Nepal Aircraft Crash : Nepal Aircraft Crash :
  ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਯਤੀ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਸ ਜਹਾਜ਼ ਵਿਚ 68 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਵਾਰ ਸਨ। ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓਜ਼ 'ਚ ਹਾਦਸੇ ਵਾਲੀ ਥਾਂ ਤੋਂ ਧੂੰਏਂ ਦੇ ਗੁਬਾਰ ਉੱਠਦੇ ਦਿਖਾਈ ਦੇ ਰਹੇ ਹਨ। ਨੇਪਾਲ ਆਰਮੀ, ਆਰਮਡ ਪੁਲਿਸ, ਨੇਪਾਲ ਪੁਲਿਸ ਦੇ ਨਾਲ-ਨਾਲ ਸਥਾਨਕ ਨਾਗਰਿਕ ਬਚਾਅ ਕਾਰਜ ਵਿਚ ਲੱਗੇ ਹੋਏ ਹਨ। ਬਚਾਅ ਮੁਹਿੰਮ ਦੌਰਾਨ ਹੁਣ ਤੱਕ 40 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

 



 


ਏਅਰਪੋਰਟ ਅਥਾਰਟੀ ਨੇ ਦਾਅਵਾ ਕੀਤਾ ਹੈ ਕਿ ਜਹਾਜ਼ ਹਾਦਸਾ ਮੌਸਮ ਦੀ ਖਰਾਬੀ ਕਾਰਨ ਨਹੀਂ ਸਗੋਂ ਤਕਨੀਕੀ ਖਰਾਬੀ ਕਾਰਨ ਹੋਇਆ ਹੈ। ਪਾਇਲਟ ਨੇ ਏਟੀਸੀ ਤੋਂ ਲੈਂਡਿੰਗ ਦੀ ਇਜਾਜ਼ਤ ਲਈ ਸੀ। ਪੋਖਰਾ ਏ.ਟੀ.ਸੀ ਤੋਂ ਉਤਰਨ ਲਈ ਵੀ ਠੀਕ ਕਿਹਾ ਗਿਆ। ਸਿਵਲ ਏਵੀਏਸ਼ਨ ਅਥਾਰਟੀ ਦਾ ਕਹਿਣਾ ਹੈ ਕਿ ਲੈਂਡਿੰਗ ਤੋਂ ਠੀਕ ਪਹਿਲਾਂ ਜਹਾਜ਼ 'ਚ ਅੱਗ ਦੀਆਂ ਲਪਟਾਂ ਦੇਖੀਆਂ ਗਈਆਂ ਸਨ, ਇਸ ਲਈ ਇਹ ਹਾਦਸਾ ਖਰਾਬ ਮੌਸਮ ਕਾਰਨ ਹੋਇਆ ਨਹੀਂ ਕਿਹਾ ਜਾ ਸਕਦਾ।

 



ਯੇਤੀ ਏਅਰਲਾਈਨਜ਼ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਮੁਤਾਬਕ ਜਹਾਜ਼ 'ਚ ਕੁੱਲ 68 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਇਨ੍ਹਾਂ ਯਾਤਰੀਆਂ ਵਿੱਚ ਤਿੰਨ ਬੱਚੇ ਅਤੇ 62 ਬਾਲਗ ਸਨ। 

 


PM ਦਹਲ ਪ੍ਰਚੰਡ ਨੇ ਬੁਲਾਈ ਐਮਰਜੈਂਸੀ ਮੀਟਿੰਗ 



ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਪ੍ਰਚੰਡ ਨੇ ਜਹਾਜ਼ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਪ੍ਰਚੰਡ ਨੇ ਸਾਰੀਆਂ ਸਰਕਾਰੀ ਏਜੰਸੀਆਂ ਨੂੰ ਪ੍ਰਭਾਵਸ਼ਾਲੀ ਬਚਾਅ ਕਾਰਜ ਲਈ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਹਾਦਸੇ ਸਬੰਧੀ ਕੈਬਨਿਟ ਦੀ ਹੰਗਾਮੀ ਮੀਟਿੰਗ ਵੀ ਬੁਲਾਈ ਹੈ।ਜਾਣਕਾਰੀ ਮੁਤਾਬਕ ਯੇਤੀ ਏਅਰਲਾਈਨਜ਼ ਦੇ ਜਹਾਜ਼ ਨੇ ਕਾਠਮੰਡੂ ਤੋਂ ਪੋਖਰਾ ਲਈ ਉਡਾਣ ਭਰੀ ਸੀ। 72 ਸੀਟਾਂ ਵਾਲੇ ATR-72 ਜਹਾਜ਼ ਵਿੱਚ 68 ਯਾਤਰੀ ਅਤੇ ਚਾਰ ਚਾਲਕ ਦਲ ਦੇ ਮੈਂਬਰ, ਭਾਵ ਕੁੱਲ 72 ਲੋਕ ਸਵਾਰ ਸਨ। ਜਹਾਜ਼ ਪੋਖਰਾ ਨੇੜੇ ਪਹੁੰਚਿਆ ਹੀ ਸੀ ਕਿ ਪਹਾੜੀ ਇਲਾਕੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ।



 

ਅਸਮਾਨ ਵਿੱਚ ਧੂੰਏਂ ਦਾ ਗੁਬਾਰ 


ਰਿਪੋਰਟਾਂ ਮੁਤਾਬਕ ਚਸ਼ਮਦੀਦਾਂ ਨੇ ਹਾਦਸੇ ਤੋਂ ਬਾਅਦ ਧੂੰਏਂ ਦੇ ਗੁਬਾਰ ਦੇਖੇ। ਇਕ ਹੋਰ ਅਹਿਮ ਗੱਲ ਸਾਹਮਣੇ ਆਈ ਹੈ। ਕਾਠਮੰਡੂ ਵਿੱਚ ਮੌਸਮ ਖ਼ਰਾਬ ਸੀ ਅਤੇ ਯੇਤੀ ਏਅਰਲਾਈਨ ਦੇ ਏਟੀਆਰ-72 ਜਹਾਜ਼ ਨੇ ਸਮੇਂ ਸਿਰ ਉਡਾਣ ਭਰੀ। ਇਸ ਜਹਾਜ਼ ਨੂੰ ਕੈਪਟਨ ਕਮਲ ਕੇਸੀ ਉਡਾ ਰਹੇ ਸਨ। ਯੇਤੀ ਏਅਰਲਾਈਨਜ਼ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਨੇ ਦੱਸਿਆ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬਚਾਅ ਕਾਰਜ ਵੀ ਸ਼ੁਰੂ ਕਰ ਦਿੱਤਾ ਗਿਆ ਹੈ।