German Civil Servants in Russia: ਰੂਸ-ਯੂਕਰੇਨ ਯੁੱਧ (Russia Ukraine War) ਦੇ ਵਿਚਕਾਰ, ਵਲਾਦੀਮੀਰ ਪੁਤਿਨ (Vladimir putin) ਦੀ ਅਗਵਾਈ ਵਾਲੀ ਰੂਸੀ ਸਰਕਾਰ ਨੇ ਜਰਮਨ ਕਰਮਚਾਰੀਆਂ ਨੂੰ ਰੂਸ ਛੱਡ ਕੇ ਜਰਮਨੀ (Germany) ਵਾਪਸ ਜਾਣ ਲਈ ਕਿਹਾ ਹੈ। ਪੁਤਿਨ ਸਰਕਾਰ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਜਰਮਨੀ ਸਮੇਤ ਕਈ ਯੂਰਪੀ ਦੇਸ਼ ਯੂਕਰੇਨ ਦਾ ਸਮਰਥਨ ਕਰ ਰਹੇ ਹਨ ਅਤੇ ਰੂਸ ਦੇ ਖਿਲਾਫ਼ ਵਪਾਰਕ ਪਾਬੰਦੀਆਂ ਲਾ ਚੁੱਕੇ ਹਨ।
ਜਰਮਨ ਸਰਕਾਰ ਨਾਲ ਜੁੜੇ ਸੂਤਰਾਂ ਅਨੁਸਾਰ ਰੂਸ ਵਿਚ ਕੰਮ ਕਰ ਰਹੇ ਸੈਂਕੜੇ ਜਰਮਨ ਸਿਵਲ ਸੇਵਕਾਂ ਨੂੰ ਰੂਸ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਨਿਊਜ਼ ਏਜੰਸੀ ਏਐਫਪੀ ਨੇ ਜਰਮਨ ਅਧਿਕਾਰੀਆਂ ਦੇ ਹਵਾਲੇ ਨਾਲ ਸ਼ਨੀਵਾਰ 28 ਮਈ ਨੂੰ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਰੂਸ ਦੇ ਇਸ ਫੈਸਲੇ ਕਾਰਨ ਸਿੱਖਿਆ ਅਤੇ ਸੱਭਿਆਚਾਰਕ ਖੇਤਰ 'ਚ ਕੰਮ ਕਰਨ ਵਾਲੇ ਸੈਂਕੜੇ ਜਰਮਨ ਸਿਵਲ ਅਧਿਕਾਰੀਆਂ ਨੂੰ ਰੂਸ ਛੱਡਣਾ ਪਵੇਗਾ।
ਜਰਮਨੀ ਨੂੰ ਆਪਣੇ ਕੂਟਨੀਤਕ ਸਟਾਫ ਨੂੰ ਘਟਾਉਣਾ ਚਾਹੀਦਾ ਹੈ ਤੇ ਜਰਮਨ ਕਰਮਚਾਰੀਆਂ ਨੂੰ ਜਨਤਕ ਸੰਸਥਾਵਾਂ ਜਿਵੇਂ ਕਿ ਮਾਸਕੋ ਵਿੱਚ ਗੋਏਥੇ ਇੰਸਟੀਚਿਊਟ ਸੱਭਿਆਚਾਰਕ ਸੰਸਥਾ ਅਤੇ ਜਰਮਨ ਸਕੂਲਾਂ ਤੋਂ, ਰੂਸੀ ਅਧਿਕਾਰੀਆਂ ਦੁਆਰਾ ਜੂਨ ਦੀ ਸ਼ੁਰੂਆਤ ਤੱਕ ਹਟਾ ਦੇਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਸਭ ਤੋਂ ਪੁਰਾਣੇ ਲੋਕਤੰਤਰ ਦੀ ਨਵੀਂ ਸੰਸਦ ਦੁਨੀਆ ਦੀਆਂ ਸੰਸਦਾਂ ਤੋਂ ਕਿੰਨੀ ਹੈ ਵੱਖਰੀ? ਬ੍ਰਿਟੇਨ ਤੇ ਅਮਰੀਕਾਂ ਤਾਂ...
ਇਹ ਵੀ ਪੜ੍ਹੋ : Google 'ਤੇ ਇਹ 4 ਚੀਜ਼ਾਂ 'ਤੇ ਕੀਤੀ ਸਰਚ ਤਾਂ ਹੋ ਜਾਵੇਗੀ ਜੇਲ੍ਹ, ਗਲਤੀ ਨਾਲ ਵੀ ਨਾ ਵੇਖੋ ਇਹ ਕੰਟੈਂਟ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ