New Zealand: ਨਿਊਜ਼ੀਲੈਂਡ ਦੇ ਆਕਲੈਂਡ 'ਚ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਮਨੁਕਾਊ ਵਿੱਚ ਇੱਕ ਸਥਾਨਕ ਜਾਇਦਾਦ 'ਤੇ ਛਾਪੇਮਾਰੀ ਦੌਰਾਨ ਪੁਲਿਸ ਨੇ ਇੱਕ ਸਫਲਤਾ ਹਾਸਲ ਕੀਤੀ ਹੈ। ਛਾਪੇਮਾਰੀ ਦੌਰਾਨ ਬੀਅਰ ਦੇ ਕੈਨ 'ਚ ਛੁਪਾ ਕੇ ਰੱਖੀ ਵੱਡੀ ਮਾਤਰਾ 'ਚ ਮੇਥਾਮਫੇਟਾਮਾਈਨ ਬਰਾਮਦ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਦਾ ਰਿਸ਼ਤੇਦਾਰ ਵੀ ਨਸ਼ਾ ਤਸਕਰਾਂ ਵਿੱਚ ਸ਼ਾਮਲ ਸੀ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


ਛਾਪੇਮਾਰੀ ਦੌਰਾਨ ਬਲਤੇਜ ਸਿੰਘ ਨਾਂ ਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ, ਜੋ ਸਤਵੰਤ ਸਿੰਘ ਦਾ ਭਤੀਜਾ ਹੈ। ਸਤਵੰਤ ਸਿੰਘ ਉਹ ਅੱਤਵਾਦੀ ਸੀ ਜਿਸ ਨੇ 1984 'ਚ ਆਪਣੇ ਸਾਥੀ ਬੇਅੰਤ ਸਿੰਘ ਨਾਲ ਮਿਲ ਕੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕੀਤੀ ਸੀ। ਪੁਲਿਸ ਨੇ ਬਲਤੇਜ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਹਾਲਾਂਕਿ ਹੁਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਕੁੱਲ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਾਲ ਹੀ ਕਿੰਨੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।


ਇਹ ਵੀ ਪੜ੍ਹੋ: Saudi Arabia India: ਭਾਰਤ ਅਤੇ ਸਾਊਦੀ ਅਰਬ ਦੀਆਂ ਨਜ਼ਦੀਕੀਆਂ ਕਰਕੇ ਟੈਂਸ਼ਨ 'ਚ ਪਾਕਿਸਤਾਨ...ਜਾਣੋ ਭਾਰਤ 'ਤੇ ਕਿਉਂ ਮਿਹਰਬਾਨ ਹੈ ਕ੍ਰਾਊਨ ਪ੍ਰਿੰਸ


ਮੀਡੀਆ ਰਿਪੋਰਟਾਂ ਅਨੁਸਾਰ ਸਤਵੰਤ ਸਿੰਘ ਦਾ ਭਤੀਜਾ ਹੋਣ ਕਾਰਨ ਬਲਤੇਜ ਦਾ ਆਪਣੇ ਇਲਾਕੇ ਵਿੱਚ ਦਬਦਬਾ ਹੈ। ਅਕਸਰ ਸਥਾਨਕ ਗੁਰਦੁਆਰਿਆਂ ਵਿੱਚ ਬਲਤੇਜ ਦੀ ਜੈ-ਜੈ ਕਾਰ ਹੁੰਦੀ ਹੈ। ਸਤਵੰਤ ਸਿੰਘ ਦਾ ਨਾਮ ਅਕਸਰ ਵਰਤਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸਤਵੰਤ ਸਿੰਘ ਦਾ ਭਰਾ ਅਤੇ ਉਸ ਦਾ ਪਰਿਵਾਰ 1980 ਦੇ ਦਹਾਕੇ ਵਿੱਚ ਨਿਊਜ਼ੀਲੈਂਡ ਚਲੇ ਗਏ ਸਨ। ਇੱਥੇ ਆਕਲੈਂਡ ਵਿੱਚ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ। ਇਸ ਨਾਲ ਪਰਿਵਾਰ ਦਾ ਗੁਜ਼ਾਰਾ ਚਲਦਾ ਸੀ।


ਹਾਲਾਂਕਿ, ਅਜੋਕੇ ਸਮੇਂ ਵਿੱਚ ਇਹ ਪਰਿਵਾਰ ਬਹੁਤ ਖੁਸ਼ਹਾਲ ਹੋ ਗਿਆ ਹੈ। ਬਲਤੇਜ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਗੁਆਂਢੀਆਂ ਨੇ ਉਸ ਦੀ ਦੌਲਤ 'ਚ ਅਚਾਨਕ ਵਾਧਾ ਹੋਣ 'ਤੇ ਹੈਰਾਨੀ ਪ੍ਰਗਟਾਈ ਹੈ। ਗੁਆਂਢੀਆਂ ਅਨੁਸਾਰ ਬਲਤੇਜ ਨਿਊਜ਼ੀਲੈਂਡ ਵਿੱਚ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ ਪ੍ਰਦਰਸ਼ਨਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦਾ ਹੈ। ਅਜਿਹੇ ਪ੍ਰੋਗਰਾਮਾਂ ਲਈ ਫੰਡਿੰਗ ਵੀ ਕਰਦਾ ਹੈ। ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ ਸੀ, ਜਿਸ 'ਚ ਬੇਅੰਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਸਤਵੰਤ ਅਤੇ ਕੇਹਰ ਸਿੰਘ ਨੂੰ 6 ਜਨਵਰੀ 1989 ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ:ISIS Killed Syrians: ਖੁੰਬਾਂ ਲੈਣ ਗਏ ਸੀ...ISIS ਨੇ ਮਾਰ ਦਿੱਤੇ 31 ਲੋਕ, ਜਾਣੋ ਪੂਰਾ ਮਾਮਲਾ