Kim Jong Un: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ (Kim jong un) ਆਪਣੇ ਪ੍ਰਮਾਣੂ ਹਥਿਆਰਾਂ ਦੇ ਕੈਂਪ ਨੂੰ ਵਧਾਉਣ ਲਈ ਅਮਰੀਕਾ ਨੂੰ ਹੈਰਾਨ ਕਰ ਰਿਹਾ ਹੈ। ਕਿਮ ਜੋਂਗ ਉਨ ਆਪਣੇ ਸਖ਼ਤ ਸ਼ਾਸਨ ਤੇ ਖਤਰਨਾਕ ਨਿਯਮਾਂ ਲਈ ਜਾਣਿਆ ਜਾਂਦਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਚ ਕਿਮ ਜੋਂਗ ਉਨ ਤਾਜ਼ਾ ਮਿਜ਼ਾਈਲ ਲਾਂਚ ਤੋਂ ਪਹਿਲਾਂ ਹਾਲੀਵੁੱਡ ਅੰਦਾਜ਼ 'ਚ ਨਜ਼ਰ ਆ ਰਿਹਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ, ਹੁਣ ਇਸ 'ਤੇ ਮੀਮਜ਼ ਵੀ ਬਣਨੇ ਵੀ ਸ਼ੁਰੂ ਹੋ ਗਏ ਹਨ।



ਉੱਤਰੀ ਕੋਰੀਆ ਨੇ ਵੀਰਵਾਰ ਨੂੰ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) ਦਾ ਪ੍ਰੀਖਣ ਕੀਤਾ ਹੈ। ਇਸ ਮੌਕੇ ਨੂੰ ਹੋਰ ਵੀ ਖਾਸ ਬਣਾਉਣ ਲਈ ਦੇਸ਼ ਨੇ ਤਾਨਾਸ਼ਾਹ ਸ਼ਾਸਕ ਕਿਮ ਜੋਂਗ ਉਨ ਦਾ ਹਾਲੀਵੁੱਡ ਸਟਾਈਲ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।







ਵੀਡੀਓ ਨੂੰ ਉੱਤਰੀ ਕੋਰੀਆ ਦੇ ਸਰਕਾਰੀ ਟੈਲੀਵਿਜ਼ਨ ਵੱਲੋਂ ਜਾਰੀ ਕੀਤਾ ਗਿਆ, ਇੱਕ ਪ੍ਰੋਪੇਗੰਡਾ ਵੀਡੀਓ ਜਿਸ ਵਿੱਚ ਕਿਮ ਨੇ ਆਪਣੇ ਤਾਜ਼ਾ ਮਿਜ਼ਾਈਲ ਲਾਂਚ ਦਾ ਪ੍ਰੀਖਣ ਕੀਤਾ ਸੀ। ਉਹ ਕਿਮ ਜੋਂਗ-ਉਨ ਨੂੰ ਇੱਕ ਬਲੈਕ ਲੈਦਰ ਦੀ ਜੈਕੇਟ ਅਤੇ ਏਵੀਏਟਰ ਗਲਾਸ ਪਹਿਨੇ ਹੋਏ ਇੱਕ ਰੋਮਾਂਚਕ ਫਿਲਮਾਂ ਵਾਂਗ ਇੱਕ ਹੈਰਾਨੀਜਨਕ ਐਂਟਰੀ ਦੇ ਨਾਲ ਦੇਖਿਆ ਗਿਆ ਹੈ।

ਵਾਇਰਲ ਹੋ ਰਹੀ ਕਲਿੱਪ ਵਿੱਚ, ਕਿਮ ਜੋਂਗ ਨੂੰ ਸੈਰ ਕਰਦੇ ਹੋਏ, ਆਪਣੀ ਘੜੀ ਨੂੰ ਦੇਖਦੇ ਹੋਏ ਅਤੇ ਆਪਣੀ ਸਨਗਲਾਸ ਹਟਾਉਂਦੇ ਹੋਏ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਵਾਇਰਲ ਵੀਡੀਓ ਵਿੱਚ ਹਵਾਸੋਂਗ-17 ਨਾਮ ਦੀ ਇੱਕ ਮਿਜ਼ਾਈਲ ਵੀ ਦਿਖਾਈ ਜਾ ਰਹੀ ਹੈ। ਫਿਲਹਾਲ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਸੋਸ਼ਲ ਮੀਡੀਆ ਯੂਜ਼ਰਜ਼ ਲਗਾਤਾਰ ਮੀਮ ਬਣਾਉਂਦੇ ਨਜ਼ਰ ਆ ਰਹੇ ਹਨ।