ਟੋਰੰਟੋ: ਕੈਨੇਡਾ ਦੇ ਸੂਬੇ ਕਿਊਬਿਕ ਨੇ ਅਗਲੇ ਸਾਲ ਲਈ ਪ੍ਰਵਾਸੀਆਂ ਦੀ ਗਿਣਤੀ ਨੂੰ ਤਕਰੀਬਨ 20% ਘਟਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਇਸ ਬਾਬਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਿਕਰ ਜਤਾਇਆ ਸੀ ਪਰ ਸੂਬਾ ਸਰਕਾਰ ਨੇ ਇਸ ਫੈਸਲੇ ਨੂੰ ਲਾਗੂ ਕਰ ਦਿੱਤਾ ਹੈ।

ਕਿਊਬੈਕ ਦੇ ਪ੍ਰਵਾਸ ਮੰਤਰੀ ਸਿਮੋਨ ਜੋਲਿਨ ਬਰੇਟੇ ਨੇ ਇਸ ਯੋਜਨਾ ਨੂੰ ਸੰਸਦ ਵਿੱਚ ਪੇਸ਼ ਕਰ ਦਿੱਤਾ ਹੈ। ਹੁਣ ਕਿਊਬਿਕ ਵਿੱਚ 50,000 ਦੀ ਥਾਂ 40,000 ਪ੍ਰਵਾਸੀ ਹੀ ਦਾਖ਼ਲ ਹੋ ਸਕਣਗੇ। ਜੋਲਿਨ ਨੇ ਦਾਅਵਾ ਕੀਤਾ ਕਿ ਇਸ ਕਟੌਤੀ ਨਾਲ ਉਨ੍ਹਾਂ ਦੀ ਸਰਕਾਰ ਨਵੇਂ ਪ੍ਰਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾ ਸਕੇਗੀ।

ਜ਼ਿਕਰਯੋਗ ਹੈ ਕਿ ਇਹ ਯੋਜਨਾ ਲਾਗੂ ਕੀਤੇ ਜਾਣ ਤੋਂ ਪਹਿਲਾਂ ਤੋਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਸੰਦ ਨਹੀਂ ਸੀ। ਉਨ੍ਹਾਂ ਪਹਿਲਾਂ ਓਟਾਵਾ ਵਿੱਚ ਕਿਹਾ ਸੀ ਕਿ ਜੇਕਰ ਕਿਊਬਿਕ ਆਪਣੇ ਪ੍ਰਵਾਸੀਆਂ ਦੀ ਗਿਣਤੀ ਘਟਾ ਦੇਵੇਗਾ ਤਾਂ ਉੱਥੇ ਯਕੀਨੀ ਤੌਰ 'ਤੇ ਕਾਮਿਆਂ ਦੀ ਕਮੀ ਆ ਜਾਵੇਗੀ।