Pakistan Medicine Crisis: ਆਰਥਿਕ ਮੰਦਹਾਲੀ ਨਾਲ ਜੂਝ ਰਹੇ ਪਾਕਿਸਤਾਨ ਦੇ ਲੋਕਾਂ ਨੂੰ ਹੁਣ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਅੱਤਵਾਦ ਦੇ ਰਾਹ 'ਤੇ ਚੱਲ ਕੇ ਪਾਕਿਸਤਾਨ ਪੂਰੀ ਤਰ੍ਹਾਂ ਕੰਗਾਲ ਹੋ ਗਿਆ ਹੈ। ਦੋ ਰੋਟੀਆਂ ਦੇ ਲਈ ਤਰਸ ਰਹੇ ਪਾਕਿਸਤਾਨ ਦੇ ਲੋਕ ਹੁਣ ਬਿਨਾਂ ਦਵਾਈਆਂ ਦੇ ਤੜਫ ਰਹੇ ਹਨ। ਦੇਸ਼ 'ਚ ਦਵਾਈਆਂ ਦਾ ਸਟਾਕ ਖਤਮ ਹੋਣ ਵਾਲਾ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਓਪਰੇਸ਼ਨ ਥੀਏਟਰਾਂ ਵਿੱਚ ਦਿਲ, ਕੈਂਸਰ ਅਤੇ ਗੁਰਦੇ ਸਮੇਤ ਸੰਵੇਦਨਸ਼ੀਲ ਸਰਜਰੀਆਂ ਲਈ ਲੋੜੀਂਦੇ ਐਨੇਸਥੀਟਿਕਸ ਦੇ ਦੋ ਹਫ਼ਤਿਆਂ ਤੋਂ ਵੀ ਘੱਟ ਸਟਾਕ ਬਚੇ ਹਨ।
ਦਰਅਸਲ, ਗੁਆਂਢੀ ਦੇਸ਼ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਦੀ ਕਮੀ ਕਾਰਨ ਜ਼ਰੂਰੀ ਦਵਾਈਆਂ ਜਾਂ ਦਵਾਈਆਂ ਬਣਾਉਣ ਵਾਲੀ ਸਮੱਗਰੀ ਦੀ ਖਰੀਦ ਪ੍ਰਭਾਵਿਤ ਹੋਈ ਹੈ। ਨਤੀਜੇ ਵਜੋਂ ਸਥਾਨਕ ਡਰੱਗ ਨਿਰਮਾਤਾਵਾਂ ਨੂੰ ਆਪਣਾ ਉਤਪਾਦਨ ਘਟਾਉਣ ਲਈ ਮਜਬੂਰ ਹੋਣਾ ਪਿਆ। ਦੇਸ਼ 'ਚ ਦਵਾਈਆਂ ਦੀ ਕਮੀ ਕਾਰਨ ਪਾਕਿਸਤਾਨ 'ਚ ਡਾਕਟਰਾਂ ਨੇ ਆਪਰੇਸ਼ਨ ਕਰਨਾ ਬੰਦ ਕਰ ਦਿੱਤਾ ਹੈ। ਜਿਸ ਕਾਰਨ ਮਰੀਜ਼ਾਂ ਨੂੰ ਗੰਭੀਰ ਹਸਪਤਾਲਾਂ ਵਿੱਚ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ: Pakistan Richest Man: ਕੰਗਾਲੀ ਦੇ ਕਗਾਰ ‘ਤੇ ਖੜ੍ਹਿਆ ਪਾਕਿਸਤਾਨ ਦਾ ਇਹ ਸ਼ਖਸ, ਜਾਣੋ ਕਿੰਨੀ ਹੈ ਨੈਟਵਰਥ
ਦੋ ਹਫਤਿਆਂ ਤੋ ਵੀ ਘੱਟ ਹੋਇਆ ਸਟਾਕ
ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਰਜਰੀ ਲਈ ਲੋੜੀਂਦੇ ਐਨੇਸਥੀਟਿਕਸ ਦਾ ਦੋ ਹਫ਼ਤਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ। ਪਾਕਿ ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੀਆਂ ਦਵਾਈਆਂ ਦੀਆਂ ਕੰਪਨੀਆਂ ਨੇ ਧਮਕੀ ਦਿੱਤੀ ਹੈ ਕਿ ਉਹ ਉਤਪਾਦਨ ਬੰਦ ਕਰ ਸਕਦੀਆਂ ਹਨ। ਇਨ੍ਹਾਂ ਕੰਪਨੀਆਂ ਦਾ ਕਹਿਣਾ ਹੈ ਕਿ ਰੁਪਏ ਦੀ ਕੀਮਤ 'ਚ ਇਤਿਹਾਸਕ ਗਿਰਾਵਟ ਕਾਰਨ ਉਤਪਾਦਨ ਲਾਗਤ ਵਧੀ ਹੈ। ਉਨ੍ਹਾਂ ਧਮਕੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਦਵਾਈਆਂ ਦੀਆਂ ਕੀਮਤਾਂ ਵਿੱਚ ਤੁਰੰਤ ਵਾਧਾ ਨਾ ਕੀਤਾ ਤਾਂ ਉਨ੍ਹਾਂ ਕੋਲ ਉਤਪਾਦਨ ਬੰਦ ਕਰਨਾ ਹੀ ਇੱਕੋ ਇੱਕ ਵਿਕਲਪ ਹੋਵੇਗਾ।
ਦਵਾਈ ਕੰਪਨੀਆਂ ਨੇ ਖੜ੍ਹੇ ਕੀਤੇ ਹੱਥ
ਦਵਾਈ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਅਗਲੇ 7 ਦਿਨਾਂ ਤੋਂ ਵੱਧ ਦਵਾਈਆਂ ਦਾ ਸਟਾਕ ਤਿਆਰ ਕਰਨਾ ਅਤੇ ਮੁਹੱਈਆ ਕਰਵਾਉਣਾ ਪੂਰੀ ਤਰ੍ਹਾਂ ਅਸੰਭਵ ਹੋ ਗਿਆ ਹੈ। ਪਾਕਿਸਤਾਨ ਦੀਆਂ ਫਾਰਮਾਸਿਊਟੀਕਲ ਕੰਪਨੀਆਂ ਲਗਭਗ 95 ਫੀਸਦੀ ਕੱਚੇ ਮਾਲ ਦੀ ਦਰਾਮਦ ਕਰਦੀਆਂ ਹਨ। ਇਹ ਕੱਚਾ ਮਾਲ ਭਾਰਤ ਅਤੇ ਚੀਨ ਸਮੇਤ ਕਈ ਦੇਸ਼ਾਂ ਤੋਂ ਆਉਂਦਾ ਹੈ। ਭਾਰਤ ਨਾਲ ਵਿਗੜਦੇ ਸਬੰਧਾਂ ਕਾਰਨ ਦਰਾਮਦ 'ਤੇ ਰੋਕ ਲੱਗੀ ਹੋਈ ਹੈ, ਇਸ ਲਈ ਇੱਥੋਂ ਮਿਲਣ ਵਾਲਾ ਸਾਮਾਨ ਬਾਹਰੋਂ ਮੰਗਵਾਉਣਾ ਪੈਂਦਾ ਹੈ। ਜਿਸ ਦੀ ਕੀਮਤ ਜ਼ਿਆਦਾ ਹੈ।
ਇਹ ਵੀ ਪੜ੍ਹੋ: Pakistan Economy Crisis: ਪਾਕਿਸਤਾਨ ਦੀ ਹਾਲਤ ਹੋਈ ਖਰਾਬ, ਹੁਣ ਮੁਲਾਜ਼ਮਾਂ ਦੀ ਤਨਖਾਹ ਤੇ ਪੈਨਸ਼ਨ 'ਤੇ ਲੱਗੀ ਰੋਕ!