Pakistan Election Rigging Allegations: ਪਾਕਿਸਤਾਨ ਵਿੱਚ ਹੋਣ ਵਾਲੀਆਂ ਆਮ ਚੋਣਾਂ ਦੇ ਨਤੀਜਿਆਂ ਦਾ ਭਵਿੱਖ ਕੀ ਹੋਵੇਗਾ, ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ। ਹੁਣ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਆਮ ਚੋਣਾਂ ਵੀ ਰੱਦ ਹੋ ਸਕਦੀਆਂ ਹਨ।


ਇਸ ਦਾ ਕਾਰਨ ਇਹ ਹੈ ਕਿ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਇਕ ਉੱਚ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਲਾਏ ਗਏ ਧਾਂਦਲੀ ਦੇ ਦੋਸ਼ਾਂ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਜੇਕਰ ਇਹ ਕਮੇਟੀ ਵੀ ਧਾਂਦਲੀ ਦੀ ਪੁਸ਼ਟੀ ਕਰਦੀ ਹੈ ਤਾਂ ਚੋਣ ਨਤੀਜੇ ਰੱਦ ਹੋਣ ਦੀ ਪੂਰੀ ਸੰਭਾਵਨਾ ਹੈ।


ਅਧਿਕਾਰੀ ਨੇ ਕਿਹਾ ਸੀ ਕਿ ਰਾਵਲਪਿੰਡੀ ਦੀਆਂ ਚੋਣਾਂ ਵਿੱਚ ਨਿਆਂਪਾਲਿਕਾ ਅਤੇ ਚੋਣ ਕਮਿਸ਼ਨ ਦੇ ਉਕਸਾਹਟ 'ਤੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਨਾਲ ਧਾਂਦਲੀ ਕੀਤੀ ਗਈ ਸੀ। ਰਾਵਲਪਿੰਡੀ ਦੇ ਸਾਬਕਾ ਕਮਿਸ਼ਨਰ ਲਿਆਕਤ ਅਲੀ ਚੱਠਾ ਨੇ ਸ਼ਨੀਵਾਰ (17 ਫਰਵਰੀ) ਨੂੰ ਦੋਸ਼ ਲਾਇਆ ਕਿ ਸ਼ਹਿਰ ਵਿੱਚ ਚੋਣਾਂ ਹਾਰਨ ਵਾਲੇ ਉਮੀਦਵਾਰਾਂ ਨੂੰ ਜੇਤੂ ਬਣਾਇਆ ਗਿਆ ਹੈ।


ਇਹ ਵੀ ਪੜ੍ਹੋ: Viral Video: ਭਾਰਤ ‘ਚ ਅਸ਼ਾਂਤੀ ਫੈਲਾਉਣ ਲਈ ਕਿਸਾਨਾਂ ਦੇ ਵਿਰੋਧ ਦਾ ਫਾਇਦਾ ਚੁੱਕਣ ਦੀ ਪਾਕਿਸਤਾਨ ਦੀ ਸਾਜ਼ਿਸ਼, ਸੁਣੋ ਵਾਇਰਲ ਵੀਡੀਓ


ਲਿਆਕਤ ਅਲੀ ਚੱਠਾ ਨੇ ਦਾਅਵਾ ਕੀਤਾ ਕਿ ਰਾਵਲਪਿੰਡੀ ਵਿੱਚ 13 ਉਮੀਦਵਾਰਾਂ ਨੂੰ ਜ਼ਬਰਦਸਤੀ ਜੇਤੂ ਐਲਾਨਿਆ ਗਿਆ, ਜਦਕਿ ਉਹ ਹਾਰ ਰਹੇ ਸਨ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਨੇ 8 ਫਰਵਰੀ ਨੂੰ ਹੋਈਆਂ ਆਮ ਚੋਣਾਂ 'ਚ ਧਾਂਦਲੀ ਅਤੇ ਪਾਰਟੀ ਨੂੰ ਦਿੱਤੇ ਫਤਵੇ ਨੂੰ ਖੋਹਣ ਦੇ ਖਿਲਾਫ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।


ਪਾਕਿਸਤਾਨ ਦੇ ਅਖਬਾਰ 'ਡਾਨ' 'ਚ ਛਪੀ ਖ਼ਬਰ ਮੁਤਾਬਕ ਰਾਵਲਪਿੰਡੀ ਦੇ ਸਾਬਕਾ ਕਮਿਸ਼ਨਰ ਚੱਠਾ ਨੇ ਕਿਹਾ, ''ਮੈਂ ਇਸ ਧਾਂਦਲੀ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ ਅਤੇ ਦੱਸ ਰਿਹਾ ਹਾਂ ਕਿ ਮੁੱਖ ਚੋਣ ਕਮਿਸ਼ਨਰ ਅਤੇ ਚੀਫ ਜਸਟਿਸ ਇਸ 'ਚ ਪੂਰੀ ਤਰ੍ਹਾਂ ਸ਼ਾਮਲ ਹਨ।''


ਚੱਠਾ ਨੇ ਚੋਣ ਨਤੀਜਿਆਂ 'ਚ ਹੇਰਾਫੇਰੀ ਦੀ 'ਜ਼ਿੰਮੇਵਾਰੀ' ਲੈਂਦਿਆਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ ਚੱਠਾ ਵੱਲੋਂ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਲਾਏ ਦੋਸ਼ਾਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ। ਈਸੀਪੀ ਨੇ ਦੋਸ਼ਾਂ 'ਤੇ ਚਰਚਾ ਕਰਨ ਲਈ ਇੱਕ ਹੰਗਾਮੀ ਮੀਟਿੰਗ ਕੀਤੀ ਅਤੇ ਦੋਸ਼ਾਂ ਦੀ ਜਾਂਚ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ।


ਇਹ ਵੀ ਪੜ੍ਹੋ: 175 ਬਿਲੀਅਨ ਪੌਂਡ ਦਾ ਰੱਖਿਆ ਬਜਟ, 20 ਲੱਖ ਸੈਨਿਕ, 500 ਪ੍ਰਮਾਣੂ ਹਥਿਆਰ... ਕੀ ਕਰਨਾ ਚਾਹੁੰਦਾ ਹੈ ਚੀਨ ?