Papua New Guinea Earthquake: ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਮੰਗਲਵਾਰ (28 ਨਵੰਬਰ) ਨੂੰ ਪਾਪੂਆ ਨਿਊ ਗਿਨੀ ਦੇ ਉੱਤਰੀ ਤੱਟ 'ਤੇ 6.5 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਭੂਚਾਲ ਦੇ ਝਟਕੇ ਪੈਸੀਫਿਕ ਟਾਪੂ ਦੇ ਪੂਰਬੀ ਸੇਪਿਕ ਸੂਬੇ ਦੀ ਰਾਜਧਾਨੀ ਵੇਵਾਕ ਸ਼ਹਿਰ ਤੋਂ ਥੋੜੀ ਦੂਰੀ 'ਤੇ ਤੱਟ ਤੋਂ ਲਗਭਗ 20 ਕਿਲੋਮੀਟਰ (12 ਮੀਲ) ਦੂਰ ਮਹਿਸੂਸ ਕੀਤੇ ਗਏ।



ਇਸ ਤੋਂ ਇਲਾਵਾ ਭਾਰਤ ਦੇ ਦੋ ਗੁਆਂਢੀ ਦੇਸ਼ ਪਾਕਿਸਤਾਨ ਅਤੇ ਚੀਨ ਵੀ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਏ। ਚੀਨ ਦੇ ਜਿਜਾਂਗ 'ਚ 5.0 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਦੂਜੇ ਪਾਸੇ ਪਾਕਿਸਤਾਨ 'ਚ ਲੋਕਾਂ ਨੇ 4.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ।


ਭਾਰਤ ਦੇ ਗੁਆਂਢੀ ਦੇਸ਼ਾਂ ਵਿੱਚ ਭੂਚਾਲ ਦੇ ਝਟਕੇ
ਪਾਕਿਸਤਾਨ 'ਚ ਸਵੇਰੇ 3.38 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਦੂਜੇ ਪਾਸੇ ਚੀਨ ਅਤੇ ਪਾਪੂਆ ਨਿਊ ਗਿਨੀ ਵਿਚ 03:45 ਅਤੇ 03:16 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਭਾਰਤ ਦੇ ਗੁਆਂਢੀ ਮੁਲਕਾਂ ਜਿਸ ਵਿੱਚ ਨੇਪਾਲ ਵੀ ਸ਼ਾਮਲ ਹੈ, ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ।


ਨੇਪਾਲ 'ਚ ਹਾਲ ਹੀ 'ਚ ਆਏ ਭੂਚਾਲ ਕਾਰਨ ਕਰੀਬ 157 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਦੌਰਾਨ ਭਾਰਤ ਸਰਕਾਰ ਨੇ ਨੇਪਾਲ ਨੂੰ ਕਾਫੀ ਮਦਦ ਦਿੱਤੀ ਅਤੇ ਰਾਹਤ ਸਮੱਗਰੀ ਭੇਜੀ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ ਲੋਕਾਂ ਦਾ ਭਾਰਤ ਵਿਚ ਇਲਾਜ ਕੀਤਾ ਗਿਆ।


ਭੂਚਾਲ ਦਾ ਕਾਰਨ
ਤੁਹਾਨੂੰ ਦੱਸ ਦੇਈਏ ਕਿ ਧਰਤੀ ਦੇ ਹੇਠਾਂ ਤਰਲ ਪਦਾਰਥਾਂ ਵਿੱਚ ਕਈ ਚੀਜ਼ਾਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਉੱਤੇ ਟੈਕਟੋਨਿਕ ਪਲੇਟਾਂ ਤੈਰਦੀਆਂ ਹਨ। ਕਈ ਵਾਰ ਇਹ ਪਲੇਟਾਂ ਇੱਕ ਦੂਜੇ ਨਾਲ ਟਕਰਾ ਜਾਂਦੀਆਂ ਹਨ, ਜਿਸ ਕਾਰਨ ਭਾਰੀ ਵਾਈਬ੍ਰੇਸ਼ਨ ਮਹਿਸੂਸ ਹੁੰਦੀ ਹੈ ਅਤੇ ਅਸੀਂ ਇਸਨੂੰ ਭੂਚਾਲ ਕਹਿੰਦੇ ਹਾਂ। ਭੂਚਾਲ ਦੇ ਸਮੇਂ ਲੋਕਾਂ ਨੂੰ ਖੁੱਲ੍ਹੇ ਸਥਾਨਾਂ ਵੱਲ ਜਾਣਾ ਚਾਹੀਦਾ ਹੈ ਜਾਂ ਘਰ ਦੇ ਅੰਦਰ ਕਿਸੇ ਮੇਜ਼ ਜਾਂ ਕੁਰਸੀ ਦੇ ਹੇਠਾਂ ਲੁੱਕਣਾ ਚਾਹੀਦਾ ਹੈ, ਤਾਂ ਜੋ ਕੋਈ ਵੀ ਚੀਜ਼ ਸਿੱਧੇ ਸਾਡੇ 'ਤੇ ਨਾ ਪਵੇ ਅਤੇ ਅਸੀਂ ਬਚ ਜਾਂਦੇ ਹਾਂ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।