Plane Crashed In Afghanistan: ਅਫਗਾਨਿਸਤਾਨ ਦੇ ਬਦਖਸ਼ਾਨ ਦੇ ਜ਼ੇਬਾਕ ਜ਼ਿਲੇ 'ਚ ਜਹਾਜ਼ ਰਸਤਾ ਭਟਕਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਅਫਗਾਨ ਮੀਡੀਆ ਮੁਤਾਬਕ ਜਹਾਜ਼ ਪਹਾੜ ਨਾਲ ਟਕਰਾ ਗਿਆ। ਰੂਸੀ ਮੀਡੀਆ ਸੂਤਰਾਂ ਮੁਤਾਬਕ ਇਹ ਫਾਲਕਨ 10 ਜਹਾਜ਼ ਹੈ। ਇਹ ਗਯਾ (ਭਾਰਤ) ਤੋਂ ਜ਼ੂਕੋਵਸਕੀ (ਰੂਸ) ਦੇ ਰਸਤੇ ਵਿੱਚ ਇੱਕ ਚਾਰਟਰ ਐਂਬੂਲੈਂਸ ਵਜੋਂ ਉੱਡ ਰਿਹਾ ਸੀ। ਅਫਗਾਨਿਸਤਾਨ ਵਿੱਚ ਲਾਪਤਾ ਫਾਲਕਨ 10 ਜਹਾਜ਼ ਰੂਸ ਦੇ ਸਿਵਲ ਏਅਰਕ੍ਰਾਫਟ ਦੇ ਸਟੇਟ ਰਜਿਸਟਰ ਵਿੱਚ ਦਰਜ ਹੈ। ਸ਼ੁਰੂਆਤੀ ਅੰਕੜਿਆਂ ਮੁਤਾਬਕ ਲਾਪਤਾ ਫਾਲਕਨ 'ਚ 6 ਲੋਕ ਸਵਾਰ ਸਨ, ਜਿਨ੍ਹਾਂ 'ਚ ਚਾਲਕ ਦਲ ਦੇ 4 ਮੈਂਬਰ ਅਤੇ 2 ਯਾਤਰੀ ਸਨ।


ਹੁਣ ਤੱਕ ਕੀ ਹੋਇਆ?


ਅਫਗਾਨ ਨਿਊਜ਼ ਸਰਵਿਸ ਟੋਲੋ ਨਿਊਜ਼ ਮੁਤਾਬਕ ਬਦਖਸ਼ਾਨ ਦੇ ਸੂਚਨਾ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਜ਼ਬੀਹੁੱਲ੍ਹਾ ਅਮੀਰੀ ਨੇ ਦੱਸਿਆ ਕਿ ਇਕ ਭਾਰਤੀ ਯਾਤਰੀ ਜਹਾਜ਼ ਬਦਖਸ਼ਾਨ ਸੂਬੇ ਦੇ ਕੁਰਾਨ-ਮੁੰਜਾਨ ਅਤੇ ਜਿਬਾਕ ਜ਼ਿਲਿਆਂ ਦੇ ਨਾਲ ਲੱਗਦੇ ਤੋਪਖਾਨਾ ਪਹਾੜੀਆਂ 'ਚ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਲਈ ਇੱਕ ਟੀਮ ਇਲਾਕੇ ਵਿੱਚ ਭੇਜ ਦਿੱਤੀ ਗਈ ਹੈ। ਸਥਾਨਕ ਲੋਕਾਂ ਮੁਤਾਬਕ ਜਹਾਜ਼ ਐਤਵਾਰ ਸਵੇਰੇ ਕ੍ਰੈਸ਼ ਹੋ ਗਿਆ।


ਹਾਲਾਂਕਿ, ਭਾਰਤੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਐਕਸ 'ਤੇ ਇੱਕ ਪੋਸਟ ਵਿੱਚ, ਇਸ ਜਹਾਜ਼ ਦੇ ਭਾਰਤੀ ਹੋਣ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਮੰਤਰਾਲੇ ਨੇ ਇੱਕ ਟਵੀਟ ਵਿੱਚ ਲਿਖਿਆ, "ਅਫ਼ਗਾਨਿਸਤਾਨ ਵਿੱਚ ਜੋ ਮੰਦਭਾਗਾ ਜਹਾਜ਼ ਹਾਦਸਾ ਵਾਪਰਿਆ ਹੈ, ਉਹ ਨਾ ਤਾਂ ਭਾਰਤੀ ਅਨੁਸੂਚਿਤ ਹਵਾਈ ਜਹਾਜ਼ ਹੈ ਅਤੇ ਨਾ ਹੀ ਇੱਕ ਗੈਰ-ਨਿਰਧਾਰਤ (ਐਨਐਸਓਪੀ) ਚਾਰਟਰ ਜਹਾਜ਼ ਹੈ। ਇਹ ਮੋਰੋਕੋ ਵਿੱਚ ਰਜਿਸਟਰਡ ਇੱਕ ਛੋਟਾ ਜਹਾਜ਼ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।"






ਭਾਰਤੀ ਸਮਾਚਾਰ ਏਜੰਸੀ ਏਐਨਆਈ ਨੇ ਡੀਜੀਸੀਏ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਭਾਰਤੀ ਨਹੀਂ ਹੈ। ਡੀਜੀਸੀਏ ਦੇ ਅਧਿਕਾਰੀਆਂ ਨੇ ਏਐਨਆਈ ਨੂੰ ਦੱਸਿਆ ਕਿ ਇਹ ਜਹਾਜ਼ ਮੋਰੱਕੋ ਵਿੱਚ ਰਜਿਸਟਰਡ ਡੀਐਫ-10 ਜਹਾਜ਼ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :