Russia Ukraine War : ਰੂਸ ਤੇ ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ ਹੈ। ਅਜੇ ਵੀ ਕੁਝ ਭਾਰਤੀ ਵਿਦਿਆਰਥੀ ਯੂਕਰੇਨ ਦੀ ਰਾਜਧਾਨੀ ਕੀਵ ਤੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਫਸੇ ਹੋਏ ਹਨ। 27 ਫਰਵਰੀ ਨੂੰ ਕੀਵ ਛੱਡ ਕੇ ਜਾ ਰਹੇ ਹਰਜੋਤ ਸਿੰਘ ਨਾਂ ਦੇ ਭਾਰਤੀ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਗਈ ਸੀ। ਫਿਰ ਉਸਨੂੰ ਵਾਪਸ ਕੀਵ ਲਿਜਾਇਆ ਗਿਆ ਸੀ। ਫਿਲਹਾਲ ਉਹ ਕੀਵ ਦੇ ਇੱਕ ਹਸਪਤਾਲ ਵਿੱਚ ਭਰਤੀ ਹੈ। ਹੁਣ ਏਬੀਪੀ ਨਿਊਜ਼ ਰਾਹੀਂ ਹਰਜੋਤ ਸਿੰਘ ਨੇ ਭਾਰਤ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ।


'ਏਬੀਪੀ ਨਿਊਜ਼' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਹਰਜੋਤ ਸਿੰਘ ਨੇ ਕਿਹਾ, 'ਮੇਰੀ ਇੱਕੋ ਇੱਕ ਬੇਨਤੀ ਹੈ ਕਿ ਮੈਨੂੰ ਜਲਦੀ ਤੋਂ ਜਲਦੀ ਇੱਥੋਂ ਕੱਢ ਲਿਆ ਜਾਵੇ ਤਾਂ ਜੋ ਮੈਂ ਆਪਣੇ ਪਰਿਵਾਰ ਨੂੰ ਮਿਲ ਸਕਾਂ। ਮੈਂ ਭਾਰਤੀ ਦੂਤਾਵਾਸ ਦੇ ਲਗਪਗ ਹਰ ਵਿਅਕਤੀ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਸਿਰਫ਼ ਦਿਲਾਸਾ ਹੀ ਦਿੱਤਾ ਹੈ ਪਰ ਅਜੇ ਤੱਕ ਇੱਥੇ ਕੋਈ ਮਦਦ ਨਹੀਂ ਪਹੁੰਚੀ।' ਹਰਜੋਤ ਨੇ ਇਹ ਵੀ ਕਿਹਾ ਕਿ ਉਹ ਘਰ ਪਹੁੰਚ ਕੇ ਸਭ ਤੋਂ ਪਹਿਲਾਂ ਆਪਣੀ ਮਾਂ ਵੱਲੋਂ ਬਣਾਏ ਆਲੂ ਦੇ ਪਰਾਠੇ ਖਾਵੇਗਾ।

ਹਰਜੋਤ ਸਿੰਘ ਨੇ ਕਿਹਾ, 'ਮੇਰਾ ਇੱਥੇ ਕੋਈ ਨਹੀਂ ਹੈ। ਮੈਨੂੰ AK47 ਗੋਲੀ ਲੱਗੀ ਹੈ। ਮੇਰੇ ਪੈਰ ਵਿੱਚ ਫਰੈਕਚਰ ਹੈ। ਮੈਂ ਅੰਬੈਸੀ ਨੂੰ ਅਪੀਲ ਕੀਤੀ ਹੈ ਕਿ ਉਹ ਮੈਨੂੰ ਕਾਰ ਰਾਹੀਂ ਜਾਂ ਇੱਥੋਂ ਕਿਸੇ ਰਸਤੇ ਲਿਜਾਇਆ ਜਾਵੇ। ਮੈਂ ਤੁਰ ਨਹੀਂ ਸਕਦਾ। ਜੇਕਰ ਪੈਰ 'ਤੇ ਫਰੈਕਚਰ ਨਾ ਹੁੰਦਾ ਤਾਂ ਉਹ ਆਪ ਹੀ ਬਾਰਡਰ ਤੱਕ ਚਲਾ ਜਾਂਦਾ। ਕੀਵ ਵਿੱਚ ਇਸ ਸਮੇਂ ਬਹੁਤ ਸਾਰੇ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਹਰ ਪਾਸੇ ਡਰ ਦਾ ਮਾਹੌਲ ਹੈ। ਕਿਤੇ ਵੀ ਸਥਿਤੀ ਠੀਕ ਨਹੀਂ ਹੈ।

 ਦੱਸ ਦੇਈਏ ਕਿ ਹਰਜੋਤ ਸਿੰਘ 27 ਫਰਵਰੀ ਨੂੰ ਯੂਕਰੇਨ ਦੀ ਪੱਛਮੀ ਸਰਹੱਦ ਵੱਲ ਜਾ ਰਿਹਾ ਸੀ। ਇਸ ਦੌਰਾਨ ਉਸਨੂੰ ਕੀਵ ਵਿੱਚ ਗੋਲੀ ਲੱਗ ਗਈ ਸੀ। ਸਥਾਨਕ ਲੋਕਾਂ ਨੇ ਉਸ ਨੂੰ ਐਂਬੂਲੈਂਸ ਦੀ ਮਦਦ ਨਾਲ ਕੀਵ ਸ਼ਹਿਰ ਦੇ ਹਸਪਤਾਲ ਪਹੁੰਚਾਇਆ। ਹਰਜੋਤ ਸਿੰਘ ਭਾਰਤੀ ਅੰਬੈਸੀ ਤੋਂ ਸਿਰਫ਼ 20 ਮਿੰਟ ਦੀ ਦੂਰੀ 'ਤੇ ਹੈ। ਉਹ ਲਗਾਤਾਰ ਭਾਰਤ ਸਰਕਾਰ ਅਤੇ ਭਾਰਤੀ ਦੂਤਾਵਾਸ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ।

 


ਇਹ ਵੀ ਪੜ੍ਹੋ :Russia Ukraine War: ਭਾਰੀ ਬੰਬਾਰੀ ਮਗਰੋਂ ਰੂਸ ਦਾ ਯੂਕਰੇਨ ਦੇ ਸਭ ਤੋਂ ਵੱਡੇ ਜ਼ਪੋਰਿਜ਼ੀਆ ਪ੍ਰਮਾਣੂ ਪਲਾਂਟ 'ਤੇ ਕਬਜ਼ਾ, ਰੇਡੀਏਸ਼ਨ ਦਾ ਖ਼ਤਰਾ ਵਧਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490