Prince Harry Autobiography: ਬ੍ਰਿਟਿਸ਼ ਸ਼ਾਹੀ ਪਰਿਵਾਰ 'ਚ ਸਭ ਕੁਝ ਠੀਕ ਨਹੀਂ ਹੈ। ਪ੍ਰਿੰਸ ਹੈਰੀ ਅਤੇ ਸ਼ਾਹੀ ਪਰਿਵਾਰ ਵਿਚਾਲੇ ਵਿਵਾਦ ਸਾਹਮਣੇ ਆ ਗਿਆ ਹੈ। ਦਰਅਸਲ, ਪ੍ਰਿੰਸ ਹੈਰੀ ਨੇ ਆਪਣੇ ਅਤੇ ਸ਼ਾਹੀ ਪਰਿਵਾਰ ਦੇ ਰਿਸ਼ਤੇ ਨੂੰ ਲੈ ਕੇ ਇੱਕ ਆਤਮਕਥਾ 'Spare' ਲਿਖੀ ਹੈ। ਇਹ ਕਿਤਾਬ ਕੁਝ ਹੀ ਦਿਨਾਂ 'ਚ ਪਾਠਕਾਂ ਵਿਚਕਾਰ ਆਉਣ ਵਾਲੀ ਹੈ। ਇਸ ਕਿਤਾਬ ਦੇ ਕਈ ਹਿੱਸੇ ਪਹਿਲਾਂ ਹੀ ਲੀਕ ਹੋ ਚੁੱਕੇ ਹਨ। ਲੀਕ ਹੋਈ ਕਹਾਣੀ ਤੋਂ ਸ਼ਾਹੀ ਪਰਿਵਾਰ ਦੀਆਂ ਹੈਰਾਨੀਜਨਕ ਘਟਨਾਵਾਂ ਸਾਹਮਣੇ ਆਈਆਂ ਹਨ।
ਪ੍ਰਿੰਸ ਹੈਰੀ ਅਤੇ ਉਨ੍ਹਾਂ ਦੇ ਵੱਡੇ ਭਰਾ ਪ੍ਰਿੰਸ ਵਿਲੀਅਮ ਨਾਲ ਮਾਰਕੁੱਟ ਦੀ ਘਟਨਾ ਨਾਲ ਸਬੰਧਤ ਕਿਤਾਬ ਪਹਿਲਾਂ ਹੀ ਸਾਹਮਣੇ ਆ ਚੁੱਕੀ ਹੈ। ਹੈਰੀ ਦੀ ਆਤਮਕਥਾ ਦੇ ਲੀਕ ਹੋਏ ਭਾਗ 'ਚ ਉਨ੍ਹਾਂ ਦੇ ਭਰਾ, ਮੇਘਨ ਮਾਰਕਲ ਅਫ਼ਗਾਨਿਸਤਾਨ ਅਤੇ ਮਾਂ ਦਾ ਜ਼ਿਕਰ ਹੈ। ਆਓ ਜਾਣਦੇ ਹਾਂ ਪ੍ਰਿੰਸ ਹੈਰੀ ਦੀ ਆਤਮਕਥਾ ਨਾਲ ਜੁੜੇ ਚਾਰ ਖੁਲਾਸੇ...
17 ਸਾਲ ਦੀ ਉਮਰ 'ਚ ਗੁਆ ਦਿੱਤੀ ਵਰਜ਼ੀਨਿਟੀ
ਪ੍ਰਿੰਸ ਹੈਰੀ ਨੇ ਆਪਣੀ ਆਤਮਕਥਾ 'ਚ ਕਿਹਾ ਹੈ ਕਿ ਉਨ੍ਹਾਂ ਨੇ 17 ਸਾਲ ਦੀ ਉਮਰ 'ਚ ਆਪਣੇ ਤੋਂ ਵੱਡੀ ਔਰਤ ਨਾਲ ਵਰਜ਼ੀਨਿਟੀ ਗੁਆ ਦਿੱਤੀ ਸੀ। ਹੈਰੀ ਨੇ ਕਈ ਸਾਲਾਂ ਤੱਕ ਆਪਣੇ ਪਹਿਲੇ ਸੈਕਸ ਪਾਰਟਨਰ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਸੀ, ਪਰ ਕਥਿਤ ਤੌਰ 'ਤੇ ਔਰਤ ਦਾ ਨਾਮ ਲਿਜ਼ ਹਰਲੇ ਸੀ। ਹੈਰੀ ਨੇ ਦੱਸਿਆ ਕਿ ਪਹਿਲੀ ਵਾਰ ਉਨ੍ਹਾਂ ਨੇ ਇੱਕ ਪੱਬ ਨੇੜੇ ਖੁੱਲ੍ਹੇ ਮੈਦਾਨ 'ਚ ਸਰੀਰਕ ਸਬੰਧ ਬਣਾਏ ਸਨ, ਜਿੱਥੇ ਕਈ ਲੋਕਾਂ ਨੇ ਉਨ੍ਹਾਂ ਨੂੰ ਦੇਖਿਆ ਵੀ ਸੀ। ਪ੍ਰਿੰਸ ਹੈਰੀ ਨੇ ਆਪਣੀ ਆਤਮਕਥਾ 'ਚ ਇਹ ਵੀ ਕਿਹਾ ਹੈ ਕਿ ਉਹ ਗਾਂਜਾ, ਕੋਕੀਨ, ਮੈਜਿਕ ਮਸ਼ਰੂਮ ਅਤੇ ਲਾਫਿੰਗ ਗੈਸ ਦੀ ਵਰਤੋਂ ਵੀ ਕਰਦੇ ਹੁੰਦੇ ਸਨ।
ਮੀਡੀਆ ਤੋਂ ਪਤਾ ਲੱਗਿਆ ਦਾਦੀ ਐਲਿਜ਼ਾਬੇਥ ਨਹੀਂ ਰਹੇ
ਪ੍ਰਿੰਸ ਹੈਰੀ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਮਹਾਰਾਣੀ ਐਲਿਜ਼ਾਬੈਥ (ਹੈਰੀ ਦੀ ਦਾਦੀ) ਦੀ ਮੌਤ ਬਾਰੇ ਪਿਛਲੇ ਸਾਲ ਮੀਡੀਆ ਰਾਹੀਂ ਪਤਾ ਲੱਗਾ ਸੀ। ਹੈਰੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਦਾਦੀ ਕੁਇਨ ਐਲਿਜ਼ਾਬੇਥ ਦੀ ਮੌਤ ਬਾਰੇ ਉਨ੍ਹਾਂ ਨੂੰ ਪਰਿਵਾਰ ਦੇ ਕਿਸੇ ਮੈਂਬਰ ਨੇ ਨਹੀਂ ਦੱਸਿਆ, ਪਰ ਉਨ੍ਹਾਂ ਨੂੰ ਮੀਡੀਆ ਤੋਂ ਇਸ ਬਾਰੇ ਜਾਣਕਾਰੀ ਮਿਲੀ। ਦੱਸ ਦੇਈਏ ਕਿ ਹੈਰੀ ਦੀ ਪਤਨੀ ਮੇਗਨ ਮਾਰਕਲ ਨੂੰ ਲੈ ਕੇ ਬ੍ਰਿਟਿਸ਼ ਸ਼ਾਹੀ ਪਰਿਵਾਰ 'ਚ ਸ਼ੁਰੂ ਤੋਂ ਹੀ ਵਿਵਾਦ ਚੱਲ ਰਿਹਾ ਹੈ। ਹੈਰੀ ਨੇ ਦੱਸਿਆ ਹੈ ਕਿ ਮਹਾਰਾਣੀ ਐਲਿਜ਼ਾਬੇਥ ਦੀ ਮੌਤ ਤੋਂ ਬਾਅਦ ਮੇਗਨ ਨੂੰ ਇਸ 'ਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ।
ਅਫ਼ਗਾਨਿਸਤਾਨ 'ਚ 25 ਲੋਕਾਂ ਨੂੰ ਮਾਰਿਆ
ਆਤਮਕਥਾ 'ਚ ਪ੍ਰਿੰਸ ਹੈਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅਫ਼ਗਾਨਿਸਤਾਨ 'ਚ 25 ਲੋਕਾਂ ਨੂੰ ਮਾਰਿਆ ਸੀ। ਉਨ੍ਹਾਂ ਦੱਸਿਆ ਹੈ ਕਿ ਉਹ 2012-13 ਦਰਮਿਆਨ ਅਪਾਚੇ ਹੈਲੀਕਾਪਟਰ ਦੇ ਪਾਇਲਟ ਸਨ, ਜਦੋਂ ਉਨ੍ਹਾਂ ਨੇ ਅਫ਼ਗਾਨਿਸਤਾਨ 'ਚ ਬੰਬਾਰੀ ਕਰਕੇ 25 ਲੋਕਾਂ ਨੂੰ ਮਾਰ ਦਿੱਤਾ ਸੀ। ਹੈਰੀ ਨੇ ਦੱਸਿਆ ਹੈ ਕਿ ਉਹ ਇਸ ਘਟਨਾ ਤੋਂ ਨਾ ਤਾਂ ਖੁਸ਼ ਹਨ ਅਤੇ ਨਾ ਹੀ ਦੁਖੀ ਹਨ। ਹੈਰੀ ਨੇ ਦੱਸਿਆ ਹੈ ਕਿ ਪਾਇਲਟ ਰਹਿੰਦੇ ਹੋਏ ਉਹ 6 ਹਵਾਈ ਮਿਸ਼ਨਾਂ 'ਤੇ ਕੰਮ ਕਰ ਚੁੱਕੇ ਹਨ।
ਜਦੋਂ ਹੈਰੀ ਨੇ ਨਾਜ਼ੀ ਯੂਨੀਫ਼ਾਰਮ ਪਾਈ ਸੀ
ਪ੍ਰਿੰਸ ਹੈਰੀ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਉਹ 20 ਸਾਲ ਦੇ ਸਨ ਤਾਂ ਉਨ੍ਹਾਂ ਦੇ ਵੱਡੇ ਭਰਾ ਪ੍ਰਿੰਸ ਵਿਲਿਸਮ ਨੇ ਉਨ੍ਹਾਂ ਨੂੰ ਨਾਜ਼ੀ ਯੂਨੀਫ਼ਾਰਮ ਪਾਉਣ ਲਈ ਕਿਹਾ ਸੀ। ਸਾਲ 2005 'ਚ ਜਦੋਂ ਨਾਜ਼ੀ ਯੂਨੀਫ਼ਾਰਮ ਦੀ ਤਸਵੀਰ ਮੀਡੀਆ 'ਚ ਆਈ ਸੀ ਤਾਂ ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ।