ ਮੌਕੇ ਇਹੋ ਜਿਹੀ ਕੋਈ ਵੀ ਦਿੱਕਤ ਦਰਪੇਸ਼ ਨਹੀਂ ਆਈ।
ਦਰਅਸਲ, ਪਾਕਿਸਤਾਨ ਦੇ ਜਿਸ ਇਲਾਕੇ ਵਿੱਚ ਜਨਮ ਅਸ਼ਟਮੀ ਦਾ ਤਿਓਹਾਰ ਮਨਾਇਆ ਗਿਆ ਉਹ ਪਾਕਿਸਤਾਨ ਦਾ ਇਕੌਲਤਾ ਬਹੁ ਗਿਣਤੀ ਹਿੰਦੂਆਂ ਵਾਲਾ ਇਲਾਕਾ ਹੈ। ਜਿੱਥੋਂ ਦੀ ਆਬਾਦੀ ਵਿੱਚ 52 ਫ਼ੀਸਦੀ ਹਿੰਦੂ ਹਨ, ਅਜਿਹੇ ਵਿੱਚ ਇਸ ਖੇਤਰ ਵਿੱਚ ਸਾਰੇ ਹਿੰਦੂ ਤਿਓਹਾਰਾਂ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਪਰ ਪਾਕਿਸਤਾਨ ਦੇ ਹੋਰ ਇਲਾਕਿਆਂ ਵਿੱਚ ਰਹਿਣ ਵਾਲੇ ਹਿੰਦੂਆਂ ਲਈ ਇਹ ਤਿਓਹਾਰ ਮਨਾਉਣਾ ਸੌਖਾ ਨਹੀਂ ਹੈ।
ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂ
ਮੀਡੀਆ ਰਿਪੋਰਟਾਂ ਦੇ ਮੁਤਾਬਕ, ਇਸ ਮੌਕੇ ਉੱਤੇ ਹਿੰਦੂ ਪਰਿਵਾਰ ਦੇ ਸੈਂਕੜੇ ਸ਼ਰਧਾਲੂ ਮੰਦਰ ਵਿੱਚ ਇਕੱਠੇ ਹੋਏ, ਜਿੱਥੇ ਉਨ੍ਹਾਂ ਢੋਲ ਵਜਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਇਸ ਤੋਂ ਬਾਅਦ ਆਰਤੀ ਵੀ ਕੀਤੀ ਗਈ।
ਜ਼ਿਕਰ ਕਰ ਦਈਏ ਕਿ ਪਾਕਿਸਤਾਨ ਵਿੱਚ ਹਿੰਦੂ ਮੰਦਰਾਂ ਤੇ ਚਰਚਾਂ ਉੱਤੇ ਹਮਲੇ ਆਮ ਗੱਲਾਂ ਹਨ। ਆਏ ਦਿਨ ਪਾਕਿਸਤਾਨ ਤੋਂ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ 2021 ਵਿੱਚ ਸਿੰਧ ਇਲਾਕੇ 'ਚ ਹਿੰਦੂਆਂ ਦੇ ਮੰਦਰਾਂ ਉੱਤੇ ਹਮਲਾ ਕੀਤਾ ਗਿਆ ਸੀ। ਇਸ ਮੰਦਰ ਉੱਥੇ ਹਮਲਾਂ ਉਦੋਂ ਹੋਇਆ ਜਦੋਂ ਲੋਕ ਜਨਮ ਅਸ਼ਟਮੀ ਦਾ ਤਿਓਹਾਰ ਮਨਾ ਰਹੇ ਸੀ।
ਇਹ ਵੀ ਦੱਸ ਦਈਏ ਕਿ ਹਾਲ ਹੀ ਵਿੱਚ ਪਾਕਿਸਤਾਨ ਦੇ ਸਿੰਧ ਵਿੱਚ ਕਾਸ਼ਮੋਰ ਦੇ ਇੱਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਸੀ। ਹਮਲਾਵਰਾਂ ਨੇ ਮੰਦਰ ਤੇ ਨੇੜਲੇ ਹਿੰਦੂਆਂ ਦੇ ਘਰਾਂ ਉੱਤੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ ਸੀ। ਇਸ ਤੋਂ ਪਹਿਲਾਂ ਕਰਾਚੀ ਵਿੱਚ 150 ਸਾਲ ਪੁਰਾਣਾ ਹਿੰਦੂ ਮੰਦਰ ਢਹਿ ਢੇਰੀ ਕਰ ਦਿੱਤਾ ਸੀ। ਇੱਕ ਹੋਰ ਮੰਦਰ ਉੱਤੇ ਬੁਲਡੋਜ਼ਰ ਚਲਾਇਆ ਗਿਆ ਸੀ ਜਿਸ ਤੋਂ ਬਾਅਦ ਹਿੰਦੂ ਭਾਈਚਾਰੇ ਵਿੱਚ ਕਾਫ਼ੀ ਰੋਹ ਦੇਖਣ ਨੂੰ ਮਿਲਿਆ ਸੀ।