Ukraine Drone Attack At Kremlin : ਰੂਸ-ਯੂਕਰੇਨ ਜੰਗ ਦਰਮਿਆਨ ਅੱਜ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਤੇਜ਼ੀ ਨਾਲ ਵਧ ਗਿਆ ਹੈ। ਰੂਸ ਨੇ ਕਿਹਾ ਕਿ ਯੂਕਰੇਨ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਾਰਨ ਲਈ ਮਾਸਕੋ 'ਤੇ ਡਰੋਨ ਨਾਲ ਹਮਲਾ ਕੀਤਾ ਹੈ। ਹਾਲਾਂਕਿ ਰੂਸੀ ਫੌਜ ਨੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਰੂਸੀ ਫੌਜ ਨੇ ਯੂਕਰੇਨ ਦੇ ਡਰੋਨ ਨੂੰ ਡੇਗ ਦਿੱਤਾ ਹੈ। ਹੁਣ ਕ੍ਰੇਮਲਿਨ ਨੇ ਇਸ ਘਟਨਾ ਦਾ ਸਖ਼ਤ ਜਵਾਬ ਦੇਣ ਦੀ ਚਿਤਾਵਨੀ ਦਿੱਤੀ ਹੈ।



ਰੂਸੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਯੂਕਰੇਨ ਨੇ ਰੂਸੀ ਰਾਸ਼ਟਰਪਤੀ ਨੂੰ "ਅੱਤਵਾਦੀਆਂ" ਵਾਂਗ ਮਾਰਨ ਲਈ ਡਰੋਨ ਭੇਜੇ ਸਨ। ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਰੂਸ ਦਾ "ਪਾਵਰ ਹਾਊਸ" ਮੰਨੇ ਜਾਂਦੇ ਕ੍ਰੇਮਲਿਨ ਦੇ ਬਿਆਨ 'ਚ ਬੁੱਧਵਾਰ 3 ਮਈ ਨੂੰ ਕਿਹਾ ਗਿਆ। ਯੂਕਰੇਨ ਨੇ ਅੱਜ ਇੱਕ ਡਰੋਨ ਨਾਲ ਕ੍ਰੇਮਲਿਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਇਸਦੀ ਕਾਰਵਾਈ ਨੂੰ "ਅੱਤਵਾਦੀ ਹਮਲੇ" ਦੇ ਬਰਾਬਰ ਦਾ ਅਧਿਕਾਰ ਹੈ ਅਤੇ ਇਸਦਾ ਜਵਾਬ ਦੇਣਗੇ। 




 

ਰੂਸ ਨੇ ਯੂਕਰੇਨ 'ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਰੂਸ ਦਾ ਕਹਿਣਾ ਹੈ ਕਿ ਯੂਕਰੇਨ ਨੇ ਪੁਤਿਨ ਨੂੰ ਮਾਰਨ ਲਈ ਰਾਸ਼ਟਰਪਤੀ ਨਿਵਾਸ ਕ੍ਰੇਮਲਿਨ 'ਤੇ ਡਰੋਨ ਨਾਲ ਹਮਲਾ ਕੀਤਾ ਸੀ। ਹਾਲਾਂਕਿ ਇਸ ਹਮਲੇ 'ਚ ਪੁਤਿਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਰੂਸ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਪੁਤਿਨ ਦੀ ਹੱਤਿਆ ਦੀ ਕੋਸ਼ਿਸ਼ 'ਚ ਕ੍ਰੇਮਲਿਨ 'ਤੇ ਬੀਤੀ ਰਾਤ ਦੋ ਡਰੋਨਾਂ ਨਾਲ ਹਮਲਾ ਕੀਤਾ ਗਿਆ। ਰੂਸ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਰੂਸ ਦਾ ਕਹਿਣਾ ਹੈ ਕਿ ਉਸ ਨੇ ਯੂਕਰੇਨ ਵੱਲੋਂ ਬਣਾਏ ਦੋ ਡਰੋਨਾਂ ਨੂੰ ਡੇਗ ਦਿੱਤਾ ਹੈ।

 

ਇਹ ਵੀ ਪੜ੍ਹੋ :  ਪੁਲਿਸ ਵੱਲੋਂ ਗ੍ਰਿਫ਼ਤਾਰ 7 'ਆਪ' ਆਗੂਆਂ 'ਚੋਂ ਦੋ ਕੋਰੋਨਾ ਪਾਜ਼ੇਟਿਵ, ਹੁਣ ਪੁਲਿਸ ਮੁਲਾਜ਼ਮਾਂ ਦੇ ਵੀ ਹੋਣਗੇ ਟੈਸਟ

ਕ੍ਰੇਮਲਿਨ ਦਾ ਕਹਿਣਾ ਹੈ ਕਿ 9 ਮਈ ਨੂੰ ਵਿਜੇ ਦਿਵਸ ਪਰੇਡ ਤੋਂ ਪਹਿਲਾਂ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਤਿਨ 'ਤੇ ਡਰੋਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪੁਤਿਨ ਨੂੰ ਇਸ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਹੈ। ਸਾਨੂੰ ਬਦਲਾ ਲੈਣ ਦਾ ਹੱਕ ਹੈ। ਡਰੋਨ ਹਮਲੇ ਦੇ ਬਾਵਜੂਦ 9 ਮਈ ਨੂੰ ਹੋਣ ਵਾਲੀ ਵਿਕਟਰੀ ਡੇ ਪਰੇਡ ਸਮੇਂ ਸਿਰ ਹੋਵੇਗੀ।