ਹੈਦਰਾਬਾਦ- ਹਜ਼ਾਰਾਂ ਭਾਰਤੀ ਕਾਮਿਆਂ ਨੂੰ ਤਨਖਾਹ ਨਾ ਮਿਲਣ ਦੇ ਕਾਰਨ ਕੁਵੈਤ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿਣ ਲਈ ਮਜਬੂਰ ਹੋਣਾ ਪਿਆ ਰਿਹਾ ਸੀ ਪਰ ਹੁਣ ਇਨ੍ਹਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਕੁਵੈਤ ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਉਨ੍ਹਾਂ 'ਤੇ ਕੋਈ ਜ਼ੁਰਮਾਨਾ ਨਹੀਂ ਲਗਾਏਗੀ। ਕਾਮਿਆਂ ਨੂੰ ਇਹ ਰਾਹਤ 29 ਜਨਵਰੀ ਤੋਂ 22 ਫਰਵਰੀ ਤੱਕ ਦਿੱਤੀ ਹੈ।
ਇਸ ਮੁੱਦੇ ਨੂੰ ਚੁੱਕਣ ਵਾਲੇ ਸੋਸ਼ਲ ਵਰਕਰ ਸ਼ਾਹੀਨ ਸੱਯਦ ਨੇ ਕਿਹਾ ਕਿ ਇਹ ਭਾਰਤੀ ਕਾਮਿਆਂ ਲਈ ਵੱਡੀ ਰਾਹਤ ਹੈ। ਕੁਵੈਤ ਵਿੱਚ ਵਰਕਰ ਨਰੇਸ਼ ਨਾਇਡੂ, ਜੋ ਖਰੀਫੀ ਨੈਸ਼ਨਲ ਦੇ ਨਾਲ ਨੌਕਰੀ ਕਰਦਾ ਸੀ ਅਤੇ ਆਪਣੀ ਤਨਖਾਹ ਦੇ ਬਕਾਏ ਦੀ ਮੰਗ ਕਰ ਰਿਹਾ ਸੀ ਪਰ ਹੁਣ ਇਸ ਨਵੇਂ ਫੈਸਲ ਨਾਲ ਉਹ ਭਾਰੀ ਉਤਸ਼ਾਹ ਵਿੱਚ ਹੈ।
ਕੁਵੈਤ ਵਿੱਚ ਗੈਰ ਕਾਨੂਨੀ ਢੰਗ ਨਾਲ ਰਹਿਣ ਵਾਲੇ ਵਰਕਰਾਂ ਲਈ ਪ੍ਰਤੀ ਦਿਨ 425 ਰੁਪਏ ਜ਼ੁਰਮਾਨਾ ਹੈ। ਕੰਪਨੀ ਵੱਲੋਂ ਤਨਖਾਹ ਨਾ ਮਿਲਣ ਕਾਰਨ ਕਈ ਮਹੀਨਿਆਂ ਤੋਂ ਵਰਕਰ ਗੈਰ ਕਾਨੂਨੀ ਢੰਗ ਨਾਲ ਇੱਥੇ ਰਹਿ ਰਹੇ ਸਨ ,ਜਿਸ ਕਾਰਨ ਉਹ ਜ਼ੁਰਮਾਨਾ ਅਦਾ ਨਹੀਂ ਕਰ ਰਹੇ ਸਨ। ਹੁਣ ਇਸ ਫੈਸਲ ਨੇ ਜਿੱਥੇ ਉਨ੍ਹਾਂ ਨੁੂੰ ਜਰਮਾਨੇ ੋਤੋਂ ਛੂਟ ਮਿਲੀ ਹੈ ਉੱਥੇ ਉਹ ਬਿਨਾ ਕਿਸੇ ਦਿੱਕਤ ਤੋਂ ਆਪਣੇ ਘਰ ਵਾਪਸ ਜਾ ਸਕਣਗੇ।  ਇੰਨਾ ਹੀ ਨਹੀਂ ਜੇਕਰ ਉਹ ਦੋਬਾਰਾ ਵੀ ਇਸ ਦੇਸ਼ ਵਿੱਚ ਕੰਮ ਕਰਨਾ ਚਾਹੁੰਦੇ ਹਨ ਤਾਂ ਵੀ ਕੋਈ ਮੁਸ਼ਕਲ ਨਹੀਂ ਆਵੇਗੀ।