ਮੈਕਸੀਕੋ ਸਥਿਤ ਅਖਬਾਰ 'ਏਲ ਯੂਨੀਵਰਸਲ' ਨੇ ਮੈਕਸੀਕੋ ਸਿਟੀ ਸਰਕਾਰ ਦੀ ਮੁਖੀ ਕਲਾਉਡੀਆ ਸ਼ੇਨਬੌਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਘਟਨਾ ਲਾ ਰਜ਼ਾ ਅਤੇ ਪੋਤਰੇਰੋ ਸਟੇਸ਼ਨਾਂ ਵਿਚਕਾਰ ਮੈਟਰੋ ਟਰੇਨਾਂ ਵਿਚਕਾਰ ਵਾਪਰੀ।
ਮੈਕਸੀਕੋ ਸਿਟੀ 'ਚ ਵੱਡਾ ਹਾਦਸਾ
ਮੈਕਸੀਕੋ ਸਥਿਤ ਅਖਬਾਰ 'ਏਲ ਯੂਨੀਵਰਸਲ' ਮੁਤਾਬਕ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਲਾਉਡੀਆ ਸ਼ੇਨਬੌਮ ਨੇ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਕਲਾਉਡੀਆ ਨੇ ਟਰੇਨ ਦੀ ਟੱਕਰ 'ਚ ਮਰਨ ਵਾਲੀ ਲੜਕੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਸ਼ੇਨਬੌਮ ਮੁਤਾਬਕ ਜ਼ਖਮੀਆਂ 'ਚ ਟਰੇਨ ਦਾ ਡਰਾਈਵਰ ਸਭ ਤੋਂ ਗੰਭੀਰ ਜ਼ਖਮੀ ਹੈ।
ਅਖਬਾਰ 'ਏਲ ਯੂਨੀਵਰਸਲ' ਦੀ ਰਿਪੋਰਟ ਮੁਤਾਬਕ ਟਰੇਨ 'ਚ ਫਸੇ ਚਾਰ ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਵੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇੱਕ ਟਵੀਟ ਵਿੱਚ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਲਾਉਡੀਆ ਸ਼ੇਨਬੌਮ ਨੇ ਕਿਹਾ, "ਮੈਟਰੋ ਲਾਈਨ 3 'ਤੇ ਦੋ ਰੇਲਗੱਡੀਆਂ ਵਿਚਾਲੇ ਟੱਕਰ ਹੋ ਗਈ ਹੈ। ਘਟਨਾ ਸਥਾਨ 'ਤੇ ਐਮਰਜੈਂਸੀ ਸੇਵਾਵਾਂ ਉਪਲਬਧ ਹਨ। ਸਰਕਾਰ ਦੇ ਸਕੱਤਰ, ਨਾਗਰਿਕ ਸੁਰੱਖਿਆ ਟੀਮ, ਆਫ਼ਤ ਪ੍ਰਬੰਧਨ ਟੀਮ ਅਤੇ ਨਿਰਦੇਸ਼ਕ ਮੈਟਰੋ ਮੌਕੇ 'ਤੇ ਪਹੁੰਚ ਗਈ।''