ਕਾਠਮੰਡੂ: ਭਾਰਤ ਨਾਲ ਸਰਹੱਦੀ ਵਿਵਾਦ ਦਰਮਿਆਨ ਨੇਪਾਲ ਸਰਕਾਰ ਨੇ ਐਤਵਾਰ ਵਿਵਾਦਤ ਨਵੇਂ ਨਕਸ਼ੇ ਨੂੰ ਲੈਕੇ ਸੰਸਦ 'ਚ ਇਕ ਸੰਵਿਧਾਨ ਸੋਧ ਬਿੱਲ ਪੇਸ਼ ਕੀਤਾ। ਨੇਪਾਲ ਸਰਕਾਰ ਵੱਲੋਂ ਕਾਨੂੰਨ, ਨਿਆਂ ਤੇ ਸੰਸਦੀ ਮਾਮਲਿਆਂ ਦੇ ਮੰਤਰੀ ਸ਼ਿਵਮਿਆ ਤੁੰਬਾਗਫੇ ਨੇ ਬਿੱਲ ਪੇਸ਼ ਕੀਤਾ। ਇਸ ਤੋਂ ਇਕ ਦਿਨ ਪਹਿਲਾਂ ਮੁੱਖ ਵਿਰੋਧੀ ਨੇਪਾਲੀ ਕਾਂਗਰਸ ਨੇ ਵੀ ਕਾਨੂੰਨ ਦਾ ਸਮਰਥਨ ਕੀਤਾ ਸੀ। ਇਹ ਸੰਵਿਧਾਨ 'ਚ ਦੂਜੀ ਸੋਧ ਹੋਵੇਗੀ।


ਨੇਪਾਲ ਨੇ ਹਾਲ ਹੀ 'ਚ ਲਿਪੁਲੇਖ, ਕਾਲਾਪਾਣੀ ਤੇ ਲਿੰਪਿਆਧੁਰਾ ਦੇ ਰਣਨੀਤਕ ਪ੍ਰਮੁੱਖ ਖੇਤਰਾਂ 'ਤੇ ਦਾਅਵਾ ਕਰਦਿਆਂ ਦੇਸ਼ ਦਾ ਸੋਧਿਆ ਹੋਇਆ ਸਿਆਸੀ ਤੇ ਪ੍ਰਸ਼ਾਸਨਿਕ ਨਕਸ਼ਾ ਜਾਰੀ ਕੀਤਾ ਸੀ। ਭਾਰਤ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ ਸੀ। ਨੇਪਾਲ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇਹ ਨਕਸ਼ਾ ਦੇਸ਼ ਦੇ ਸਾਰੇ ਸਕੂਲਾਂ ਤੇ ਸਰਕਾਰੀ ਦਫ਼ਤਰਾਂ 'ਚ ਇਸਤੇਮਾਲ ਹੋਵੇਗਾ।


ਇਹ ਵੀ ਪੜ੍ਹੋ: ਕੇਜਰੀਵਾਲ ਸਰਕਾਰ ਦਾ ਵੀ ਖ਼ਜ਼ਾਨਾ ਖਾਲੀ! ਮੁਲਾਜ਼ਮਾਂ ਨੂੰ  ਤਨਖ਼ਾਹ ਦੇਣ ਲਈ ਵੀ ਨਹੀਂ ਬਚੇ ਪੈਸੇ



ਇਸ ਬਿੱਲ ਦਾ ਮਕਸਦ ਸੰਵਿਧਾਨ ਦੀ ਅਨੁਸੂਚੀ 3 'ਚ ਸ਼ਾਮਲ ਨੇਪਾਲ ਦੇ ਸਿਆਸੀ ਨਕਸ਼ੇ 'ਚ ਸੋਧ ਕਰਨਾ ਹੈ। ਸੰਸਦ ਦੇ ਮਾਧਿਆਮ ਤੋਂ ਸੋਧ ਬਿੱਲ ਦੇ ਸਮਰਥਨ ਤੋਂ ਬਾਅਦ ਨਵੇਂ ਨਕਸ਼ੇ ਦਾ ਇਸਤੇਮਾਲ ਸਾਰੇ ਅਧਿਕਾਰਤ ਦਸਤਾਵੇਜ਼ਾਂ 'ਚ ਕੀਤਾ ਜਾਵੇਗਾ। ਸੰਸਦ ਹੁਣ ਬਿੱਲ ਦਾ ਸਮਰਥਨ ਕਰਨ ਤੋਂ ਪਹਿਲਾਂ ਪ੍ਰਸਤਾਵ 'ਤੇ ਵਿਚਾਰ ਚਰਚਾ ਕਰੇਗੀ। ਸੰਸਦ ਦੇ ਦੋਵਾਂ ਸਦਨਾਂ ਵੱਲੋਂ ਸਮਰਥਨ ਤੋਂ ਬਾਅਦ ਰਾਸ਼ਟਰਪਤੀ ਬਿੱਲ ਜਾਰੀ ਕਰਨ ਦਾ ਆਦੇਸ਼ ਦੇਣਗੇ।



ਇਹ ਵੀ ਪੜ੍ਹੋ: