ਚੰਡੀਗੜ੍ਹ: ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਲ 2021 ਦੌਰਾਨ 40 ਹਜ਼ਾਰ ਮਾਪਿਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ (ਪੀ ਆਰ ) ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈI ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਇਸ ਬਾਬਤ ਸਪੌਂਸਰਜ਼ ਨੂੰ ਇਨਵੀਟੇਸ਼ਨ ਭੇਜੇ ਜਾ ਚੁੱਕੇ ਹਨ I


ਭਾਵੇਂ ਕਿ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਇਸ ਸਾਲ ਜ਼ਿਆਦਾ ਵਿਅਕਤੀਆਂ ਨੂੰ ਪੱਕੇ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਬਹੁਤ ਸਾਰੇ ਵਿਅਕਤੀ ਸਰਕਾਰ ਦੀ ਮੌਜੂਦਾ ਨੀਤੀ ਤੋਂ ਖੁਸ਼ ਨਹੀਂ ਜਾਪਦੇ Iਇਮੀਗ੍ਰੇਸ਼ਨ ਮੰਤਰਾਲੇ ਮੁਤਾਬਿਕ ਸਾਲ 2020 ਦੇ ਦੌਰਾਨ ਅਪਲਾਈ ਕਰ ਚੁੱਕੇ 10,000 ਅਤੇ 2021 ਦੌਰਾਨ 30,000 ਮਾਪੇ ਪੱਕੇ ਕੀਤੇ ਜਾਣਗੇ ਜਿਸ ਸਦਕਾ ਕੁੱਲ 40,000 ਵਿਅਕਤੀ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਪ੍ਰਾਪਤ ਕਰ ਸਕਣਗੇ I  



ਕੈਨੇਡਾ 'ਚ ਭਾਰਤੀਆਂ ਨੂੰ ਫਾਇਦਾ



  • 23 ਸਤੰਬਰ ਤੋਂ 4 ਅਕਤੂਬਰ ਤੱਕ ਅਪਲਾਈ ਕੀਤਾ

  • ਇਸ ਦਰਮਿਆਨ 30 ਹਜ਼ਾਰ ਅਰਜ਼ੀਆ ਭੇਜੀਆਂ ਗਈਆਂ

  • ਜਿਨ੍ਹਾਂ ਨੇ 2020 'ਚ ਲੌਟਰੀ ਸਿਸਟਮ ਰਾਹੀਂ ਅਪਲਾਈ ਕੀਤਾ ਸੀ

  • ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇਗਾ

  • 2020 'ਚ 13 ਅਕਤੂਬਰ ਤੋਂ 3 ਨਵੰਬਰ ਤੱਕ ਅਪਲਾਈ ਕੀਤਾ ਸੀ 


ਇਨਵੀਟੇਸ਼ਨ ਤੋਂ ਬਾਅਦ ਸਪੌਂਸਰ ਕਰਨ ਵਾਲਾ ਅਤੇ ਪੀ ਆਰ ਦੀ ਅਰਜ਼ੀ ਦੇਣ ਵਾਲਾ , ਦੋਵੇਂ ਵਿਅਕਤੀ ਆਪਣੇ ਦਸਤਾਵੇਜ਼ ਜਮਾਂ ਕਰਾਉਂਦੇ ਹਨ I 18 ਸਾਲ ਤੋਂ ਵੱਡੀ ਉਮਰ ਦੇ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਅਤੇ ਨਾਗਰਿਕ ਆਪਣੇ ਮਾਤਾ-ਪਿਤਾ , ਦਾਦਾ- ਦਾਦੀ ਜਾਂ ਨਾਨਾ-ਨਾਨੀ ਨੂੰ ਸਪੌਂਸਰ ਕਰ ਸਕਦੇ ਹਨ I ਸਪੌਂਸਰ ਕਰਨ ਵਾਲੇ ਨੂੰ ਪਿਛਲੇ ਤਿੰਨ ਸਾਲਾਂ ਲਈ ਕੁੱਝ ਆਮਦਨ ਦਿਖਾਉਣੀ ਪੈਂਦੀ ਹੈ I ਇਹ ਆਮਦਨ ਸਪੌਂਸਰ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ 'ਤੇ ਨਿਰਭਰ ਕਰਦੀ ਹੈ Iਸਪੌਂਸਰ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰਕ ਮੈਂਬਰਾਂ ਨੂੰ 20 ਸਾਲਾਂ ਤੱਕ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੁੰਦਾ ਹੈ I ਇਸ ਦੌਰਾਨ ਉਕਤ ਪਰਿਵਾਰਿਕ ਮੈਂਬਰ ਜੇਕਰ ਕੋਈ ਸਰਕਾਰੀ ਸਹਾਇਤਾ ਲੈਂਦਾ ਹੈ ਤਾਂ ਸਪੌਂਸਰ ਕਰਨ ਵਾਲੇ ਵਿਅਕਤੀ ਨੂੰ ਉਹ ਰਕਮ ਅਦਾ ਕਰਨੀ ਪੈਂਦੀ ਹੈI