Russia-Ukraine War: ਰੂਸ ਨੇ ਯੂਕਰੇਨ ਨਾਲ ਜੰਗ ਦੇ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਕਈ ਪ੍ਰਮੁੱਖ ਮੰਤਰੀਆਂ ਅਤੇ ਨੇਤਾਵਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਹ ਕਦਮ ਯੂਕਰੇਨ ਸੰਘਰਸ਼ ਦੇ ਸਬੰਧ ਵਿੱਚ ਇਹਨਾਂ ਨੇਤਾਵਾਂ ਦੀਆਂ "ਵਿਰੋਧੀ ਕਾਰਵਾਈਆਂ" ਦੇ ਕਾਰਨ ਹੈ।
'ਸਟਾਪ ਲਿਸਟ' 'ਚ 13 ਬ੍ਰਿਟਿਸ਼ ਨੇਤਾਵਾਂ ਦੇ ਨਾਂ ਸ਼ਾਮਲ
ਮਾਸਕੋ ਵੱਲੋਂ ਜਾਰੀ ਤਥਾਕਥਿਤ ‘ਸਟੌਪ ਲਿਸਟ’ ਵਿੱਚ ਜਿਨ੍ਹਾਂ 13 ਬ੍ਰਿਟਿਸ਼ ਸਿਆਸਤਦਾਨਾਂ ਦੇ ਨਾਂ ਸ਼ਾਮਲ ਹਨ, ਉਨ੍ਹਾਂ ਵਿੱਚ ਭਾਰਤੀ ਮੂਲ ਦੇ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਤੋਂ ਇਲਾਵਾ ਉਪ ਪ੍ਰਧਾਨ ਮੰਤਰੀ ਡੋਮਿਨਿਕ ਰਾਅਬ, ਵਿਦੇਸ਼ ਮੰਤਰੀ ਲਿਜ਼ ਟਰਸ ਅਤੇ ਰੱਖਿਆ ਮੰਤਰੀ ਬੇਨ ਵਾਲਸ ਵੀ ਸ਼ਾਮਲ ਹਨ।
ਰਸ਼ੀਅਨ ਫੈਡਰੇਸ਼ਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਇਸ ਨੂੰ ਸੂਚੀ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ।"ਬ੍ਰਿਟਿਸ਼ ਸਰਕਾਰ ਦੀਆਂ ਬੇਮਿਸਾਲ ਵਿਰੋਧੀ ਕਾਰਵਾਈਆਂ ਦੇ ਕਾਰਨ, ਖਾਸ ਤੌਰ 'ਤੇ ਰੂਸੀ ਫੈਡਰੇਸ਼ਨ ਦੇ ਉੱਚ ਅਧਿਕਾਰੀਆਂ 'ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ, ਬ੍ਰਿਟਿਸ਼ ਸਰਕਾਰ ਦੇ ਪ੍ਰਮੁੱਖ ਮੈਂਬਰਾਂ ਅਤੇ ਰਾਜਨੇਤਾਵਾਂ ਨੂੰ ਰੂਸ ਦੀ 'ਸਟਾਪ' ਲਿਸਟ 'ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ
ਰੂਸ ਨੇ ਕਿਉਂ ਚੁੱਕਿਆ ਇਹ ਕਦਮ?
ਬਿਆਨ ਮੁਤਾਬਕ ਰੂਸ ਨੂੰ ਕੌਮਾਂਤਰੀ ਪੱਧਰ 'ਤੇ ਅਲੱਗ-ਥਲੱਗ ਕਰਨ ਦੇ ਉਦੇਸ਼ ਨਾਲ ਬ੍ਰਿਟੇਨ ਵੱਲੋਂ ਸ਼ੁਰੂ ਕੀਤੀ ਗਈ ਸਿਆਸੀ ਮੁਹਿੰਮ ਦੇ ਜਵਾਬ 'ਚ ਇਹ ਕਦਮ ਚੁੱਕਿਆ ਗਿਆ ਹੈ। ਬਿਆਨ 'ਚ ਕਿਹਾ ਗਿਆ ਹੈ, 'ਇਹ ਮੁਹਿੰਮ ਸਾਡੇ ਦੇਸ਼ ਦੀ ਘਰੇਲੂ ਆਰਥਿਕਤਾ ਨੂੰ ਕਮਜ਼ੋਰ ਕਰਨ ਲਈ ਚਲਾਈ ਗਈ ਸੀ। ਬ੍ਰਿਟੇਨ ਦੀ ਲੀਡਰਸ਼ਿਪ ਯੂਕਰੇਨ ਦੇ ਆਲੇ ਦੁਆਲੇ ਦੀ ਸਥਿਤੀ ਨੂੰ ਗੰਭੀਰ ਬਣਾਉਂਦੇ ਹੋਏ ਅਤੇ ਨਾਟੋ ਵੱਲੋਂ ਇਸੇ ਤਰ੍ਹਾਂ ਦੇ ਯਤਨਾਂ ਦਾ ਤਾਲਮੇਲ ਕਰਦੇ ਹੋਏ ਘਾਤਕ ਹਥਿਆਰ ਪ੍ਰਦਾਨ ਕਰਕੇ ਜਾਣਬੁੱਝ ਕੇ ਕੀਵ ਸ਼ਾਸਨ ਨੂੰ ਭੜਕਾ ਰਹੀ ਹੈ।