Texas Breakup Case: ਅਮਰੀਕਾ ਦੇ ਟੈਕਸਾਸ 'ਚ ਬਿਨਾਂ ਇਜਾਜ਼ਤ ਤੋਂ ਆਪਣੀ ਐਕਸ ਗਰਲਫਰੈਂਡ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਵਾਲੇ ਵਿਅਕਤੀ ਨੂੰ ਅਦਾਲਤ ਨੇ ਸਖ਼ਤ ਸਬਕ ਸਿਖਾਇਆ ਹੈ। ਦਰਅਸਲ, ਟੈਕਸਾਸ ਜੂਰੀ ਨੇ 'ਰਿਵੇਂਜ ਪੋਰਨ' ਦੀ ਸ਼ਿਕਾਰ ਇੱਕ ਪੀੜਤ ਮਹਿਲਾ ਦੇ ਪੱਖ 'ਚ ਫੈਸਲਾ ਸੁਣਾਉਂਦਿਆਂ ਹੋਇਆਂ ਦੋਸ਼ੀ ਨੂੰ 1.2 ਅਰਬ ਅਮਰੀਕੀ ਡਾਲਰ ਯਾਨੀ ਕਰੀਬ 9 ਹਜ਼ਾਰ 984 ਕਰੋੜ ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦਾ ਹੁਕਮ ਦਿੱਤਾ ਹੈ।


ਐਨਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਫਿਲਹਾਲ ਔਰਤ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਅਦਾਲਤ ਦੇ ਦਸਤਾਵੇਜ਼ਾਂ ਵਿੱਚ ਪੀੜਤਾ ਨੇ ਆਪਣੇ ਐਕਸ ਬੁਆਏਫ੍ਰੈਂਡ 'ਤੇ ਇੰਟਰਨੈੱਟ 'ਤੇ ਅਸ਼ਲੀਲ ਤਸਵੀਰਾਂ ਸਾਂਝੀਆਂ ਕਰਨ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਪੀੜਤ ਔਰਤ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ।


ਇੰਟਰਨੈੱਟ 'ਤੇ ਪੋਸਟ ਕੀਤੀਆਂ ਐਕਸ ਗਰਲਫਰੈਂਡ ਦੀਆਂ ਅਸ਼ਲੀਲ ਤਸਵੀਰਾਂ


ਦੋਸ਼ ਹੈ ਕਿ ਮਹਿਲਾ ਦੇ ਐਕਸ ਬੁਆਏਫ੍ਰੈਂਡ ਮਾਰਕਸ ਜਮਾਲ ਜੈਕਸਨ ਨੇ ਕਥਿਤ ਤੌਰ 'ਤੇ ਇਹ ਤਸਵੀਰਾਂ ਕਈ ਸੋਸ਼ਲ ਮੀਡੀਆ ਸਾਈਟਾਂ 'ਤੇ ਪੋਸਟ ਕੀਤੀਆਂ ਸਨ। ਨਾਲ ਹੀ, ਉਸ ਨੇ ਪੀੜਤ ਦੀਆਂ ਇਤਰਾਜ਼ਯੋਗ ਤਸਵੀਰਾਂ ਉਸ ਦੇ ਦੋਸਤਾਂ, ਉਸ ਦੇ ਸਹਿ-ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਸਾਂਝੀਆਂ ਕੀਤੀਆਂ ਸਨ।


ਇੰਨਾ ਹੀ ਨਹੀਂ ਦੋਸ਼ੀ ਨੇ ਆਪਣੀ ਐਕਸ ਗਰਲਫਰੈਂਡ ਦੀਆਂ ਅਸ਼ਲੀਲ ਤਸਵੀਰਾਂ ਰੱਖਣ ਲਈ ਇਕ ਵੈੱਬਸਾਈਟ ਵੀ ਬਣਾਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ ਡ੍ਰੌਪਬਾਕਸ ਫੋਲਡਰ ਰਾਹੀਂ ਇਨ੍ਹਾਂ ਤਸਵੀਰਾਂ ਦੇ ਲਿੰਕ ਪੀੜਤ ਦੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਵੀ ਭੇਜੇ ਸਨ। ਰਿਪੋਰਟ ਮੁਤਾਬਕ ਪੀੜਤਾ ਦੀਆਂ ਇਹ ਤਸਵੀਰਾਂ ਉਦੋਂ ਦੀਆਂ ਹਨ ਜਦੋਂ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਇਸ ਦੌਰਾਨ ਪੀੜਤਾ ਨੇ ਮਾਰਕਸ ਨੂੰ ਆਪਣੀਆਂ ਕੁਝ ਇੰਟੀਮੇਟ ਤਸਵੀਰਾਂ ਭੇਜੀਆਂ ਸਨ।


ਇਹ ਵੀ ਪੜ੍ਹੋ: Watch: ਮਲੇਸ਼ੀਆ 'ਚ ਹਾਈਵੇ 'ਤੇ ਚੱਲਦੇ ਵਾਹਨਾਂ ਨਾਲ ਟਕਰਾਇਆ ਜਹਾਜ਼, ਦਰਦਨਾਕ ਹਾਦਸਾ 'ਚ 10 ਦੀ ਮੌਤ, ਵਾਇਰਲ ਹੋਇਆ ਵੀਡੀਓ


ਮੈਸੇਜ ਕਰਕੇ ਪੀੜਤਾ ਨੂੰ ਦਿੰਦਾ ਸੀ ਧਮਕੀਆਂ


ਪੀੜਤਾ ਦੇ ਵਕੀਲਾਂ ਦਾ ਕਹਿਣਾ ਹੈ ਕਿ ਜੈਕਸਨ ਨੇ ਪੀੜਤਾ ਦੀ ਇਮੇਜ ਖਰਾਬ ਕਰਨ ਦੇ ਇਰਾਦੇ ਨਾਲ ਅਜਿਹਾ ਕੀਤਾ ਹੈ। ਇਸ ਦੇ ਨਾਲ ਹੀ ਉਹ ਪੀੜਤਾ ਨੂੰ ਲਗਾਤਾਰ ਧਮਕੀਆਂ ਦਿੰਦਾ ਰਹਿੰਦਾ ਸੀ ਕਿ 'ਹੁਣ ਤੈਨੂੰ ਇੰਟਰਨੈੱਟ ਤੋਂ ਆਪਣੀਆਂ ਅਸ਼ਲੀਲ ਤਸਵੀਰਾਂ ਹਟਾਉਣ ਲਈ ਸਾਰੀ ਉਮਰ ਲਾਉਣੀ ਹੋਵੇਗੀ'।


2022 'ਚ ਦਰਜ ਕਰਵਾਇਆ ਮਾਮਲਾ


ਰਿਪੋਰਟ ਮੁਤਾਬਕ ਪੀੜਤਾ ਅਤੇ ਮਾਰਕਸ ਜਮਾਲ ਜੈਕਸਨ ਨੇ 2016 'ਚ ਡੇਟਿੰਗ ਸ਼ੁਰੂ ਕੀਤੀ ਸੀ। ਫਿਰ ਦੋਵੇਂ ਰਿਲੇਸ਼ਨਸ਼ਿਪ ਵਿੱਚ ਆਏ ਅਤੇ ਇਕੱਠੇ ਰਹਿਣ ਲੱਗ ਗਏ ਸਨ। ਪਰ ਸਾਲ 2020 ਵਿੱਚ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ। ਅਦਾਲਤ ਵਿੱਚ ਪੀੜਤਾ ਦੇ ਵਕੀਲਾਂ ਨੇ ਦੱਸਿਆ ਕਿ ਅਕਤੂਬਰ 2021 ਵਿੱਚ ਜੈਕਸਨ ਨੇ ਪੀੜਤਾ ਨੂੰ ਧਮਕੀ ਭਰੇ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਸਨ। ਨਾਲ ਹੀ, ਉਸ ਨੇ ਅਸ਼ਲੀਲ ਵੈਬਸਾਈਟਾਂ 'ਤੇ ਉਸ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓਜ਼ ਨੂੰ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੀੜਤਾ ਨੇ 2022 'ਚ ਮਾਮਲਾ ਦਰਜ ਕਰਵਾਇਆ ਸੀ।


ਅਦਾਲਤ ਨੇ 1.2 ਬਿਲੀਅਨ ਡਾਲਰ ਦੇਣ ਦਾ ਦਿੱਤਾ ਹੁਕਮ


ਮਾਰਕਸ ਜਮਾਲ ਜੈਕਸਨ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਪਰ ਉਸ ਦਾ ਇੱਕ ਵਕੀਲ ਮੌਜੂਦ ਸੀ। ਅਦਾਲਤ ਨੇ ਮਾਰਕਸ ਨੂੰ ਉਸ ਦੀ ਐਕਸ ਗਰਲਫਰੈਂਡ (ਪੀੜਤਾ) ਨੂੰ ਅਤੀਤ ਅਤੇ ਭਵਿੱਖ ਦੀ ਮਾਨਸਿਕ ਪਰੇਸ਼ਾਨੀ ਦੇਣ ਲਈ $200 ਮਿਲੀਅਨ ਅਕੇ ਹਰਜਾਨੇ ਦੇ ਤੌਰ 'ਤੇ $1 ਬਿਲੀਅਨ (ਕੁੱਲ $1.2 ਬਿਲੀਅਨ) ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।


ਇਹ ਵੀ ਪੜ੍ਹੋ: Washington News: ਟਰੰਪ ਨੂੰ ਜ਼ਹਿਰੀਲਾ ਪੱਤਰ ਭੇਜਣ ਵਾਲੀ ਕੈਨੇਡੀਅਨ ਔਰਤ ਨੂੰ 22 ਸਾਲ ਦੀ ਜੇਲ੍ਹ, ਜੱਜ ਨੇ ਕਹੀ ਇਹ ਗੱਲ